• Home
  • »
  • News
  • »
  • entertainment
  • »
  • GIPPY GREWAL ANNOUNCES NEW FILM KUDIYAN CHIDYAN IS TANIA ALSO A PART OF THE FILM RUP AS

Gippy Grewal: ਗਿੱਪੀ ਗਰੇਵਾਲ ਨੇ ਨਵੀਂ ਫਿਲਮ 'ਕੁੜੀਆਂ ਚਿੜੀਆਂ' ਦਾ ਕੀਤਾ ਐਲਾਨ, ਕੀ ਤਾਨੀਆ ਵੀ ਹੈ ਫਿਲਮ ਦਾ ਹਿੱਸਾ ?

Gippy Grewal Announces New Film Kudiyan Chidyan: ਪੰਜਾਬੀ ਫਿਲਮ 'ਮਾਂ' ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ (Gippy Grewal) ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਜੁੜੇ ਇੱਕ ਤੋਂ ਬਾਅਦ ਇੱਕ ਵੱਡਿਆਂ ਫਿਲਮਾਂ ਦਾ ਐਲਾਨ ਕਰ ਰਹੇ ਹਨ। ਉਹ ਲਗਾਤਾਰ ਆਪਣੀਆਂ ਫਿਲਮਾਂ ਦੇ ਐਲਾਨ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰ ਰਹੇ ਹਨ। ਗਾਇਕ ਅਤੇ ਅਦਾਕਾਰ ਨੇ ਹੁਣ ਆਪਣੀ ਨਵੀਂ ਪੰਜਾਬੀ ਫਿਲਮ 'ਕੁੜੀਆਂ ਚਿੜੀਆਂ' (Kudiyan Chidyan) ਦਾ ਐਲਾਨ ਕੀਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਵੱਲੋਂ ਫ਼ਿਲਮ ਦੀ ਪਹਿਲੀ ਝਲਕ ਦੇ ਨਾਲ ਪੋਸਟਰ ਸ਼ੇਅਰ ਕਰ ਇਸਦਾ ਐਲਾਨ ਕੀਤਾ ਗਿਆ ਹੈ।

Gippy Grewal: ਗਿੱਪੀ ਗਰੇਵਾਲ ਨੇ ਨਵੀਂ ਫਿਲਮ 'ਕੁੜੀਆਂ ਚਿੜੀਆਂ' ਦਾ ਕੀਤਾ ਐਲਾਨ, ਕੀ ਤਾਨੀਆ ਵੀ ਹੈ ਫਿਲਮ ਦਾ ਹਿੱਸਾ ?(insta

  • Share this:
Gippy Grewal Announces New Film Kudiyan Chidyan: ਪੰਜਾਬੀ ਫਿਲਮ 'ਮਾਂ' ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ (Gippy Grewal) ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਜੁੜੇ ਇੱਕ ਤੋਂ ਬਾਅਦ ਇੱਕ ਵੱਡਿਆਂ ਫਿਲਮਾਂ ਦਾ ਐਲਾਨ ਕਰ ਰਹੇ ਹਨ। ਉਹ ਲਗਾਤਾਰ ਆਪਣੀਆਂ ਫਿਲਮਾਂ ਦੇ ਐਲਾਨ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰ ਰਹੇ ਹਨ। ਗਾਇਕ ਅਤੇ ਅਦਾਕਾਰ ਨੇ ਹੁਣ ਆਪਣੀ ਨਵੀਂ ਪੰਜਾਬੀ ਫਿਲਮ 'ਕੁੜੀਆਂ ਚਿੜੀਆਂ' (Kudiyan Chidyan) ਦਾ ਐਲਾਨ ਕੀਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਵੱਲੋਂ ਫ਼ਿਲਮ ਦੀ ਪਹਿਲੀ ਝਲਕ ਦੇ ਨਾਲ ਪੋਸਟਰ ਸ਼ੇਅਰ ਕਰ ਇਸਦਾ ਐਲਾਨ ਕੀਤਾ ਗਿਆ ਹੈ।




ਕੀ ਤਾਨੀਆ ਨਾਲ ਕਰਨਗੇ ਕੰਮ 

ਫਿਲਹਾਲ ਅਦਾਕਾਰ ਵੱਲੋਂ ਫਿਲਮ ਦੀ ਸਟਾਰ ਕਾਸਟ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਅਫਵਾਹਾਂ ਹਨ ਕਿ ਤਾਨੀਆ (Tania) ਗਿੱਪੀ ਗਰੇਵਾਲ ਨਾਲ ਕੰਮ ਕਰੇਗੀ। ਦਰਅਸਲ, ਕੁਝ ਦਿਨ ਪਹਿਲਾਂ ਅਦਾਕਾਰਾ ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਵੀ ਨਜ਼ਰ ਆਏ ਸੀ। ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਗਿੱਪੀ ਗਰੇਵਾਲ ਦੇ ਅਗਲੇ ਪ੍ਰੋਜੈਕਟ ਵਿੱਚ ਤਾਨੀਆ ਵੀ ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਹਾਲਾਂਕਿ ਉਸ ਦੌਰਾਨ ਫਿਲਮ ਦੇ ਟਾਈਟਲ ਉਸ ਸਮੇਂ ਗੁਪਤ ਰੱਖਿਆ ਗਿਆ ਸੀ। ਹੁਣ ਜਦੋਂ ਗਿੱਪੀ ਗਰੇਵਾਲ ਨੇ ਫਿਲਮ 'ਕੁੜੀਆਂ ਚਿੜੀਆਂ' ਦਾ ਐਲਾਨ ਕਰ ਦਿੱਤਾ ਹੈ, ਤਾਂ ਸੰਭਾਵਨਾ ਹੈ ਕਿ ਤਾਨੀਆ ਅਤੇ ਗਿੱਪੀ ਗਰੇਵਾਲ ਜਿਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ, ਉਹੀ ਹੈ ਜਿਸ ਦਾ ਗਿੱਪੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ। ਜਦੋਂ ਤੱਕ ਕਲਾਕਾਰ ਅਧਿਕਾਰਤ ਘੋਸ਼ਣਾ ਨਹੀਂ ਕਰਦੇ, ਉਦੋਂ ਤੱਕ ਇਸ ਵਿਸ਼ੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।




ਇਸ ਤੋਂ ਇਲਾਵਾ ਜੇਕਰ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਫਿਲਮ 'ਕੁੜੀਆਂ ਚਿੜੀਆਂ' ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਦਾ ਨਿਰਮਾਣ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਅਤੇ ਰਾਕੇਸ਼ ਧਵਨ ਦੁਆਰਾ ਹੰਬਲ ਮੋਸ਼ਨ ਪਿਕਚਰਜ਼ ਅਤੇ ਫੈਮਿਲੀ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜਾਂ ਜਲਦੀ ਸ਼ੁਰੂ ਹੋਵੇਗੀ, ਇਸ ਦਾ ਖੁਲਾਸਾ ਹਾਲੇ ਨਹੀਂ ਹੋ ਪਾਇਆ ਹੈ। ਫਿਲਮ ਦੇ ਟਾਈਟਲ ਨੇ ਪਹਿਲਾਂ ਹੀ ਫਿਲਮ ਦੇਖਣ ਵਾਲਿਆਂ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਗਰੇਵਾਲ ਦੀ ਫਿਲਮ ਲਿਸਟ ਵਿੱਚ ਹਨੀਮੂਨ, ਯਾਰ ਮੇਰਾ ਤਿਤਲੀਆਂ ਵਰਗਾ ਅਤੇ ਕਈ ਹੋਰ ਫਿਲਮਾਂ ਵੀ ਸ਼ਾਮਲ ਹਨ। ਜਿਸ ਦਾ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published: