Home /News /entertainment /

Gurdas Maan: ਗੁਰਦਾਸ ਮਾਨ ਸਾਬ੍ਹ, ਤੁਸੀ ਸਾਡੀ ਸ਼ਾਨ ਹੋ...ਬਹੁਤ ਸੋਹਣਾ ਗੀਤ...ਹਰਭਜਨ Singh ਨੇ ਦਿੱਤੀ ਵਧਾਈ

Harbhajan Singh On Gurdas Maan New Song: ਪੰਜਾਬ ਦੀ ਸ਼ਾਨ ਗੁਰਦਾਸ ਮਾਨ (Gurdas Maan) ਆਪਣੇ ਨਵੇਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਗੀਤ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਦੁਆਰਾ ਇਸਦੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਗੀਤ ਨੂੰ ਪਸੰਦ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਗੁਰਦਾਸ ਮਾਨ ਲਈ ਪੋਸਟ ਵੀ ਸ਼ੇਅਰ ਕੀਤੀ ਗਈ। ਇਸ ਵਿਚਕਾਰ ਸੰਸਦ ਮੈਂਬਰ ਹਰਭਜਨ ਸਿੰਘ (Harbhajan Singh) ਨੇ ਵੀ ਗੁਰਦਾਸ ਮਾਨ ਦੇ ਹੱਕ ਵਿੱਚ ਪੋਸਟ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਸੰਸਦ ਮੈਂਬਰ ਹਰਭਜਨ ਸਿੰਘ (Harbhajan Singh) ਨੇ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ- ਗੁਰਦਾਸ ਮਾਨ ਸਾਬ ਤੁਸੀ ਸਾਡੀ ਸ਼ਾਨ ਹੋ... ਵਾਹਿਗੁਰੂ ਮੇਹਰ ਕਰੇ ਤੇ ਸਭ ਨੂੰ ਸੁਮੱਤ ਦੇਵੇ.... ਬਹੁਤ ਸੋਹਣਾ ਵੀਡੀਓ ਤੇ ਗਾਣਾ ਇੱਕ ਸੰਦੇਸ਼ ਸਾਰਿਆਂ ਲਈ 🙏

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਨੇ ਵੀ ਗੁਰਦਾਸ ਮਾਨ ਦੇ ਨਵੇਂ ਗੀਤ ਦੀ ਖੂਬ ਤਾਰੀਫ਼ ਕੀਤੀ ਹੈ। ਦੋਵਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਗੁਰਦਾਸ ਮਾਨ ਨੂੰ ਪੰਜਾਬ ਦੀ ਸ਼ਾਨ ਕਿਹਾ।

ਦੱਸ ਦੇਈਏ ਕਿ ਆਪਣੇ ਨਵੇਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ`ਰਾਹੀਂ ਗੁਰਦਾਸ ਮਾਨ ਨੇ ਆਪਣੇ ਸਾਲ 2019 ਦੇ ਦਰਦ ਨੂੰ ਬਿਆਨ ਕੀਤਾ ਗਿਆ। ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਸ ਦੌਰਾਨ ਕਲਾਕਾਰ ਨੇ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਕੀਤਾ ਗਿਆ। ਫਿਲਹਾਲ ਆਪਣੇ ਨਵੇਂ ਗੀਤ ਦੇ ਜਰਿਏ ਕਲਾਕਾਰ ਵੱਲੋਂ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਕਈ ਲੋਕਾਂ ਨੂੰ ਕਈ ਜਵਾਬ ਦਿੱਤੇ ਗਏ।

Published by:Rupinder Kaur Sabherwal
First published:

Tags: Diljit Dosanjh, Gurdas Mann, Harbhajan Singh, Pollywood, Punjabi industry, Punjabi singer