Home /News /entertainment /

Gippy Grewal: ਗਿੱਪੀ ਗਰੇਵਾਲ ਨੇ ਦਿਲ ਦਹਿਲਾਉਣ ਵਾਲੀ ਵੀਡੀਓ ਕੀਤੀ ਸ਼ੇਅਰ, ਕਿਹਾ- ਲੋਕਾਂ 'ਚ ਸਬਰ ਹੋ ਗਿਆ ਖਤਮ

Gippy Grewal: ਗਿੱਪੀ ਗਰੇਵਾਲ ਨੇ ਦਿਲ ਦਹਿਲਾਉਣ ਵਾਲੀ ਵੀਡੀਓ ਕੀਤੀ ਸ਼ੇਅਰ, ਕਿਹਾ- ਲੋਕਾਂ 'ਚ ਸਬਰ ਹੋ ਗਿਆ ਖਤਮ

ਗਿੱਪੀ ਗਰੇਵਾਲ ਨੇ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਕਹੀ ਇਹ ਗੱਲ

ਗਿੱਪੀ ਗਰੇਵਾਲ ਨੇ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਕਹੀ ਇਹ ਗੱਲ

Gippy Grewal shares a heartbreaking video: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਇਸ ਵੀਡੀਓ ਨੂੰ ਸ਼ੇਅਰ ਕਰ ਗਾਇਕ ਨੇ ਕੈਪਸ਼ਨ ਚ ਲਿਖਿਆ ਹੈ ਕਿ ਲੋਕਾਂ ਵਿੱਚ ਸਬਰ ਖਤਮ ਹੋ ਚੁੱਕਿਆ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਗਿੱਪੀ ਗਰੇਵਾਲ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਇੱਕ ਵਿਅਕਤੀ ਰੇਲਵੇ ਟ੍ਰੈਕ ਪਾਰ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਨਾਲ ਖੇਡ ਗਿਆ। ਅਚਾਨਕ ਰੇਲ ਗੱਡੀ ਆ ਗਈ ਤੇ ਉਸਦਾ ਮੋਟਰਸਾਇਕਲ ਟੁੱਟ ਕੇ ਚੂਰ-ਚੂਰ ਹੋ ਗਿਆ। ਹਾਲਾਂਕਿ ਵਿਅਕਤੀ ਦੀ ਜਾਨ ਬੱਚ ਗਈ। ਇਸ ਦਿਲ ਦਹਿਲਾਉਣ ਵਾਲੀ ਵੀਡੀਓ ਨੂੰ ਸ਼ੇਅਰ ਕਰ ਗਿੱਪੀ ਗਰੇਵਾਲ ਨੇ ਲਿਖਿਆ- ਸੜਕਾਂ 'ਤੇ ਲਿਖਿਆ ਪੜ੍ਹਿਆ ਕਰੋ...ਖੜੇ ਨਾ ਨਾਲੋਂ ਦੇਰੀ ਚੰਗੀ। ਸਬਰ ਖਤਮ ਹੋ ਗਿਆ ਲੋਕ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਇੰਦਾ ਨਾ ਕਰਿਆ ਕਰੋ ਹਰ ਵਾਰ। ਕਿਸਮਤ ਸਾਥ ਨਹੀਂ ਦਿੰਦੀ। ਵਾਹਿਗੂਰੁ ਮੇਹਰ ਕਰੇ।

ਕਾਬਿਲੇਗੌਰ ਹੈ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਫਿਲਮ ਮਾਂ ਵਿੱਚ ਨਜ਼ਰ ਆਏ। ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ ਅਤੇ ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਲੋਕਾਂ ਨੂੰ ਭਾਵੁਕ ਕਰ ਦਿੱਤਾ। ਗਿੱਪੀ ਗਰੇਵਾਲ ਨੇ ਇਸ ਫਿਲਮ ਰਾਹੀਂ ਮਾਂ ਦੇ ਪਿਆਰ ਨੂੰ ਬਖੂਬੀ ਦਿਖਾਇਆ ਹੈ। ਜਿਸਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤਿਆਂ।

ਵਕਰਫਰੰਟ ਦੀ ਗੱਲ ਕਰਿਏ ਤਾਂ ਜਲਦ ਹੀ ਗਿੱਪੀ ਗਰੇਵਾਲ ਅਦਾਕਾਰਾ ਤਾਨੀਆ (Tania) ਨਾਲ ਕੰਮ ਕਰਦੇ ਹੋਏ ਨਜ਼ਰ ਆਓਣਗੇ। ਇਸਦੀ ਜਾਣਕਾਰੀ ਅਦਾਕਾਰਾ ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਸੀ। ਤਾਨੀਆ ਦੀ ਗੱਲ ਕਰਿਏ ਤਾਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਨਾਲ ਹੀ ਉਸਨੇ ਆਪਣੇ ਸਾਦਗੀ ਭਰੇ ਅੰਦਾਜ਼ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਲਿਆ। ਜਿਸਦੀ ਹਰ ਕੋਈ ਤਾਰੀਫ਼ ਕਰਦਾ ਹੈ। ਗੁੱਡੀਆ ਪਟੋਲੇ ਤੋਂ ਲੈ ਕੇ ਹਾਲੇ ਤੱਕ ਤਾਨੀਆ ਜਿੰਨੀਆਂ ਵੀ ਫਿਲਮਾ ਵਿੱਚ ਨਜ਼ਰ ਆਈ ਹੈ, ਉਸਨੇ ਖੂਬ ਵਾਹੋ-ਵਾਹੀ ਬਟੋਰੀ ਹੈ।ਆਪਣੇ ਨਵੇਂ ਪ੍ਰੋਜੈਕਟ ਦੇ ਜ਼ਰਿਏ ਗਿੱਪੀ ਗਰੇਵਾਲ ਕੀ ਕਮਾਲ ਦਿਖਾਓਣਗੇ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ।
Published by:rupinderkaursab
First published:

Tags: Entertainment news, Gippy Grewal, Pollywood, Punjabi Cinema, Punjabi industry

ਅਗਲੀ ਖਬਰ