Home /News /entertainment /

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਸਿੱਧੂ ਮੂਸੇਵਾਲਾ ਨਾਲ ਤਸਵੀਰ, ਸੰਗੀਤ ਨਿਰਮਾਤਾਵਾਂ ਨੂੰ ਕੀਤੀ ਅਪੀਲ

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਸਿੱਧੂ ਮੂਸੇਵਾਲਾ ਨਾਲ ਤਸਵੀਰ, ਸੰਗੀਤ ਨਿਰਮਾਤਾਵਾਂ ਨੂੰ ਕੀਤੀ ਅਪੀਲ

ਗਿੱਪੀ ਗਰੇਵਾਲ ਨੇ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕਰ ਸੰਗੀਤ ਨਿਰਮਾਤਾਵਾਂ ਨੂੰ ਕੀਤੀ ਅਪੀਲ

ਗਿੱਪੀ ਗਰੇਵਾਲ ਨੇ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕਰ ਸੰਗੀਤ ਨਿਰਮਾਤਾਵਾਂ ਨੂੰ ਕੀਤੀ ਅਪੀਲ

Gippy Grewal shared a photo with Sidhu Moose Wala and his family: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਨੇ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ (Sidhu Moose Wala) ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਅਦਾਕਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸਦੇ ਨਾਲ ਉਨ੍ਹਾਂ ਨੇ ਟੁੱਟੇ ਹੋਏ ਦਿਲ ਦਾ ਇਮੋਜ਼ੀ ਲਗਾਇਆ ਹੈ। ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪਾਲੀਵੁੱਡ ਸਿਤਾਰੇ ਇਸ ਸਦਮੇ ਤੋਂ ਬਾਹਰ ਨਹੀਂ ਆ ਪਾ ਰਹੇ। ਉਹ ਲਗਾਤਾਰ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

    ਦੱਸ ਦੇਈਏ ਕਿ ਗਿੱਪੀ ਗਰੇਵਾਲ ਨੇ ਇੱਕ ਦਿਨ ਪਹਿਲਾ ਆਪਣੇ ਸ਼ੋਸ਼ਲ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕਰ ਸੰਗੀਤ ਨਿਰਮਾਤਾਵਾਂ ਨੂੰ ਖਾਸ ਅਪੀਲ ਕੀਤੀ ਸੀ। ਦਰਅਸਲ, ਗਿੱਪੀ ਨੇ ਸੰਗੀਤ ਨਿਰਮਾਤਾਵਾਂ ਨੂੰ ਮਰਹੂਮ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦਾ ਕੋਈ ਵੀ ਅਧੂਰਾ ਜਾਂ ਪੂਰਾ ਗੀਤ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ। ਇਸ ਪੋਸਟ ਨੇ ਐਮੀ ਵਿਰਕ, ਅਫਸਾਨਾ ਖਾਨ, ਕੌਰ ਬੀ ਸਮੇਤ ਕਈ ਸਿਤਾਰਿਆਂ ਵੱਲੋਂ ਆਪਣੇ ਸ਼ੋਸ਼ਲ ਅਕਾਊਂਟ ਤੇ ਸ਼ੇਅਰ ਕੀਤਾ ਗਿਆ।

    ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਵਿੱਚ 28 ਸਾਲ ਦੀ ਉਮਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਸਿੱਧੂ ਦੀ ਮੌਤ ਹੋ ਗਈ ਸੀ। ਵੀਰਵਾਰ ਨੂੰ ਟਵਿੱਟਰ 'ਤੇ ਜਾ ਕੇ ਗਿੱਪੀ ਨੇ ਸਿੱਧੂ ਦੇ ਕਿਸੇ ਵੀ ਕੰਮ ਨੂੰ ਰਿਲੀਜ਼ ਕਰਨ ਜਾਂ ਲੀਕ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ ਸਿੱਧ ਗਾਇਕ #SidhuMooseWala ਹੈਸ਼ਟੈਗ ਦੇ ਨਾਲ ਟਵਿੱਟਰ 'ਤੇ ਇੱਕ ਨੋਟ ਸਾਂਝਾ ਕੀਤਾ। ਨੋਟ ਵਿੱਚ ਨਿਰਮਾਤਾਵਾਂ ਨੂੰ ਸਿੱਧੂ ਦੇ ਕਿਸੇ ਵੀ ਅਣ-ਰਿਲੀਜ਼ ਕੀਤੇ ਕੰਮ ਨੂੰ ਰਿਲੀਜ਼ ਨਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ "ਅਸੀਂ ਉਹਨਾਂ ਸਾਰੇ ਸੰਗੀਤ ਨਿਰਮਾਤਾਵਾਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨਾਲ ਸਿੱਧੂ ਨੇ ਪਿਛਲੇ ਸਮੇਂ ਵਿੱਚ ਕੰਮ ਕੀਤਾ ਹੈ, ਆਪਣੇ ਮੁਕੰਮਲ/ਅਧੂਰੇ ਟਰੈਕਾਂ ਨੂੰ ਰਿਲੀਜ਼ ਕਰਨ ਜਾਂ ਸਾਂਝਾ ਕਰਨ ਤੋਂ ਗੁਰੇਜ਼ ਕਰਨ। ਜੇਕਰ ਉਸਦਾ ਕੰਮ ਲੀਕ ਹੋ ਜਾਂਦਾ ਹੈ, ਤਾਂ ਅਸੀਂ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ। ਕਿਰਪਾ ਕਰਕੇ ਸਾਰੀ ਸਮੱਗਰੀ ਨੂੰ ਸੌਂਪ ਦਿਓ।

    ਪ੍ਰਸਿੱਧ ਗਾਇਕ-ਰੈਪਰ ਦਾ ਮੰਗਲਵਾਰ ਨੂੰ ਸੰਸਕਾਰ ਕੀਤਾ ਗਿਆ ਹਜ਼ਾਰਾਂ ਲੋਕ ਇਕੱਠੇ ਹੋਏ। ਮੂਸੇਵਾਲਾ ਨੂੰ ਸਾਲ 2018 ਵਿੱਚ ਟ੍ਰੈਕ ਸੋ ਹਾਈ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਮਰਹੂਮ ਗਾਇਕ ਨੇ ਸੈਲਫਮੇਡ ਵਰਗੇ ਟਰੈਕਾਂ ਨਾਲ ਆਪਣੀ ਸਫਲਤਾ ਨੂੰ ਜਾਰੀ ਰੱਖਿਆ।
    Published by:rupinderkaursab
    First published:

    Tags: Entertainment news, Gippy Grewal, Pollywood, Sidhu Moose Wala

    ਅਗਲੀ ਖਬਰ