Home /News /entertainment /

Moh Release Date Out: ਸਰਗੁਣ 'ਤੇ ਗੀਤਾਜ਼ ਦੀ ਰੋਮਾਂਟਿਕ ਕੈਮਿਸਟ੍ਰੀ ਦੇਖਣ ਲਈ ਰਹੋ ਤਿਆਰ, 16 ਸਤੰਬਰ ਨੂੰ ਹੋਵੇਗੀ ਰਿਲੀਜ਼

Moh Release Date Out: ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਸੁਪਰਸਟਾਰ ਸਰਗੁਣ ਮਹਿਤਾ (Sargun Mehta) ਤੇ ਸੁਰਜੀਤ ਬਿੰਦਰਖੀਆ (Surjit Bindrakhia) ਦੇ ਬੇਟੇ ਗੀਤਾਜ਼ ਬਿੰਦਰਖੀਆ ਦੀ ਫਿਲਮ ਮੋਹ (Moh) ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਫਿਲਮ ਦੇ ਪੋਸਟਰ ਨਾਲ ਇਸਦੀ ਰਿਲੀਜ਼ ਡੇਟ ਸ਼ੇਅਰ ਕੀਤੀ ਗਈ ਹੈ। ਪੋਸਟਰ ਨੂੰ ਦੇਖ ਕੇ ਸਾਫ ਲੱਗਦਾ ਹੈ ਕਿ ਦੋਵੇਂ ਫਿਲਮ ਦੇ ਵਿੱਚ ਰੋਮਾਂਸ ਕਰਦੇ ਨਜ਼ਰ ਆਉਣਗੇ।

ਹੋਰ ਪੜ੍ਹੋ ...
  • Share this:

View this post on Instagram

A post shared by Sargun Mehta (@sargunmehta)

ਸਰਗੁਣ ਨੇ ਬੇਹੱਦ ਪਿਆਰਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਪਿਆਰ, ਇਸ਼ਕ ਤੇ ਮੋਹੱਬਤ ਤੋਂ ਇਲਾਵਾ ਇੱਕ ਹੋਰ ਮਿਲਦਾ ਜੁਲਦਾ ਸ਼ਬਦ ਆ ਮੋਹ. ਜੋ ਇੰਨ੍ਹਾਂ ਜਿਨ੍ਹਾ ਹੀ ਪਾਕ ਲੱਗਦਾ ਏ... ਪਰ ਉਹਦੀ ਗਿਣਤੀ ਕਦੇ ਇਨ੍ਹਾਂ ਨਾਲ ਨੀ ਹੁੰਦੀ...ਮੋਹ ਦੀ ਗਿਣਤੀ ਪੰਜ ਵਿਕਾਰਾ ਚ ਹੁੰਦੀ ਆ... ਕੰਮ, ਕ੍ਰੋਧ, ਅੰਹਕਾਰ, ਲੋਭ ਤੇ ਮੋਹ ਕਹਿੰਦੇ ਆ ਜੀਵਨ ,ਦਾ ਅਸਲ ਮਕਸਦ ਆ... ਇਨ੍ਹਾਂ ਵਿਕਾਰਾ ਤੋਂ ਮੁਕਤ ਹੋਣਾ ... ਮੋਹ ਨੂੰ ਤਿਆਗਣਾ... ਪਰ ਜੇ ਕੋਈ ਲੋ ਤਿਆਗ ਸਕੇ ਫਿਰ... ਮੋਹ 16 ਸਤੰਬਰ ਨੂੰ...

ਪੰਜਾਬੀ ਫ਼ਿਲਮ ਇੰਡਸਟਰੀ ਲਈ ਬੇਹੱਦ ਖਾਸ ਗੱਲ ਇਹ ਹੈ ਕਿ ਇਸ ਵਾਰ ਬੈਕ ਟੂ ਬੈਕ ਕਈ ਫਿਲਮਾਂ ਪਰਦੇ ਉੱਪਰ ਧਮਾਕਾ ਕਰਨਗੀਆਂ। ਨੀਰੂ ਬਾਜਵਾ ਵੀ ਇੱਕ ਤੋਂ ਬਾਅਦ ਇੱਕ ਆਪਣੀਆਂ ਫਿਲਮਾਂ ਦੀ ਰਿਲੀਜ਼ ਡੇਟ ਆਊਟ ਕਰ ਰਹੀ ਹੈ। ਇਸੇ ਲੜੀ `ਚ ਫ਼ਿਲਮ `ਮੋਹ ਵੀ ਸ਼ਾਮਲ ਹੈ। ਇਸ ਫਿਲਮ ਦਾ ਸੰਕਲਪ (Concept) ਕਈ ਸਟੋਰੀਆਂ ਨਾਲੋਂ ਵੱਖਰਾ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ ਲੋਕਾਂ ਨੂੰ ਪਿਆਰ ਦੇ ਰੰਗ ਦਿਖਾਉਣ ਦੇ ਨਾਲ-ਨਾਲ ਭਾਵੁਕ ਵੀ ਕਰੇਗੀ।

16 ਸਤੰਬਰ ਨੂੰ ਫ਼ਿਲਮ ਹੋ ਰਹੀ ਰਿਲੀਜ਼

ਦੱਸ ਦਈਏ ਕਿ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਜਦੋਂ ਪਹਿਲਾ ਪੋਸਟਰ ਸਾਹਮਣੇ ਆਇਆ ਸੀ ਤਾਂ ਉਸ ਵਿੱਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਨਜ਼ਰ ਆਏ ਸੀ। ਜਿਸ ਵਿੱਚ ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਦਿਖਾਏ ਗਏ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਹੋਰਨਾਂ ਪੰਜਾਬੀ ਫ਼ਿਲਮਾਂ ਵਾਂਗ ਸਿਰਫ਼ ਕਾਮੇਡੀ ਨਹੀਂ ਹੈ। ਹੁਣ ਇਸ ਫ਼ਿਲਮ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ, ਜਿਸ ਵਿੱਚ ਗੀਤਾਜ਼ ਬਿੰਦਰਖੀਆ ਤੇ ਸਰਗੁਣ ਮਹਿਤਾ ਦਿਖਾਈ ਦੇ ਰਹੇ ਹਨ। ਕਾਬਿਲੇਗ਼ੌਰ ਹੈ ਕਿ ਗੀਤਾਜ਼ ਬਿੰਦਰਖੀਆ ਉੱਘੇ ਪੰਜਾਬੀ ਗਾਇਕ ਮਰਹੂਮ ਸੁਰਜੀਤ ਬਿੰਦਰਖੀਆ ਦੇ ਪੁੱਤਰ ਹਨ। ਜੋ ਲੰਬੇ ਸਮੇਂ ਬਾਅਦ ਪਰਦੇ ਉੱਪਰ ਧਮਾਕੇਦਾਰ ਵਾਪਸੀ ਕਰ ਰਹੇ ਹਨ।
Published by:rupinderkaursab
First published:

Tags: Entertainment news, Gitaz Bindrakhiya, Pollywood, Punjabi industry, Sargun Mehta

ਅਗਲੀ ਖਬਰ