ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦਾ ਦੀ ਬਿੰਨੂ ਢਿੱਲੋਂ ਨੂੰ 'cutest' ਵਧਾਈ

Navleen Lakhi
Updated: July 11, 2018, 9:59 AM IST
ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦਾ ਦੀ ਬਿੰਨੂ ਢਿੱਲੋਂ ਨੂੰ 'cutest' ਵਧਾਈ
ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦਾ ਦੀ ਬਿੰਨੂ ਢਿੱਲੋਂ ਨੂੰ 'cutest' ਵਧਾਈ
Navleen Lakhi
Updated: July 11, 2018, 9:59 AM IST
ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਦੀ ਫ਼ਿਲਮ 'ਵਧਾਈਆਂ ਜੀ ਵਧਾਈਆਂ' 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਾਈ ਇੰਡਸਟ੍ਰੀ ਦੇ ਲੋਕ ਉਨ੍ਹਾਂ ਨੂੰ ਵੱਖ-ਵੱਖ ਤਰੀਕੇ ਨਾਲ ਵਧਾਈਆਂ ਦੇ ਰਹੇ ਨੇ। ਇਹਨਾਂ ਵਧਾਈਆਂ ਵਿੱਚੋਂ ਸਭ ਤੋਂ cute ਵਧਾਈ ਹੈ ਗਿੱਪੀ ਗਰੇਵਾਲ ਦੇ ਦੋਨੋਂ ਬੇਟੇ ਏਕਮ ਅਤੇ ਸ਼ਿੰਦੇ ਦੀ।

ਜੇ ਤੁਸੀਂ ਗਿੱਪੀ ਗਰੇਵਾਲ ਦੇ ਫੈਨ ਹੋਂ ਤਾਂ ਤੁਸੀਂ ਏਕਮ ਅਤੇ ਸ਼ਿੰਦਾ ਦੀਆਂ ਇੰਸਟਾਗ੍ਰਾਮ ਜਾਂ ਫੇਸਬੁੱਕ ਵੀਡੀਓਜ਼ ਦੇਖੀਆਂ ਹੋਣਗੀਆਂ ਕਿਉਂਕਿ ਗਿੱਪੀ ਦੇ ਸੋਸ਼ਲ ਮੀਡਿਆ ਅਕਾਊਂਟ ਤੇ ਅਕਸਰ ਤੁਸੀਂ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ fun ਕਰਦੇ ਵੇਖਿਆ ਹੋਵੇਗਾ।

'ਵਧਾਈਆਂ ਜੀ ਵਧਾਈਆਂ' ਇੱਕ ਕੌਮੇਡੀ ਫ਼ਿਲਮ ਹੈ ਜਿਸ ਵਿੱਚ ਬਿੰਨੂ ਢਿੱਲੋਂ ਦੇ ਨਾਲ ਕਵਿਤਾ ਕੌਸ਼ਿਕ ਦਿਖਣਗੇ। ਇਹਨਾਂ ਦੇ ਨਾਲ-ਨਾਲ ਫ਼ਿਲਮ ਦੀ ਸਟਾਰ ਕਾਸਟ ਹੈ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਬੀ. ਐਨ ਸ਼ਰਮਾ, ਉਪਾਸਨਾ ਸਿੰਘ ਅਤੇ ਗੁਰਪ੍ਰੀਤ ਘੁੱਗੀ। ਇਸ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।

ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ ਨੇ ਕਾਫ਼ੀ ਫ਼ਿਲਮਾਂ ਇਕੱਠੇ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਕੈਰੀ ਔਨ ਜੱਟਾ, ਕੈਰੀ ਔਨ ਜੱਟਾ 2, ਭਾਜੀ ਇਨ ਪ੍ਰੌਬਲਮ, ਲੱਕੀ ਦੀ ਅਨਲੱਕੀ ਸਟੋਰੀ, ਸਿੰਘ Vs ਕੌਰ ਵਿੱਚ ਦੋਨੋਂ ਹਾਸੀਆਂ-ਖੇਡੀਆਂ ਕਰਦੇ ਨਜ਼ਰ ਆਏ ਨੇ।

ਵੇਖੋ ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦਾ ਦੀ ਬਿੰਨੂ ਢਿੱਲੋਂ ਨੂੰ ਵਧਾਈ:


 Luv u Ekam n Shinda 😘😘 #vadhayiyaanjivadhayiyaan 🙏🙏


A post shared by Binnu Dhillon (@binnudhillons) on
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ