Home /News /entertainment /

Punjabi Gun Culture Songs: ਬੱਬੂ ਮਾਨ-ਕਰਨ ਔਜਲਾ ਸਣੇ ਇਨ੍ਹਾਂ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਹੋਈ ਬੰਦੂਕਾਂ ਦੀ ਚਰਚਾ

Punjabi Gun Culture Songs: ਬੱਬੂ ਮਾਨ-ਕਰਨ ਔਜਲਾ ਸਣੇ ਇਨ੍ਹਾਂ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਹੋਈ ਬੰਦੂਕਾਂ ਦੀ ਚਰਚਾ

Punjabi Gun Culture Songs

Punjabi Gun Culture Songs

Punjabi Gun Culture Songs: ਪੰਜਾਬ ਦੀ ਮਾਨ ਸਰਕਾਰ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਨਾਲ ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰ ਆਪਣੇ ਗੀਤਾਂ ਵਿੱਚ ਬੰਦੂਕਾਂ ਨੂੰ ਸ਼ਰੇਆਮ ਬਿਲਕੁਲ ਵੀ ਨਹੀਂ ਦਿਖਾ ਸਕਣਗੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਇੰਡਸਟਰੀ ਦੇ ਕਈ ਕਲਾਕਾਰ ਅਜਿਹੇ ਹੋਏ ਹਨ ਜਿਨ੍ਹਾਂ ਵੱਲੋਂ ਆਪਣੇ ਗੀਤਾਂ ਵਿੱਚ ਗਨ ਕਲਚਰ ਨੂੰ ਵੱਧ- ਚੜ੍ਹ ਕੇ ਪ੍ਰਮੋਟ ਕੀਤਾ ਗਿਆ। ਅੱਜ ਅਸੀ ਤੁਹਾਨੂੰ ਉਨ੍ਹਾਂ ਕਲਾਕਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਨਾਂ ਇਸ ਲਿਸਟ ਵਿੱਚ ਟਾੱਪ ਤੇ ਹਨ...

ਹੋਰ ਪੜ੍ਹੋ ...
  • Share this:

ਬੱਬੂ ਮਾਨ

ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂਅ ਅਦਾਕਾਰ ਅਤੇ ਗਾਇਕ ਬੱਬੂ ਮਾਨ ਦਾ ਆਉਂਦਾ ਹੈ। ਕਲਾਕਾਰ ਦਾ ਗੀਤ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।

ਇਸ ਤੋਂ ਇਲਾਵਾ ‘ਕਬਜ਼ਾ’ ਵੀ ਉਨ੍ਹਾਂ ਦੇ ਹਿੱਟ ਗੀਤਾਂ ‘ਚੋਂ ਇੱਕ ਹੈ। ਇਨ੍ਹਾਂ ਗੀਤਾਂ ਤੋਂ ਸਾਫ ਹੈ ਕਿ ਕਲਾਕਾਰ ਵੱਲੋਂ ਗੰਨ ਕਲਚਰ ਰੱਜ ਕੇ ਪ੍ਰਮੋਟ ਕੀਤਾ ਗਿਆ।

ਆਰ ਨੇਤ

ਸਿੰਗਰ ਆਰ ਨੇਤ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ‘ਫਿਊਚਰ’ ਤੇ ‘ਮਿੱਠਾ ਮਿੱਠਾ’ ਅਤੇ ‘ਡਿਫਾਲਟਰ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।

 ਕਰਨ ਔਜਲਾ

ਗੱਲ ਜੇਕਰ ਕਰਨ ਔਜਲਾ ਦੀ ਕਰਿਏ ਤਾਂ ਉਹ ਵੀ ਉਸ ਲਿਸਟ ਵਿੱਚ ਪਿੱਛੇ ਨਹੀਂ ਹਨ। ‘ਚਿੱਟਾ ਕੁੜਤਾ’, ‘ਡੋਂਟ ਲੁੱਕ’ ਅਤੇ ‘ਗੈਂਗਸਟਾ’, ਵਰਗੇ ਗਾਣਿਆਂ ‘ਚਗਾਇਕ ਵੱਲੇੋਂ ਗੰਨ ਕਲਚਰ ਪ੍ਰਮੋਟ ਕੀਤਾ ਗਿਆ।

ਐਮੀ ਵਿਰਕ

ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟਾੱਪ ਸਿਤਾਰਿਆਂ ਵਿੱਚੋਂ ਇੱਕ ਹਨ। ਕਲਾਕਾਰ ਵੱਲੋਂ ਵੀ ਆਪਣੇ ਗੀਤ ‘ਖੱਬੀ ਸੀਟ’ ਗਾਣੇ ‘ਚ ਬੰਦੂਕ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ।

ਦਿਲਪ੍ਰੀਤ ਢਿੱਲੋਂ

ਦਿਲਪ੍ਰੀਤ ਢਿੱਲੋਂ ਉਨ੍ਹਾਂ ਪੰਜਾਬੀ ਸਿੰਗਰਾਂ ਵਿੱਚ ਸ਼ਾਮਲ ਹਨ ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਢਿੱਲੋਂ ਵੀ ਆਪਣੇ ਗੀਤਾਂ ‘ਚ ਗੰਨ ਕਚਲਰ ਪ੍ਰਮੋਟ ਕਰ ਚੁੱਕੇ ਹਨ। ਉਸ ਨੇ ‘ਗਲੌਕ’ ਤੇ ‘ਗੁੰਡੇ ਨੰਬਰ ਵਨ’ ਵਰਗੇ ਗੀਤ ਖੂਬ ਚਰਚਾ ਵਿੱਚ ਰਹੇ।

ਮਨਕੀਰਤ ਔਲਖ

ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਲਿਸਟ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ‘ਜੇਲ੍ਹ 2’ ‘ਵੈਲ’ ‘ਜੱਜ’, ‘8 ਰਫਲਾਂ’,ਤੇ ‘ਗੈਂਗ ਲੈਂਡ’ ‘ਪਾਪੀ ਮੁੰਡੇ’, ‘ਦੋ ਰਫਲਾਂ’, ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।

ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ

ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਦੋਸਤੀ ਕਿਸੇ ਕੋਲੋਂ ਲੁੱਕੀ ਨਹੀਂ ਹੈ। ਇਨ੍ਹਾਂ ਦੋਵਾਂ ਕਲਕਾਰਾਂ ਵੱਲੋਂ ਵੀ ਆਪਣੇ ਗੀਤਾਂ ਵਿੱਚ ਜੰਮ ਕੇ ਗਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ। ਅੰਮ੍ਰਿਤ ਮਾਨ ਨੇ ‘ਬੰਬੀਹਾ ਬੋਲੇ’ ਗੀਤ ਮਰਹੂਮ ਗਾਇਕ ਨਾਲ ਗਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਪਿਸਟਲ’ ਵੀ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਿੱਚ ਸ਼ਾਮਲ ਹੈ।

Published by:Rupinder Kaur Sabherwal
First published:

Tags: AAP, AAP Punjab, Amrit Maan, Bhagwant Mann, Entertainment, Karan aujla, Pollywood, Punjabi industry, Sidhu Moose Wala