Babbu Maan Shipra Goyal: ਬੱਬੂ ਮਾਨ-ਸ਼ਿਪਰਾ ਗੋਇਲ ਦੇ ਰੋਮਾਂਟਿਕ ਗੀਤ ਲਈ ਹੋ ਜਾਓ ਤਿਆਰ, ਗਾਇਕ ਨੇ ਕੀਤਾ ਐਲਾਨ

Babbu Maan Shipra Goyal New Song: ਪੰਜਾਬੀ ਗਾਇਕ ਬੱਬੂ ਮਾਨ (Babbu Maan) ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਮ ਕਮਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਬੱਬੂ ਮਾਨ ਦੀ ਦੁਨੀਆ ਭਰ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਗੱਲ ਦਾ ਅੰਦਾਜ਼ਾ ਹਾਲ ਹੀ ਵਿੱਚ ਉਨ੍ਹਾਂ ਦੇ ਵੈਨਕੂਵਰ ਕੰਸਰਟ ਦੀਆਂ ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਹੁਣ ਬੱਬੂ ਮਾਨ ਆਪਣੇ ਫੈਨਜ਼ ਲਈ ਨਵਾਂ ਗੀਤ ਲੈ ਕੇ ਹਾਜ਼ਰ ਹੋਣ ਵਾਲੇ ਹਨ।

Babbu Maan Shipra Goyal: ਬੱਬੂ ਮਾਨ-ਸ਼ਿਪਰਾ ਗੋਇਲ ਦੇ ਰੋਮਾਂਟਿਕ ਗੀਤ ਲਈ ਹੋ ਜਾਓ ਤਿਆਰ, ਗਾਇਕ ਨੇ ਕੀਤਾ ਐਲਾਨ

  • Share this:
Babbu Maan Shipra Goyal New Song: ਪੰਜਾਬੀ ਗਾਇਕ ਬੱਬੂ ਮਾਨ (Babbu Maan) ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਮ ਕਮਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਬੱਬੂ ਮਾਨ ਦੀ ਦੁਨੀਆ ਭਰ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਗੱਲ ਦਾ ਅੰਦਾਜ਼ਾ ਹਾਲ ਹੀ ਵਿੱਚ ਉਨ੍ਹਾਂ ਦੇ ਵੈਨਕੂਵਰ ਕੰਸਰਟ ਦੀਆਂ ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਹੁਣ ਬੱਬੂ ਮਾਨ ਆਪਣੇ ਫੈਨਜ਼ ਲਈ ਨਵਾਂ ਗੀਤ ਲੈ ਕੇ ਹਾਜ਼ਰ ਹੋਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਉਹ ਪੰਜਾਬੀ ਗਾਇਕਾ ਸ਼ਿਪਰਾ ਗੋਇਲ (Shipra Goyal) ਨਾਲ ਨਜ਼ਰ ਆਉਣਗੇ। ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਦਿੱਤੀ ਗਈ ਹੈ।
ਬੱਬੂ ਮਾਨ ਨੇ ਪੋਸਟ ਸ਼ੇਅਰ ਕਰ ਆਪਣੇ ਰੋਮਾਂਟਿਕ ਗੀਤ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਗੀਤ ਦਾ ਨਾਮ "ਇਤਨਾ ਪਿਆਰ ਕਰੂਂਗਾ" (ITNA PYAAR KARUNGA) ਹੈ। ਦੱਸ ਦੇਈਏ ਕਿ ਪਹਿਲੀ ਬਾਰ ਸ਼ਿਪਰਾ ਗੋਇਲ ਬੱਬੂ ਨਾਲ ਇਸ ਗੀਤ ਵਿੱਚ ਗਾਉਂਦੇ ਹੋਏ ਨਜ਼ਰ ਆਵੇਗੀ। ਉਹ ਆਪਣੀ ਖੂਬਸੂਰਤੀ ਅਤੇ ਗਾਇਕੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਤੋਂ ਇਲਾਵਾ ਸ਼ਿਪਰਾ ਕਈ ਮਸ਼ਹੂਰ ਕਲਾਕਾਰ ਨਾਲ ਮਿਲ ਕੇ ਗੀਤ ਗਾ ਚੁੱਕੀ ਹੈ।

ਸ਼ਿਪਰਾ ਗੋਇਲ ਦੀ ਗੱਲ ਕਰਿਏ ਤਾਂ ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੇ ਮਾਪਿਆਂ ਦੇ ਲਾਈਵ ਸ਼ੋਅ ਅਤੇ ਰਿਕਾਰਡਿੰਗਾਂ ਵਿੱਚ ਸ਼ਾਮਲ ਹੁੰਦੇ ਹੋਏ ਕਈ ਤਜ਼ਰਬੇ ਲਏ। ਉਸਨੇ ਵਿਸ਼ਾਲ-ਸ਼ੇਖਰ ਦੀ ਫਿਲਮ ‘ਇਸ਼ਕ ਬੁਲਾਵਾ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਉਦੋਂ ਤੋਂ ਹੀ ਉਸਨੇ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਬਹੁਤ ਸਾਰੇ ਗਾਣੇ ਗਾਏ। ਉਸਨੇ ਭਾਰਤੀ ਕਲਾਸੀਕਲ ਸੰਗੀਤ ਵਿੱਚ ਗ੍ਰੈਜੂਏਸ਼ਨ ਕੀਤੀ ਹੈ।

ਹਾਲ ਹੀ 'ਚ ਸ਼ਿਪਰਾ ਦਾ ਗੀਤ 'ਸੁਬਹ ਸੇ ਸ਼ਾਮ' ਰਿਲੀਜ਼ ਹੋਇਆ ਸੀ। ਜਿਸਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਇਸ ਤੋਂ ਇਲਾਵਾ ਬੱਬੂ ਮਾਨ ਦਾ ਹਾਲ ਹੀ 'ਚ ਗੀਤ ਚੰਨ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਹਾਲ ਪਹਿਲੀ ਬਾਰ ਸ਼ਿਪਰਾ ਅਤੇ ਬੱਬੂ ਦੀ ਜੋੜੀ ਮਿਲ ਕੇ ਕੀ ਕਮਾਲ ਦਿਖਾਓਦੀ ਹੈ, ਇਹ ਦੇਖਣਾ ਬਹੁਤ ਮਜ਼ੇਦਾਰ ਰਹੇਗਾ।
Published by:rupinderkaursab
First published: