Home /News /entertainment /

Gippy Grewal On Honeymoon: `ਹਨੀਮੂਨ` ਤੇ ਨਿਕਲੇ ਗਿੱਪੀ ਗਰੇਵਾਲ, ਮਜ਼ੇਦਾਰ ਤਰੀਕੇ ਨਾਲ ਕੀਤਾ ਫਿਲਮ ਦਾ ਐਲਾਨ

Gippy Grewal On Honeymoon: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਇੰਨੀਂ ਦਿਨੀਂ ਆਪਣੀਆਂ ਦੋ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜਿਸ ਵਿੱਚੋਂ ਇੱਕ `ਹਨੀਮੂਨ` (Honeymoon) ਅਤੇ ਦੂਜੀ `ਕੈਰੀ ਆਨ ਜੱਟਾ 3`(Carry on Jatta 3) ਸ਼ਾਮਿਲ ਹੈ। ਇਸ ਤੋਂ ਇਲਾਵਾ ਕਲਾਕਾਰ ਦੀ ਫਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਵੀ ਨੇ ਵੀ ਖੂਬ ਚਰਚਾ ਬਟੋਰੀ। ਜੋ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਸੀ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਫਿਲਮ ਹਨੀਮੂਨ ਦੀ ਰਿਲੀਜ਼ ਡੇਟ ਦਾ ਮਜ਼ੇਦਾਰ ਤਰੀਕੇ ਨਾਲ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

ਗਿੱਪੀ ਗਰੇਵਾਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਲੂੰ, ਮਹਫਿਲ ਤਾਂ ਸੱਜਦੀ ਜੇ ਪੂਰੀ ਫੈਮਿਲੀ ਮਨਾਵੇ ਹਨੀਮੂਨ... ਇਸ ਦੀਵਾਲੀ 25 ਅਕਤੂਬਰ ਨੂੰ ਫੈਮਿਲੀ ਐਂਟਰਟੇਨਰ ਆ ਰਹੀ ਆ ਤੁਹਾਡੇ ਨਜ਼ਦੀਕੀ ਸਿਨੇਮਾ ਦੀ ਵਿੱਚ... ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਫ਼ਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਦਾ ਮਜ਼ੇਦਾਰ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਫ਼ਿਲਮ `ਚ ਗਿੱਪੀ ਦੇ ਨਾਲ ਜੈਸਮੀਨ ਭਸੀਨ ਵੀ ਮੁੱਖ ਭੂਮਿਕਾ `ਚ ਨਜ਼ਰ ਆਵੇਗੀ।

ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇਸ ਸਮੇਂ ਲੰਡਨ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਕਲਾਕਾਰ ਨਾਲ ਅਦਾਕਾਰ ਬੀਨੂੰ ਢਿੱਲੋ ਵੀ ਨਜ਼ਰ ਆਉਣਗੇ। ਗੱਲ ਜੇਕਰ ਫਿਲਮ `ਯਾਰ ਮੇਰਾ ਤਿਤਲੀਆਂ ਵਰਗਾ`ਦੀ ਕਰਿਏ ਤਾਂ ਇਸਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੋ ਕਿ ਚੌਥੇ ਹਫ਼ਤੇ ਵੀ ਬਾਕਸ ਆਫਿਸ ਤੇ ਕਮਾਈ ਕਰ ਰਹੀ ਹੈ। ਫਿਲਹਾਲ ਜੈਸਮੀਨ ਨਾਲ ਗਿੱਪੀ ਦੀ ਜੋੜੀ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।

Published by:Rupinder Kaur Sabherwal
First published:

Tags: Entertainment, Entertainment news, Gippy Grewal, Pollywood, Punjabi industry, Punjabi singer, Singer