HOME » NEWS » Films

ਸੜਕਾਂ ਤੇ ਗੰਦ ਪਾਉਣ ਵਾਲਿਆਂ ਦੀ ਗੌਹਰ ਖਾਨ ਨੇ ਲਗਾਈ ਕਲਾਸ, ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ 

News18 Punjabi | News18 Punjab
Updated: June 30, 2021, 5:28 PM IST
share image
ਸੜਕਾਂ ਤੇ ਗੰਦ ਪਾਉਣ ਵਾਲਿਆਂ ਦੀ ਗੌਹਰ ਖਾਨ ਨੇ ਲਗਾਈ ਕਲਾਸ, ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ 
ਸੜਕਾਂ ਤੇ ਗੰਦ ਪਾਉਣ ਵਾਲਿਆਂ ਦੀ ਗੌਹਰ ਖਾਨ ਨੇ ਲਗਾਈ ਕਲਾਸ, ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ 

  • Share this:
  • Facebook share img
  • Twitter share img
  • Linkedin share img
ਦੇਸ਼ ਦੇ ਕਈ ਸਮਾਜਿਕ ਮੁੱਦਿਆਂ ’ਤੇ ਹਮੇਸ਼ਾ ਤੋਂ ਹੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਵਾਲੀ ਅਦਾਕਾਰਾ ਗੌਹਰ ਖਾਨ  ਉਹ ਲੋਕਾਂ ’ਚ ਦੇਸ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ। ਉੱਧਰ ਹੁਣ ਗੌਹਰ ਖ਼ਾਨ ਨੇ ਇਕ ਹੋਰ ਕਦਮ ਚੁੱਕਿਆ ਹੈ ਜਿਸ ਦੀ ਲੋਕ ਕਾਫ਼ੀ ਤਾਰੀਫ ਕਰ ਰਹੇ ਹਨ। ਦਰਅਸਲ ਬੀਤੇ ਕਈ ਸਾਲਾਂ ਤੋਂ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਕਈ ਤਰ੍ਹਾਂ ਦੇ ਅਭਿਐਨ ਚਲਾਏ ਜਾ ਰਹੇ ਹਨ। ਲੋਕਾਂ ਨੂੰ ਸੜਕਾਂ ’ਤੇ ਕੂੜਾ ਨਾ ਫੈਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ’ਚ ਗੌਹਰ ਖ਼ਾਨ ਸਾਈਕਲ ਲੈ ਕੇ ਲੋਕਾਂ ਤੱਕ ਸ਼ਹਿਰ ਨੂੰ ਸਾਫ਼ ਰੱਖਣ ਦਾ ਸੰਦੇਸ਼ ਦੇ ਰਹੀ ਹੈ। ਹਾਲ ਹੀ ’ਚ ਗੌਹਰ ਨੇ ਅਜਿਹੇ ਲੋਕਾਂ ਦੀ ਕਲਾਸ ਲਗਾਈ ਹੈ ਜੋ ਆਪਣੀਆਂ ਮਹਿੰਗੀਆਂ ਕਾਰਾਂ ਤੋਂ ਕਚਰਾ ਬਾਹਰ ਸੁੱਟ ਕੇ ਸ਼ਹਿਰ ਦੀਆਂ ਸੜਕਾਂ ਨੂੰ ਗੰਦਾ ਕਰਨ ਤੋਂ ਬਾਜ ਨਹੀਂ ਆ ਰਹੇ ਹਨ। ਗੌਹਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਪਣੇ ਫੋਲੋਅਰਸ ਤੋਂ ਕਈ ਸਵਾਲ ਵੀ ਪੁੱਛੇ ਹਨ। ਸ਼ੇਅਰ ਕੀਤੀ ਇਸ ਵੀਡੀਓ ’ਚ ਉਹ ਰਾਤ ਨੂੰ ਸੜਕ ’ਤੇ ਨਿਕਲੀ ਹੈ ਅਤੇ ਮਾਸਕ ਲਗਾ ਕੇ ਇਕ ਕੈਮਰੇ ਦੇ ਸਾਹਮਣੇ ਪੋਜ ਦਿੰਦੀ ਦਿਖਾਈ ਦੇ ਰਹੀ ਹੈ। ਇਸ ਨੂੰ ਸ਼ੇਅਰ ਕਰਕੇ ਉਨ੍ਹਾਂ ਨੇ ਲਿਖਿਆ ਕਿ ਆਪਣੀ ਮਹਿੰਗੀ ਗੱਡੀ ’ਚੋਂ ਕੂੜਾ ਸੁੱਟ ਕੇ ਮੇਰੇ ਸ਼ਹਿਰ ਨੂੰ ਗੰਦਾ ਕਰ ਰਹੇ ਹਨ? ਗੰਭੀਰਤਾ ਨਾਲ ਦੱਸੋ ਕਿ ਤੁਹਾਡੇ ’ਚੋਂ ਕਿੰਨੇ ਲੋਕ ਇਸ ਦੇ ਜ਼ਿੰਮੇਵਾਰ ਹਨ??? ਜਾਂ ਫਿਰ ਤੁਹਾਡੇ ’ਚੋਂ ਕਿਸ ਨੇ ਅਜਿਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ? ਜਾਂ ਤੁਹਾਡੇ ’ਚੋਂ ਕਿੰਨੇ ਲੋਕਾਂ ਨੇ ਤੁਹਾਡੇ ਕੌਫੀ, ਟਿਸ਼ੂ, ਰੈਪਰਸ ਇੰਝ ਹੀ ਸੜਕਾਂ ’ਤੇ ਸੁੱਟ ਦਿੱਤੇ??? ਜਾਗਰੂਕ ਬਣੋ, ਆਪਣੇ ਸ਼ਹਿਰ ਨੂੰ ਸਾਫ਼ ਰੱਖੋ। ਆਪਣੇ ਅਨੁਭਵ ਕੁਮੈਂਟਸ ’ਚ ਸ਼ੇਅਰ ਕਰੋ। ਦੱਸ ਦੇਈਏ ਕਿ ਇਹ ਵੀਡੀਓ ਉਸ ਦੌਰਾਨ ਲਿਆ ਗਿਆ ਹੈ ਜਦੋਂ ਗੌਹਰ ਆਪਣੇ ਮਿਸ਼ਨ ’ਤੇ ਨਿਕਲੀ ਸੀ। ਗੌਹਰ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Published by: Ramanpreet Kaur
First published: June 30, 2021, 5:27 PM IST
ਹੋਰ ਪੜ੍ਹੋ
ਅਗਲੀ ਖ਼ਬਰ