ਗਿੱਪੀ ਗਰੇਵਾਲ ਅੱਜ ਮਨਾ ਰਹੇ ਮਾਂ ਦਾ ਜਨਮਦਿਨ, ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ

Gippy Grewal Celebrating Mother s Birthday: ਪੰਜਾਬੀ ਗਾਇਕ, ਨਿਰਮਾਤਾ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਦੁਨਿਆ ਭਰ ਵਿੱਚ ਆਪਣੇ ਹੁਨਰ ਨਾਲ ਵੱਖਰੀ ਜਗ੍ਹਾਂ ਬਣਾਈ ਹੈ। ਅੱਜ ਉਹ ਕਿਸੀ ਪਛਾਣ ਦੇ ਮੋਹਤਾਜ ਨਹੀ ਹਨ। ਦੱਸ ਦੇਈਏ ਕਿ ਅੱਜ ਪੰਜਾਬੀ ਸਟਾਰ ਗਿੱਪੀ ਗਰੇਵਾਲ ਆਪਣੀ ਮਾਤਾ ਜੀ ਦਾ ਜਨਮਦਿਨ ਮਨਾ ਰਹੇ ਹਨ।

ਗਿੱਪੀ ਗਰੇਵਾਲ ਅੱਜ ਮਨਾ ਰਹੇ ਮਾਂ ਦਾ ਜਨਮਦਿਨ, ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ (Insta Pic)

 • Share this:
  Gippy Grewal Celebrating Mother s Birthday: ਪੰਜਾਬੀ ਗਾਇਕ, ਨਿਰਮਾਤਾ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਦੁਨਿਆ ਭਰ ਵਿੱਚ ਆਪਣੇ ਹੁਨਰ ਨਾਲ ਵੱਖਰੀ ਜਗ੍ਹਾਂ ਬਣਾਈ ਹੈ। ਅੱਜ ਉਹ ਕਿਸੀ ਪਛਾਣ ਦੇ ਮੋਹਤਾਜ ਨਹੀ ਹਨ। ਦੱਸ ਦੇਈਏ ਕਿ ਅੱਜ ਪੰਜਾਬੀ ਸਟਾਰ ਗਿੱਪੀ ਗਰੇਵਾਲ ਆਪਣੀ ਮਾਤਾ ਜੀ ਦਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਮਾਤਾ ਦੇ ਜਨਮਦਿਨ ਨੂੰ ਮਨਾਉਦਿਆਂ ਹੋਏ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਤੇ ਹੋਰ ਪੰਜਾਬੀ ਸਿਤਾਰਿਆਂ ਨੇ ਵੀ ਉਨ੍ਹਾਂ ਦੀ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ ਹਨ। ਤੁਸੀ ਵੀ ਦੇਖੋ ਗਿੱਪੀ ਤੇ ਉਨ੍ਹਾਂ ਦੇ ਮਾਤਾ ਜੀ ਦੀਆਂ ਇਹ ਖਾਸ ਤਸਵੀਰਾਂ।
  ਇਨ੍ਹਾਂ ਤਸਵੀਰਾਂ ’ਚ ਗਿੱਪੀ ਗਰੇਵਾਲ ਦੀ ਮਾਤਾ ਜੀ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਤਸਵੀਰਾਂ ਨਾਲ ਗਿੱਪੀ ਨੇ ਕੈਪਸ਼ਨ ’ਚ ਲਿਖਿਆ, ‘ਹੈਪੀ ਬਰਥਡੇ ਮੌਮ।’ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਉਥੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਉਨ੍ਹਾਂ ਦੀ ਮਾਤਾ ਜੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

  ਵਰਕ ਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ’ਚ ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ’ਚੋਂ ਗੀਤ ‘ਮੁੰਡਾ ਗਰੇਵਾਲਾ ਦਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 26 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗਿੱਪੀ ਗਰੇਵਾਲ ਆਪਣੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ਕਾਰਨ ਵੀ ਚਰਚਾ ’ਚ ਰਹਿੰਦੇ ਹਨ। ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਦੀ ਉਡੀਕ ’ਚ ਹਨ। ਲੋਕਡਾਊਨ ਦੇ ਚਲਦਿਆਂ ਫ਼ਿਲਮਾਂ ਦੀ ਰਿਲੀਜ਼ ਡੇਟ ਵਾਰ-ਵਾਰ ਮੁਲਤਵੀ ਕਰਨੀ ਪੈ ਰਹੀ ਹੈ। ਪਿਛਲੇ ਸਾਲ ‘ਸ਼ਾਵਾ ਨੀਂ ਗਿਰਧਾਰੀ ਲਾਲ’ ਤੇ ‘ਪਾਣੀ ’ਚ ਮਧਾਣੀ’ ਰਿਲੀਜ਼ ਹੋਈਆਂ ਸਨ।

  ਗਿੱਪੀ ਗਰੇਵਾਲ ਦੀਆਂ ਮੁੱਖ ਫਿਲਮਾਂ

  ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾ ਦੇ ਚੁੱਕੇ ਹਨ। ਜਿਸ ਵਿੱਚ ਇਕ ਸੰਧੂ ਹੁੰਦਾ ਸੀ, 'ਮੰਜੇ ਬਿਸਤਰੇ 3', 'ਕੈਰੀ ਆਨ ਜੱਟਾ 3', ਅਰਦਾਸ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੇ ਹੋਰ ਕਈ ਫਿਲਮਾ ਸ਼ਾਮਲ ਹਨ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ‘ਚ ਕਾਫੀ ਸਰਗਰਮ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਫੈਨਜ਼ ਵਿੱਚ ਅਕਸਰ ਐਕਟਿਵ ਰਹਿੰਦੇ ਹਨ।
  Published by:rupinderkaursab
  First published: