Home /News /entertainment /

ਗੁਰਦਾਸ ਮਾਨ ਨੇ ਯਾਦ ਕੀਤਾ ਦੀਪ ਸਿੱਧੂ ਦੇ ਵਿਆਹ ਦਾ ਦਿਨ, ਟਵਿੱਟਰ `ਤੇ ਦਿੱਤੀ ਸ਼ਰਧਾਂਜਲੀ

ਗੁਰਦਾਸ ਮਾਨ ਨੇ ਯਾਦ ਕੀਤਾ ਦੀਪ ਸਿੱਧੂ ਦੇ ਵਿਆਹ ਦਾ ਦਿਨ, ਟਵਿੱਟਰ `ਤੇ ਦਿੱਤੀ ਸ਼ਰਧਾਂਜਲੀ

RIP Deep Sidhu: ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਆਪਣੇ ਪਿੱਛੇ ਪਤਨੀ ਨਮਰਤਾ ਤੇ 11 ਸਾਲ ਦੀ ਬੇਟੀ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਫ਼ਿਲਮ ਜਗਤ ਲਈ ਨਹੀਂ ਪੂਰਾ ਪੰਜਾਬ ਸਦਮੇ ਵਿੱਚ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਕਈ ਪਾਲੀਵੁੱਡ ਸਟਾਰਜ਼ ਤੇ ਉਨ੍ਹਾਂ ਦੇ ਫ਼ੈਨਜ਼ ਸ਼ਰਧਾਂਜਲੀ ਦੇ ਰਹੇ ਹਨ। ਇਸੇ ਦਰਮਿਆਨ ਉੱਘੇ ਗਾਇਕ ਗੁਰਦਾਸ ਮਾਨ ਨੇ ਟਵਿੱਟਰ `ਤੇ ਦੀਪ ਸਿੱਧੂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।

ਹੋਰ ਪੜ੍ਹੋ ...
  • Share this:

    ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਦਰਦਨਾਕ ਮੌਤ ਤੋਂ ਬਾਅਦ ਹਰ ਕੋਈ ਸਦਮੇ ਹੈ। ਉਨ੍ਹਾਂ ਦੀ ਮੌਤ ਖ਼ਾਸ ਕਰਕੇ ਪੰਜਾਬ ਲਈ ਵੱਡਾ ਝਟਕਾ ਹੈ। ਬੀਤੀ ਸ਼ਾਮ ਯਾਨਿ ਮੰਗਲਵਾਰ 15 ਫ਼ਰਵਰੀ ਨੂੰ ਜਦੋਂ ਦੀਪ ਸਿੱਧੂ ਦੀ ਮੌਤ ਦੀ ਖ਼ਬਰ ਆਈ, ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦੀਪ ਸਿੱਧੂ ਇਸ ਤਰ੍ਹਾਂ ਅਚਾਨਕ ਸਭ ਨੂੰ ਅਲਵਿਦਾ ਆਖ ਜਾਵੇਗਾ।

    ਦੀਪ ਸਿੱਧੂ ਦੀ ਮੌਤ ਦੀ ਖ਼ਬਰ ਤੋਂ ਬਾਅਦ ਤੋਂ ਹੀ ਪਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਸ਼ਰਧਾਂਜਲੀਆਂ ਦਿਤੀਆਂ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।

    ਇਸ ਦੌਰਾਨ ਉੱਘੇ ਗਾਇਕ ਗੁਰਦਾਸ ਮਾਨ ਨੇ ਟਵਿਟਰ 'ਤੇ ਸਿੱਧੂ ਨੂੰ ਸ਼ਰਧਾਂਜਲੀ ਦਿਤੀ ਤੇ ਉਨ੍ਹਾਂ ਦੇ ਨਾਲ ਬਿਤਾਏ ਕੁੱਝ ਯਾਦਗਾਰੀ ਪਲਾਂ ਦਾ ਜ਼ਿਕਰ ਕੀਤਾ।

    ਉਨ੍ਹਾਂ ਨੇ ਕਿਹਾ, "ਉਹ ਦਿਨ ਕੱਲ ਵਰਗਾ ਲੱਗਦਾ ਹੈ, ਜਦੋਂ ਮੈਂ ਦੀਪ ਸਿੱਧੂ ਦੇ ਵਿਆਹ (Deep Sidhu wedding marriage funtion) `ਤੇ ਗਿਆ ਸੀ।ਹਾਲੇ ਵੀ ਦੀਪ ਦਾ ਉਹੀ ਹੱਸਮੁੱਖ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਬਾਰ ਬਾਰ ਆ ਰਿਹਾ ਹੈ। ਇਸ ਦੁੱਖਦਾਈ ਹਾਦਸੇ ਨੇ ਮੈਨੂੰ ਨਿਸ਼ਬਦ ਕਰ ਦਿਤਾ। ਪਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਤੇ ਨਾਲ ਹੀ ਉਸ ਦੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਸਹਿਣ ਦਾ ਬਲ ਦੇਵੇ।"

    ਇਹ ਵੀ ਪੜ੍ਹੋ : Deep Sidhu Death: ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ, ਪੋਸਟ ਮਾਰਟਮ ਪੂਰਾ ਹੋਇਆ

    ਆਪਣੇ ਪਿੱਛੇ ਪਤਨੀ ਤੇ 11 ਸਾਲਾ ਬੇਟੀ ਨੂੰ ਛੱਡ ਗਏ ਸਿੱਧੂ

    ਦੱਸ ਦਈਏ ਕਿ ਅੱਜ ਤੋਂ ਗਿਆਰ੍ਹਾਂ ਸਾਲਾਂ ਪਹਿਲਾਂ ਦੀਪ ਸਿੱਧੂ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਨਮਰਤਾ ਤੇ 11 ਸਾਲ ਦੀ ਬੇਟੀ ਨੂੰ ਛੱਡ ਗਏ ਹਨ। ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਥਰੀਕੇ ਵਿੱਚ ਕੀਤਾ ਜਾਵੇਗਾ। ਜਿਸ ਦੇ ਲਈ ਉਨ੍ਹਾਂ ਦਾ ਪਰਿਵਾਰ ਵੀ ਉੱਥੇ ਪਹੁੰਚ ਚੁੱਕਿਆ ਹੈ।

    ਗਰਲਫ਼੍ਰੈਂਡ ਨਾਲ ਸੈਲੀਬ੍ਰੇਟ ਕੀਤਾ ਸੀ ਵੈਲੇਨਟਾਈਨ ਡੇਅ

    ਕਾਬਿਲੇਗ਼ੌਰ ਹੈ ਕਿ 14 ਫ਼ਰਵਰੀ ਨੂੰ ਦੀਪ ਸਿੱਧੂ ਤੇ ਉਨ੍ਹਾਂ ਦੀ ਗਰਲਫ਼ਰੈਂਡ ਰੀਨਾ ਰਾਏ ਨੇ ਵੈਲੇਟਾਈਨ ਡੇਅ ਸੈਲੀਬ੍ਰੇਟ ਕੀਤਾ ਸੀ। ਦੋਵੇਂ ਇੱਕ ਦੂਜੇ ਨਾਲ ਪਿਆਰ ਦੇ ਰਿਸ਼ਤੇ ਵਿੱਚ ਸਨ, ਅਤੇ ਖੁੱਲ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੇ ਸਨ। ਇਨ੍ਹਾਂ ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ।

    ਇਹ ਵੀ ਪੜ੍ਹੋ : Deep Sidhu's Pic Viral : ਦੀਪ ਸਿੱਧੂ ਦੀ ਗ੍ਰਲਫਰੈਂਡ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ Pic ਵਾਇਰਲ

    ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਮੰਗਲਵਾਰ ਦੀ ਰਾਤ ਦਿੱਲੀ ਤੋਂ ਬਠਿੰਡਾ ਜਾ ਰਹੇ ਸੀ। ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦੀ ਜ਼ੋਰਦਾਰ ਟੱਕਰ ਟਰਾਲੇ ਨਾਲ ਹੋਈ ਅਤੇ ਉਨ੍ਹਾਂ ਦੀ ਮੌਕੇ `ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਗਰਲ ਫ਼ਰੈਂਡ ਵੀ ਉਨ੍ਹਾਂ ਦੇ ਨਾਲ ਕਾਰ ਵਿੱਚ ਮੌਜੂਦ ਸੀ।

    Published by:Amelia Punjabi
    First published:

    Tags: Accident, Death, Deep Sidhu, Gurdas Mann, Ludhiana, Punjab, Social media, Twitter, Wedding