Home /News /entertainment /

Yaar Mera Titliaan Warga: ਗਿੱਪੀ ਗਰੇਵਾਲ ਦੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਦੀ ਰਿਲੀਜ਼ ਡੇਟ ਆਊਟ

Yaar Mera Titliaan Warga: ਗਿੱਪੀ ਗਰੇਵਾਲ ਦੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਦੀ ਰਿਲੀਜ਼ ਡੇਟ ਆਊਟ

Yaar Mera Titliaan Warga: ਗਿੱਪੀ ਗਰੇਵਾਲ ਦੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਦੀ ਰਿਲੀਜ਼ ਡੇਟ ਆਊਟ

Yaar Mera Titliaan Warga: ਗਿੱਪੀ ਗਰੇਵਾਲ ਦੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਦੀ ਰਿਲੀਜ਼ ਡੇਟ ਆਊਟ

Gippi Grewal New Movie: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਫਿਲਮ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਹਨ। ਅਦਾਕਾਰ ਅਕਸਰ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ। ਇਨ੍ਹੀ ਦਿਨੀ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ਮੁਟਿਆਰੇ ਨੀ (Mutiyare Ni) ਨੂੰ ਲੈ ਕੇ ਸੁਰਖੀਆਂ ਵਿੱਚ ਹਨ।

ਹੋਰ ਪੜ੍ਹੋ ...
  • Share this:
Gippi Grewal New Movie: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਫਿਲਮ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਹਨ। ਅਦਾਕਾਰ ਅਕਸਰ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ। ਇਨ੍ਹੀ ਦਿਨੀ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ਮੁਟਿਆਰੇ ਨੀ (Mutiyare Ni) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਗੀਤ ਸੁਪਰਹਿੱਟ ਹੋਤ ਤੋਂ ਬਾਅਦ ਅਦਾਕਾਰ ਆਪਣੇ ਫੈਨਸ ਲਈ ਇਕ ਹੋਰ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਤੁਹਾਨੂੰ ਦਾਸ ਦੇਈਏ ਕਿ ਗਿੱਪੀ ਜਲਦ ਹੀ ਯਾਰ ਮੇਰਾ ਤਿੱਤਲੀਆਂ ਵਰਗਾ (YaarMeraTitliaanWarga) 'ਚ ਸਭ ਦਾ ਮਨੋਰੰਜਨ ਕਰਨ ਆ ਰਹੇ ਹਨ।

ਗਿੱਪੀ ਗਰੇਵਾਲ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਅਦਾਕਾਰ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਯਾਰ ਮੇਰਾ ਤਿੱਤਲੀਆਂ 🦋 ਵਰਗਾ  #YaarMeraTitliaanWarga 2 ਸਤੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਹੁਣ ਪ੍ਰਸ਼ੰਸ਼ਕ 2 ਸਤੰਬਰ ਤੋਂ ਫਿਲਮ ਯਾਰ ਮੇਰਾ ਤਿੱਤਲੀਆਂ ਵਰਗਾ ਦੇਖਣ ਲਈ ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਜਾ ਸਕਦੇ ਹਨ। ਇਹ ਇਕ ਪਰਿਵਾਰਕ ਅਤੇ ਕਾਮੇਡੀ ਫਿਲਮ ਹੈ, ਜਿਸ ਨੂੰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ ਦੇ ਲੋਕ ਦੇਖ ਸਕਦੇ ਹਨ, ਜੋ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ।




ਇਸ ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਤਨੂ ਗਰੇਵਾਲ(Tanu Grewal) ਵੀ ਨਜ਼ਰ ਆਉਣਗੀ। ਇਸ ਪੰਜਾਬੀ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਕੀਤਾ ਹੈ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਵਿਕਾਸ ਵਸ਼ਿਸ਼ਟ(Vikas Vashisht) ਨੇ ਕੀਤਾ ਹੈ।

ਕਾਬਿਲੇਗੌਰ ਹੈ ਕਿ ਹਾਲੇ ਹੀ ਗਿੱਪੀ ਗਰੇਵਾਲ ਤੇ ਓਲੀਆ ਕ੍ਰਿਵੇਂਦਾ(Olya Kryvenda) ਦਾ ਨਵਾਂ ਗੀਤ 'ਮੁਟਿਆਰੇ ਨੀਂ  ਰਿਲੀਜ਼ ਹੋਇਆ ਸੀ। ਮੁਟਿਆਰੇ ਨੀ' ਗੀਤ 'ਚ ਗਿੱਪੀ ਗਰੇਵਾਲ ਆਪਣੀ ਪ੍ਰੇਮਿਕਾ ਓਲੀਆ ਕ੍ਰਿਵੇਂਦਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਗੀਤ ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਫੈਨਸ ਨੇ ਲਾਇਕ ਤੇ ਕੰਮੈਂਟ ਰਹੀ ਬਹੁਤ ਪਿਆਰ ਦਿੱਤਾ। ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਕੰਪੋਜ਼ ਵੀ ਕੀਤਾ ਹੈ। ਇਸ ਗੀਤ ਦਾ ਸੰਗੀਤ ਐਵੀ ਸਰਾ ਨੇ ਦਿੱਤਾ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਸ਼ਨ ਕੀਤਾ ਹੈ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿੰਕ ਕੰਪਨੀ, 'ਹੰਬਲ ਮਿਊਜ਼ਿਕ' ਹੇਠ ਰਿਲੀਜ਼ ਕੀਤਾ ਗਿਆ ਹੈ।
Published by:Drishti Gupta
First published:

Tags: Movies, Punjabi film, Punjabi Films

ਅਗਲੀ ਖਬਰ