ਆਪਣੇ ਜਨਮ ਦਿਨ ਮੌਕੇ ਗੁਰਦਾਸ ਮਾਨ ਨੇ ਕਿਹਾ, 'ਮੇਰੀ ਮਾਂ ਇਸ ਦਿਨ ਕਹਿੰਦੀ ਹੁੰਦੀ ਸੀ 'ਮਾਲਕ ਤੈਨੂੰ ਬਾਹਲੇ-ਬਾਹਲੇ ਭਾਗ ਲਗਾਵੇ'

Damanjeet Kaur
Updated: January 4, 2019, 5:28 PM IST
ਆਪਣੇ ਜਨਮ ਦਿਨ ਮੌਕੇ ਗੁਰਦਾਸ ਮਾਨ ਨੇ ਕਿਹਾ, 'ਮੇਰੀ ਮਾਂ ਇਸ ਦਿਨ ਕਹਿੰਦੀ ਹੁੰਦੀ ਸੀ 'ਮਾਲਕ ਤੈਨੂੰ ਬਾਹਲੇ-ਬਾਹਲੇ ਭਾਗ ਲਗਾਵੇ'
ਗੁਰਦਾਸ ਮਾਨ
Damanjeet Kaur
Updated: January 4, 2019, 5:28 PM IST
ਪੰਜਾਬੀ ਸੰਗੀਤ ਵਿੱਚ ਉੱਚਾ ਤੇ ਸੁੱਚਾ ਨਾਮ ਖੱਟਣ ਵਾਲੇ ਗੁਰਦਾਸ ਮਾਨ ਦਾ ਅੱਜ 61 ਸਾਲਾਂ ਦੇ ਹੋ ਗਏ ਤੇ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਹਨ। ਗੁਰਦਾਸ ਮਾਨ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਵਾਸੀਆਂ ਦੇ ਵੀ ਪਸੰਦੀਦਾ ਗਾਇਕ ਹਨ ਤੇ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਗਾਇਕੀ ਨੂੰ ਖ਼ੂਬ ਸਲਾਹਿਆ ਜਾਂਦਾ ਹੈ। ਉਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਤਾਂ ਨਾਮ ਖੱਟਿਆ ਹੀ ਸਗੋਂ ਫ਼ਿਲਮਾਂ ਵਿੱਚ ਵੀ ਆਪਣਾ ਹੁਨਰ ਦਿਖਾਇਆ। ਉਨ੍ਹਾਂ ਦੇ ਸਾਫ਼ ਤੇ ਸੁੱਚੀ ਗਾਇਕੀ ਦਾ ਹਰ ਕੋਈ ਕਾਇਲ਼ ਹੈ ਤੇ ਅੱਜ ਦੇ ਨਵੇਂ ਗਾਇਕ ਵੀ ਉਨ੍ਹਾਂ ਤੋਂ ਸੇਧ ਲਏ ਬਿਨਾਂ ਨਹੀਂ ਰਹਿੰਦੇ।

ਗੁਰਦਾਸ ਮਾਨ ਨੇ ਅੱਜ ਆਪਣੇ ਜਨਮ ਮੌਕੇ ਆਪਣੀ ਮਾਂ ਨੂੰ ਯਾਦ ਕੀਤਾ, ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਮਾਤਾ ਜੀ ਦੀ ਫੋੋਟੋ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ਉਨ੍ਹਾਂ ਨੂੰ ਇਸ ਮਾਂ ਨੇ ਜਨਮ ਦਿੱਤਾ, ਉਨ੍ਹਾਂ ਨਾਲ ਇਹ ਵੀ ਲਿਖਿਆ ਕਿ ਮਾਤਾ ਜੀ ਹਮੇਸ਼ਾ ਉਨ੍ਹਾਂ ਨੂੰ ਅੱਜ ਦੇ ਦਿਨ ਫ਼ੋਨ ਕਰਕੇ ਜਨਮ ਦਿਨ ਦੀ ਵਧਾਈ ਦਿੰਦੇ ਸਨ ਤੇ ਕਹਿੰਦੇ ਸੀ, 'ਮਾਲਕ ਬਾਹਲੇ-ਬਾਹਲੇ ਭਾਗ ਲਾਵੇ।' ਤੁਹਾਨੂੰ ਦੱਸ ਦਈਏ ਕਿ ਨਵੰਬਰ 2016 ਵਿੱਚ ਉਨ੍ਹਾਂ ਦੇ ਮਾਤਾ ਜੀ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ ਸਨ ਤੇ ਗੁਰਦਾਸ ਮਾਨ ਨੇ ਅੱਜ ਆਪਣੇ ਜਨਮ ਦਿਨ ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ।

 

 ਉੱਧਰ ਪੰਜਾਬੀ ਤੇ ਬਾੱਲੀਵੁੱਡ ਇੰਡਸਟਰੀ ਨੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ। ਜਿਸ ਵਿੱਚ ਗਾਇਕ ਜਸਬੀਰ ਜੱਸੀ, ਕਾੱਮੇਡੀਅਨ ਕਮਿਲ ਸ਼ਰਮਾ, ਕ੍ਰਿਕਟਰ ਵਿਰਾਟ ਕੋਹਲੀ, ਦਰਸ਼ਨ ਔਲਖ, ਮਾਨਵ ਵਿੱਜ ਆਦਿ। 
View this post on Instagram
 

#happybirthday #gurdasmaan bhajjjjji


A post shared by Jassi (@jassijasbir) on
 
View this post on Instagram
 

Loading...


A post shared by Kapil Sharma (@kapilsharma) on

First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ