Home /News /entertainment /

Gippy Grewal ਨੇ ਗੁਰਦਾਸ ਮਾਨ ਦੇ ਗੀਤ ਨੂੰ ਕੀਤਾ ਰੀਟਵਿਟ, ਆਖੀ ਇਹ ਗੱਲ...

Gippy Grewal ਨੇ ਗੁਰਦਾਸ ਮਾਨ ਦੇ ਗੀਤ ਨੂੰ ਕੀਤਾ ਰੀਟਵਿਟ, ਆਖੀ ਇਹ ਗੱਲ...

Gippy Grewal ਨੇ ਗੁਰਦਾਸ ਮਾਨ ਦੇ ਗੀਤ ਨੂੰ ਕੀਤਾ ਰੀਟਵਿਟ, ਆਖੀ ਇਹ ਗੱਲ... (file photo)

Gippy Grewal ਨੇ ਗੁਰਦਾਸ ਮਾਨ ਦੇ ਗੀਤ ਨੂੰ ਕੀਤਾ ਰੀਟਵਿਟ, ਆਖੀ ਇਹ ਗੱਲ... (file photo)

ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ  ਗੁਰਦਾਸ ਮਾਨ (Gurdas Maan) ਦੇ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਨੂੰ ਰੀਟਵਿਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟ ਵਿੱਚ ਗੁਰਦਾਸ ਮਾਨ ਦੀ ਤਾਰੀਫ ਵੀ ਕੀਤੀ ਹੈ। 

  • Share this:

    ਚੰਡੀਗੜ੍ਹ-  ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਨਵਾਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਨੇ ਰਿਲੀਜ਼ ਹੁੰਦਿਆਂ ਨੇ ਤਹਿਲਕਾ ਮੱਚਾ ਦਿੱਤਾ ਹੈ। ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ  ਗੁਰਦਾਸ ਮਾਨ (Gurdas Maan) ਦੇ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਨੂੰ ਰੀਟਵਿਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟ ਵਿੱਚ ਗੁਰਦਾਸ ਮਾਨ ਦੀ ਤਾਰੀਫ ਵੀ ਕੀਤੀ ਹੈ।  ਉਨ੍ਹਾਂ ਟਵਿੱਟ ਕਰਦਿਆਂ ਲਿਖਿਆ ਹੈ ਕਿ ਜੁਗ-ਜੁਗ ਜੀਵੇ ਮਾਨਾ, ਮਾਨ ਪੰਜਾਬੀ ਬੋਲੀ ਦਾ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦੀ `ਯਾਰ ਮੇਰਾ ਤਿਤਲੀਆਂ ਵਰਗਾ` 2 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਉਨ੍ਹਾਂ ਦੀ ਇਸ ਫ਼ਿਲਮ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ।



    ਕਾਬਲੇਗੌਰ ਹੈ ਕਿ ਗੀਤ ਰਾਹੀਂ  ਗੁਰਦਾਸ ਮਾਨ ਨੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ। ਗੀਤ ਵਿੱਚ ਗੁਰਦਾਸ ਮਾਨ ਨੇ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਬਖੂਬੀ ਦਰਸਾਇਆ ਹੈ।  ਸਾਲ 2019 ਵਿੱਚ ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੌਰਾਨ ਗੁਰਦਾਸ ਮਾਨ  ਨੇ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਕੀਤਾ ਗਿਆ।

    Published by:Ashish Sharma
    First published:

    Tags: Gippy Grewal, Gurdas Mann, Punjabi song, Song