Home /News /entertainment /

Gippy Grewal: ਗਿੱਪੀ ਗਰੇਵਾਲ ਨੇ Mother's Day ਦਾ ਫੈਨਜ਼ ਨੂੰ ਦਿੱਤਾ ਤੋਹਫ਼ਾ, 6 ਮਈ ਨੂੰ ਰਿਲੀਜ਼ ਹੋਵੇਗੀ ਫਿਲਮ 'Maa'

Gippy Grewal: ਗਿੱਪੀ ਗਰੇਵਾਲ ਨੇ Mother's Day ਦਾ ਫੈਨਜ਼ ਨੂੰ ਦਿੱਤਾ ਤੋਹਫ਼ਾ, 6 ਮਈ ਨੂੰ ਰਿਲੀਜ਼ ਹੋਵੇਗੀ ਫਿਲਮ 'Maa'

Gippy Grewal: ਗਿੱਪੀ ਗਰੇਵਾਲ ਨੇ Mother's Day ਦਾ ਫੈਨਜ਼ ਨੂੰ ਦਿੱਤਾ ਤੋਹਫ਼ਾ, 6 ਮਈ ਨੂੰ ਰਿਲੀਜ਼ ਹੋਵੇਗੀ ਫਿਲਮ Maa

Gippy Grewal: ਗਿੱਪੀ ਗਰੇਵਾਲ ਨੇ Mother's Day ਦਾ ਫੈਨਜ਼ ਨੂੰ ਦਿੱਤਾ ਤੋਹਫ਼ਾ, 6 ਮਈ ਨੂੰ ਰਿਲੀਜ਼ ਹੋਵੇਗੀ ਫਿਲਮ Maa

Gippy Grewal: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ (Gippy Grewal) ਪਾਲੀਵੁੱਡ ਸਿਨੇਮਾ ਦਾ ਮਸ਼ਹੂਰ ਚਿਹਰਾ ਹੈ। ਉਨ੍ਹਾਂ ਨੇ ਆਪਣੀ ਸੁੱਚੀ ਗਾਇਕੀ ਅਤੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅੱਜ ਉਹ ਕਿਸੀ ਪਹਿਚਾਣ ਦੇ ਮੋਹਤਾਜ ਨਹੀਂ ਹਨ। ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ਮਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਇਸ ਫਿਲਮ ਵਿੱਚ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਕੰਮ ਕਰਦੇ ਹੋਏ ਨਜ਼ਰ ਆਓਣਗੇ। ਜਿਸ ਵਿੱਚ ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ ਅਤੇ ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾਓਣਗੇ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਮਾਂ ਕੱਲ ਯਾਨੀ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਇੱਕ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਅਦਾਕਾਰ ਗਿੱਪੀ ਗਰੇਵਾਲ ਨੇ ਲਿਖਿਆ- ਮਾਂ ਮੂਵੀ ਕੱਲ੍ਹ ਰਿਲੀਜ਼ ਹੋ ਰਹੀ ਹੈ 🤗 ਆਪਣੀਆਂ ਟਿਕਟਾਂ ਹੁਣੇ ਬੁੱਕ ਕਰੋ. ਇਸ ਫਿਲਮ ਦੀ ਪਹਿਲੀ ਖਾਸ ਗੱਲ ਇਹ ਹੈ ਕਿ ਇਹ ਮਾਂ ਦੇ ਨਾਮ ਨੂੰ ਸਮਰਪਿਤ ਕੀਤੀ ਗਈ ਹੈ। ਇਸਦੇ ਨਾਲ ਇਸ ਫਿਲਮ ਦੇ ਇੱਕ ਗੀਤ ਵਿੱਚ ਤੁਹਾਨੂੰ ਆਖਰੀ ਵਾਰ ਮਸ਼ਹੂਰ ਅਤੇ ਮਰਹੂਮ ਗਾਇਕ ਸਰਦੂਲ ਸਿਕੰਦਰ (Sardool Sikander) ਵੀ ਨਜ਼ਰ ਆਉਣਗੇ। ਦਰਅਸਲ, ਫਿਲਮ ਦੇ ਇੱਕ ਗੀਤ ਵਿੱਚ ਅਮਰ ਨੂਰੀ (Amar Noorie) ਮਰਹੂਮ ਸਰਦੂਲ ਸਿਕੰਦਰ ਨਾਲ ਗੀਤ ਗਾਓਦੇ ਹੋਏ ਨਜ਼ਰ ਆਵੇਗੀ।

ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਫਿਲਮ ਦੇ ਗੀਤ ਦੀ ਕਲਿੱਪ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਸ਼ੇਅਰ ਕਰ ਕਰ ਲਿਖਿਆ ਸੀ ਕਿ- ਭਾਬੀ ਦੀ ਪੂਰੀ ਵੀਡੀਓ ਆਉਟ 👍. ਕਲਾਕਾਰ ਦੀ ਇਸ ਪੋਸਟ ਤੇ ਪ੍ਰਸ਼ੰਸ਼ਕਾਂ ਵੱਲੋਂ ਭਾਵੁਕ ਕਮੈਂਟ ਕੀਤੇ ਗਏ। ਇਸ ਗੀਤ ਤੋਂ ਪਹਿਲਾਂ ਫਿਲਮ ਦਾ ਗੀਤ 'ਹਰ ਜਨਮ' ਵੀ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਹਨੀਮੂਨ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਸੀ। ਜੋ ਕਿ 25 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਪਹਿਲੀ ਵਾਰ ਟੀਵੀ ਅਦਾਕਾਰਾ ਜੈਸਮੀਨ ਬਸੀਨ ਕੰਮ ਕਰਦੇ ਹੋਏ ਨਜ਼ਰ ਆਵੇਗੀ। ਫਿਲਹਾਲ ਦਰਸ਼ਕਾਂ ਨੂੰ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰਿਏ ਤਾਂ ਬੀਤੇ ਦਿਨੀਂ ਕਲਾਕਾਰ ਵੱਲੋਂ ਆਪਣੇ ਵੱਡੇ ਪੁੱਤਰ ਏਕਮ ਗਰੇਵਾਲ ਦਾ ਜਨਮਦਿਨ ਮਨਾਇਆ ਗਿਆ। ਉਨ੍ਹਾਂ ਨੇ ਪੁੱਤਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਸਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ।
Published by:rupinderkaursab
First published:

Tags: Amar Noorie, Entertainment news, Gippy Grewal, Mother, Mother's Day, Pollywood, Sardool Sikander

ਅਗਲੀ ਖਬਰ