Gippi Grewal New Movie Yaar Mera Titliaan Warga: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਫਿਲਮ ਇੰਡਸਟਰੀ ਦੇ ਨਾਮੀ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਨਾਲ ਦਰਸ਼ਕਾਂ ਵਿੱਚ ਧਮਾਲ ਮਚਾ ਰਹੇ ਹਨ। ਇਨ੍ਹੀ ਦਿਨੀਂ ਅਦਾਕਾਰ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ਯਾਰ ਮੇਰਾ ਤਿੱਤਲੀਆਂ ਵਰਗਾ ( Yaar Mera Titliaan Warga) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
View this post on Instagram
ਗਿੱਪੀ ਗਰੇਵਾਲ ਦੁਆਰਾ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਲਿਖਿਆ- 2 September ਨੂੰ ਫੱਟੜ ਆਸ਼ਕਾਂ ਲਈ ਸਪੈਸ਼ਲ ਸਰਵਿਸ 😜 (Yaar Mera Titliaan Warga) ਟ੍ਰੇਲਰ ਆਊਟ. ਦੇਖੋ ਤੇ ਦੱਸੋ ਕਿਵੇਂ ਲੱਗਿਆ ਟ੍ਰੇਲਰ✌. ਦੱਸ ਦੇਈਏ ਕਿ ਇਸ ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਤਨੂ ਗਰੇਵਾਲ(Tanu Grewal) ਵੀ ਨਜ਼ਰ ਆਵੇਗੀ। ਇਸ ਪੰਜਾਬੀ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਕੀਤਾ ਹੈ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਵਿਕਾਸ ਵਸ਼ਿਸ਼ਟ(Vikas Vashisht) ਨੇ ਕੀਤਾ ਹੈ।
ਜਾਣੋ ਕੀ ਹੈ ਫਿਲਮ ਦੀ ਕਹਾਣੀ
ਗੱਲ ਜੇਕਰ ਫਿਲਮ ਦੀ ਕਹਾਣੀ ਦੀ ਕੀਤੀ ਜਾਵੇਂ ਤਾਂ ਇਸ ਵਿੱਚ ਇੱਕ ਪਤੀ ਅਤੇ ਪਤਨੀ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ। ਦਰਅਸਲ, ਗਿੱਪੀ ਗਰੇਵਾਲ ਜੋ ਕਿ ਆਪਣਾ ਫੇਸਬੁੱਕ ਉੱਪਰ ਨਕਲੀ ਅਕਾਊਂਟ ਬਣਾ ਕਿਸੇ ਹੋਰ ਕੁੜੀ ਨਾਲ ਗੱਲ ਕਰਦਾ ਹੈ। ਪਰ ਜਦੋਂ ਇਸ ਗੱਲ ਦਾ ਪਤਾ ਉਸਦੀ ਪਤਨੀ ਨੂੰ ਲੱਗਦਾ ਹੈ ਤਾਂ ਉਹ ਵੀ ਆਪਣਾ ਨਕਲੀ ਅਕਾਊਂਟ ਬਣਾ ਫੇਸਬੁੱਕ ਉੱਪਰ ਉਸ ਨਾਲ ਗੱਲ ਕਰਦੀ ਹੈ। ਹੌਲੀ-ਹੌਲੀ ਇਹ ਰਿਸ਼ਤਾਂ ਦੋਵਾਂ ਵਿੱਚ ਦਰਾਰ ਬਣਨ ਲੱਗਦਾ ਹੈ। ਉਸ ਤੋਂ ਬਾਅਦ ਉਹ ਆਪਣੇ ਰਿਸ਼ਤੇ ਨੂੰ ਕਿਸ ਤਰ੍ਹਾਂ ਬਚਾਉਣਗੇ, ਇਹ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ ਦਾ ਰੁੱਖ ਕਰਨਾ ਪਵੇਗਾ। ਇੱਕ ਵਾਰ ਫਿਰ ਤੋਂ ਕਲਾਕਾਰ ਨੇ ਆਪਣੀ ਇਸ ਵੱਖਰੀ ਕਹਾਣੀ ਵਾਲੀ ਫਿਲਮ ਨਾਲ ਦਰਸ਼ਕਾਂ ਨੂੰ ਹਸਾਉਣ ਅਤੇ ਰੁਲਾਉਣ ਦਾ ਕੰਮ ਕਰਨਗੇ।
ਕਾਬਿਲੇਗੌਰ ਹੈ ਕਿ ਹਾਲੇ ਹੀ ਗਿੱਪੀ ਗਰੇਵਾਲ ਤੇ ਓਲੀਆ ਕ੍ਰਿਵੇਂਦਾ(Olya Kryvenda) ਦਾ ਨਵਾਂ ਗੀਤ 'ਮੁਟਿਆਰੇ ਨੀਂ ਰਿਲੀਜ਼ ਹੋਇਆ ਸੀ। ਮੁਟਿਆਰੇ ਨੀ' ਗੀਤ 'ਚ ਗਿੱਪੀ ਗਰੇਵਾਲ ਆਪਣੀ ਪ੍ਰੇਮਿਕਾ ਓਲੀਆ ਕ੍ਰਿਵੇਂਦਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਗੀਤ ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਫੈਨਸ ਨੇ ਲਾਇਕ ਤੇ ਕੰਮੈਂਟ ਰਹੀ ਬਹੁਤ ਪਿਆਰ ਦਿੱਤਾ। ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਕੰਪੋਜ਼ ਵੀ ਕੀਤਾ ਹੈ। ਇਸ ਗੀਤ ਦਾ ਸੰਗੀਤ ਐਵੀ ਸਰਾ ਨੇ ਦਿੱਤਾ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਸ਼ਨ ਕੀਤਾ ਹੈ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿੰਕ ਕੰਪਨੀ, 'ਹੰਬਲ ਮਿਊਜ਼ਿਕ' ਹੇਠ ਰਿਲੀਜ਼ ਕੀਤਾ ਗਿਆ ਹੈ। ਫਿਲਹਾਲ ਕਲਾਕਾਰ ਹੁਣ ਇੱਕ ਤੋਂ ਬਾਅਦ ਇੱਕ ਫਿਲਮ ਲੈ ਕੇ ਦਰਸ਼ਕਾਂ ਵਿੱਚ ਧਮਾਕਾ ਕਰਨ ਲਈ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Gippy Grewal, Pollywood, Punjabi Cinema, Punjabi industry