ਮਨੋਜ ਬਾਜਪਾਈ ਦੀ ਫਿਲਮ 'ਡਾਇਲ 100' ਦਾ ਟ੍ਰੇਲਰ ਰਿਲੀਜ਼, ਪੁਲਿਸ ਅਧਿਕਾਰੀ ਦੀ ਭੂਮਿਕਾ 'ਚ ਆਵੇਗਾ ਨਜ਼ਰ

ਫਿਲਮ (Dial 100) ਦਾ ਟ੍ਰੇਲਰ ਹੋਇਆ ਲਾਂਚ।

ਫਿਲਮ (Dial 100) ਦਾ ਟ੍ਰੇਲਰ ਹੋਇਆ ਲਾਂਚ।

 • Share this:
  ਮੁੰਬਈ: ਬਾੱਲੀਵੁੱਡ ਐਕਟਰ ਮਨੋਜ ਬਾਜਪਾਈ, ਜਿਨ੍ਹਾਂ ਦੀ ਵੈੱਬ ਸੀਰੀਜ਼ 'ਦਿ ਫੈਮਿਲੀ ਮੈਨ 2 (The Family Man 2)' ਜ਼ਬਰਦਸਤ ਹਿੱਟ ਰਹੀ ਸੀ। ਹੁਣ ਇੱਕ ਹੋਰ ਧਮਾਕੇਦਾਰ ਫਿਲਮ ਵਿਚ ਨਜ਼ਰ ਆਉਣ ਵਾਲੇ ਹਨ। ਮਨੋਜ ਦੀ ਆਉਣ ਵਾਲੀ ਫਿਲਮ ‘ਡਾਇਲ 100 (Dial 100) ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਫਿਲਮ ਵਿੱਚ ਮਨੋਜ ਬਾਜਪਾਈ ਦੇ ਨਾਲ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ (Neena Gupta) ਵੀ ਨਜ਼ਰ ਆਵੇਗੀ।

  ਟ੍ਰੇਲਰ ਨੂੰ ਦੇਖਣ ਤੋਂ ਬਾਅਦ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਫਿਲਮ ਕਿੰਨੀ ਸ਼ਾਨਦਾਰ ਹੋਵੇਗੀ। ਮਨੋਜ ਬਾਜਪੇਈ ਅਤੇ ਨੀਨਾ ਗੁਪਤਾ ਸਟਾਰਰ ਇਹ ਫਿਲਮ 'ਡਾਇਲ 100 (Dial 100)' ਇੱਕ ਥ੍ਰਿਲਰ ਫਿਲਮ ਹੈ, ਜੋ ਜ਼ੀ5 'ਤੇ ਰਿਲੀਜ਼ ਕੀਤੀ ਜਾਵੇਗੀ।

  ਮਨੋਜ ਬਾਜਪਾਈ ਫਿਲਮ ਵਿੱਚ ਐਮਰਜੈਂਸੀ ਕਾਲ ਆਪਰੇਟਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਨੀਨਾ ਗੁਪਤਾ ਹੋਸਟ ਬਣੀ ਹੋਈ ਨਜ਼ਰ ਆ ਰਹੀ ਹੈ। ਫਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਇਸ ਦਾ ਪਲਾਟ ਸਾਲ 2013 ਵਿੱਚ ਆਈ ਹੈਲੀ ਬੇਰੀ ਦੀ ਮਨੋਵਿਗਿਆਨਕ ਥ੍ਰਿਲਰ ‘ਦਿ ਕਾਲ’ ਤੋਂ ਲਿਆ ਗਿਆ ਹੈ।

  ਫਿਲਮ ਬਾਰੇ ਗੱਲ ਕਰਦਿਆਂ ਮਨੋਜ ਬਾਜਪਾਈ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਬਹੁਤ ਹੀ ਸ਼ਾਨਦਾਰ ਫ਼ਿਲਮ ਹੈ, ਜਿਹੜੀ ਵੱਖਰੇ-ਵੱਖਰੇ ਮਸਾਲਿਆਂ ਨਾਲ ਭਰਪੂਰ ਹੈ ਅਤੇ ਅਖ਼ੀਰ ਤੱਕ ਸਰੋਤਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ।''

  ਮੀਡੀਆ ਰਿਪੋਰਟ ਦੇ ਅਨੁਸਾਰ ਮਨੋਜ ਬਾਜਪਾਈ (Manoj Bajpai) ਨੇ ਅੱਗੇ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਅਤੇ ਦਿਲਚਸਪੀ ਮਹਿਸੂਸ ਕਰ ਰਿਹਾ ਹਾਂ। ਡਾਇਲ 100 ਮੇਰੇ ਲਈ ਇੱਕ ਤਜ਼ਰਬਾ ਸੀ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸਨੂੰ ਦੇਖਣ ਤੋਂ ਬਾਅਦ ਵੀ ਅਜਿਹਾ ਮਹਿਸੂਸ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 6 ਅਗਸਤ ਨੂੰ ਓਟੀਟੀ ਪਲੇਟਫਾਰਮ ਜ਼ੀ5 'ਤੇ ਰਿਲੀਜ਼ ਹੋਵੇਗੀ।
  Published by:Krishan Sharma
  First published: