Home /News /entertainment /

Jagjit Singh Birth Anniversary: ਗ਼ਜ਼ਲ ਬਾਦਸ਼ਾਹ ਜਗਜੀਤ ਸਿੰਘ ਦਾ ਜਨਮਦਿਨ ਅੱਜ, ਇਸ ਮੌਕੇ ਜਾਣੋ ਪਾਕਿਸਤਾਨੀ ਜਾਸੂਸ ਨਾਲ ਜੁੜਿਆ ਕਿੱਸਾ

Jagjit Singh Birth Anniversary: ਗ਼ਜ਼ਲ ਬਾਦਸ਼ਾਹ ਜਗਜੀਤ ਸਿੰਘ ਦਾ ਜਨਮਦਿਨ ਅੱਜ, ਇਸ ਮੌਕੇ ਜਾਣੋ ਪਾਕਿਸਤਾਨੀ ਜਾਸੂਸ ਨਾਲ ਜੁੜਿਆ ਕਿੱਸਾ

Jagjit Singh Birth Anniversary

Jagjit Singh Birth Anniversary

Jagjit Singh Birth Anniversary: ਗ਼ਜ਼ਲ ਸਮਰਾਟ ਜਗਜੀਤ ਸਿੰਘ (Jagjit Singh) ਨੇ ਆਪਣੀ ਮਖਮਲੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਨੂੰ ਖੂਬ ਕਾਈਲ ਕੀਤਾ। ਦੱਸ ਦੇਈਏ ਕਿ ਅੱਜ ਉੱਘੇ ਗ਼ਜ਼ਲ ਗਾਇਕ ਦਾ 82ਵਾਂ ਜਨਮ ਦਿਨ ਹੈ। ਦਰਸ਼ਕ ਉਨ੍ਹਾਂ ਦੇ ਗੀਤਾਂ ਨੂੰ ਪੂਰੇ ਦਿਲ ਅਤੇ ਭਾਵਨਾਵਾਂ ਨਾਲ ਸੁਣਦੇ ਹਨ।

ਹੋਰ ਪੜ੍ਹੋ ...
  • Share this:

Jagjit Singh Birth Anniversary: ਗ਼ਜ਼ਲ ਸਮਰਾਟ ਜਗਜੀਤ ਸਿੰਘ (Jagjit Singh) ਨੇ ਆਪਣੀ ਮਖਮਲੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਨੂੰ ਖੂਬ ਕਾਈਲ ਕੀਤਾ। ਦੱਸ ਦੇਈਏ ਕਿ ਅੱਜ ਉੱਘੇ ਗ਼ਜ਼ਲ ਗਾਇਕ ਦਾ 82ਵਾਂ ਜਨਮ ਦਿਨ ਹੈ। ਦਰਸ਼ਕ ਉਨ੍ਹਾਂ ਦੇ ਗੀਤਾਂ ਨੂੰ ਪੂਰੇ ਦਿਲ ਅਤੇ ਭਾਵਨਾਵਾਂ ਨਾਲ ਸੁਣਦੇ ਹਨ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਆਪਣੀ ਆਵਾਜ਼ ਰਾਹੀ ਕਲਾਕਾਰ ਪ੍ਰਸ਼ੰਸ਼ਕਾਂ ਦਾ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਜਗਜੀਤ ਸਿੰਘ ਨੇ ਦੁਨੀਆਂ ਵਿੱਚ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਆਪਣੇ ਨਾਂ ਕੀਤੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...

ਗਜ਼ਲਾਂ ਅਤੇ ਫਿਲਮਾਂ ਰਾਹੀ ਖੱਟਿਆ ਨਾਮ

ਜਗਜੀਤ ਸਿੰਘ ਨੇ ਆਪਣੇ ਕੈਰੀਅਰ ਵਿੱਚ ਆਪਣੀ ਆਵਾਜ਼ ਨਾਲ ਕਈ ਗ਼ਜ਼ਲਾਂ ਨੂੰ ਹੋਰ ਵੀ ਖ਼ੂਬਸੂਰਤ ਬਣਾਇਆ ਸੀ, ਪਰ ਫ਼ਿਲਮੀ ਗੀਤਾਂ ਤੋਂ ਵੀ ਉਨ੍ਹਾਂ ਨੇ ਖੂਬ ਨਾਮਣਾ ਖੱਟਿਆ। ਉਨ੍ਹਾਂ ਨੂੰ ਸਾਲ 2003 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਸਨਮਾਨ ਵਿੱਚ ਸਾਲ 2014 ਵਿੱਚ ਉਨ੍ਹਾਂ ਦੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਜਗਜੀਤ ਸਿੰਘ ਕਾਲਜ ਦੇ ਦਿਨਾਂ ਤੋਂ ਹੀ ਗ਼ਜ਼ਲਾਂ ਗਾਉਂਦੇ ਸਨ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕ ਹੀ ਨਹੀਂ, ਵੱਡੀਆਂ ਹਸਤੀਆਂ ਵੀ ਉਸ ਦੀ ਆਵਾਜ਼ ਦੇ ਦੀਵਾਨੇ ਸਨ। ਇਸ ਵਿਚਕਾਰ ਅਸੀ ਤੁਹਾਨੂੰ ਇੱਕ ਅਜਿਹਾ ਕਿੱਸਾ ਸੁਣਾਉਣ ਜਾ ਰਹੇ ਹਾਂ ਜਿਸਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ।

ਪਾਕਿਸਤਾਨ ਸ਼ੋਅ ਦੌਰਾਨ ਪਿੱਛੇ ਪਿਆ ਜਾਸੂਸ

ਦੇਸ਼ ਦੀਆਂ ਵੱਡੀਆਂ ਹਸਤੀਆਂ ਵੀ ਜਗਜੀਤ ਸਿੰਘ ਦੇ ਪ੍ਰਸ਼ੰਸਕ ਸਨ। ਉਨ੍ਹਾਂ ਦੇ ਪਾਕਿਸਤਾਨ ਵਿੱਚ ਵੀ ਕਈ ਸਮੇਂ-ਸਮੇਂ 'ਤੇ ਸ਼ੋਅ ਕਰਵਾਏ ਗਏ। ਸਾਲ 1979 ਦੀ ਗੱਲ ਹੈ, ਜਦੋਂ ਜਗਜੀਤ ਸਿੰਘ ਆਪਣੀ ਪਤਨੀ ਚਿੱਤਰਾ ਸਿੰਘ ਨਾਲ ਪਹਿਲੀ ਵਾਰ ਪਾਕਿਸਤਾਨ ਦੇ ਸ਼ੋਅ 'ਤੇ ਗਏ ਸਨ। ਬੰਗਲਾਦੇਸ਼ ਅਤੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਹੋਈ ਜੰਗ ਨੂੰ ਲੈ ਕੇ ਤਣਾਅ ਅਜੇ ਵੀ ਜਾਰੀ ਸੀ। ਇਸ ਤਣਾਅ ਦੇ ਵਿਚਕਾਰ ਜਦੋਂ ਜਗਜੀਤ ਆਪਣੀ ਪਤਨੀ ਨਾਲ ਪਾਕਿਸਤਾਨ ਪਹੁੰਚਿਆ ਤਾਂ ਉਹ ਲੋਕਾਂ ਦੇ ਵਿਵਹਾਰ ਤੋਂ ਸਮਝ ਸਕਦਾ ਸੀ ਕਿ ਉਸ ਨਾਲ ਸਾਧਾਰਨ ਵਿਵਹਾਰ ਨਹੀਂ ਕੀਤਾ ਜਾ ਰਿਹਾ ਹੈ।

ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਨੇ ਇਕ ਵਿਅਕਤੀ ਨੂੰ ਨੋਟਿਸ ਕੀਤਾ ਸੀ। ਉਸ ਆਦਮੀ ਨੇ ਉਸ ਨੂੰ ਏਅਰਪੋਰਟ ਛੱਡਣ ਵੇਲੇ ਵੀ ਦੇਖਿਆ। ਜਗਜੀਤ ਸਿੰਘ ਵਾਰ-ਵਾਰ ਉਹੀ ਵਿਅਕਤੀ ਦੇਖ ਰਿਹਾ ਸੀ, ਇਸ ਗੱਲ ਤੋਂ ਉਹ ਘਬਰਾ ਗਿਆ। ਜਦੋਂ ਜਗਜੀਤ ਅਤੇ ਚਿੱਤਰਾ ਦੋਵੇਂ ਹੋਟਲ ਪਹੁੰਚੇ ਤਾਂ ਥੋੜ੍ਹੀ ਦੇਰ ਬਾਅਦ ਕਮਰੇ ਦੀ ਘੰਟੀ ਵੱਜੀ। ਜਗਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਥੇ ਉਹੀ ਆਦਮੀ ਖੜ੍ਹਾ ਸੀ। ਜਗਜੀਤ ਨੇ ਉਸਨੂੰ ਪੁੱਛਿਆ, "ਕੀ ਤੁਸੀਂ ਸਾਡੀ ਜਾਸੂਸੀ ਕਰ ਰਹੇ ਹੋ?" ਉਸ ਵਿਅਕਤੀ ਨੇ 'ਹਾਂ' ਵਿੱਚ ਜਵਾਬ ਦਿੱਤਾ। ਉਹ ਪਾਕਿਸਤਾਨੀ ਜਾਸੂਸ ਸੀ। ਉਸ ਨੇ ਆਪਣੇ ਬਾਰੇ ਜਗਜੀਤ ਸਿੰਘ ਨੂੰ ਦੱਸਿਆ। ਜਗਜੀਤ ਹੈਰਾਨ ਰਹਿ ਗਿਆ। ਪਰ ਜਗਜੀਤ ਨੂੰ ਉਦੋਂ ਝਟਕਾ ਲੱਗਾ ਜਦੋਂ ਉਸ ਜਾਸੂਸ ਨੇ ਆਪਣੇ ਆਪ ਨੂੰ ਉਸ ਦਾ ਵੱਡਾ ਪ੍ਰਸ਼ੰਸਕ ਦੱਸਿਆ। ਇੰਨਾ ਹੀ ਨਹੀਂ ਜਾਸੂਸ ਉਸ ਲਈ ਖਾਸ ਤੋਹਫਾ ਵੀ ਲੈ ਕੇ ਆਇਆ ਸੀ। ਤੋਹਫ਼ਾ ਸ਼ਰਾਬ ਦੀ ਬੋਤਲ ਸੀ। ਇੱਥੇ ਇਹ ਕਿੱਸਾ "ਬਾਤ ਨਿੱਕਲੇਗੀ ਤੋਂ ਫਿਰ: ਜਗਜੀਤ ਸਿੰਘ ਦਾ ਜੀਵਨ ਅਤੇ ਸੰਗੀਤ" ਪੁਸਤਕ ਵਿੱਚੋਂ ਲਿਆ ਗਿਆ ਹੈ। ਜਗਜੀਤ ਸਿੰਘ ਦੇ ਗੀਤ ਅਤੇ ਗਜ਼ਲਾਂ ਅੱਜ ਹੀ ਦਰਸ਼ਕਾਂ ਦੇ ਦਿਲ ਦੇ ਬੇਹੱਦ ਕਰੀਬ ਹਨ। ਜਿਨ੍ਹਾਂ ਨੇ ਜਗਜੀਤ ਸਿੰਘ ਨੂੰ ਹਰ ਕਿਸੇ ਦੇ ਦਿਲ ਵਿੱਚ ਜ਼ਿੰਦਾ ਰੱਖਿਆ ਹੋਇਆ ਹੈ।

Published by:Rupinder Kaur Sabherwal
First published:

Tags: Birthday, Birthday special, Bollywood, Entertainment, Entertainment news