Home /News /entertainment /

Guri : ਗੁਰੀ ਦੀ ਫਿਲਮ “Lover True Love Stories Never End” 1 ਜੁਲਾਈ ਨੂੰ ਹੋਵੇਗੀ ਰਿਲੀਜ਼, ਦੇਖੋ ਪੋਸਟਰ

Lover True Love Stories Never End: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰੀ (Guri) ਦੀ ਫਿਲਮ ਲਵਰ ਟਰੂ ਲਵ ਸਟੋਰੀਜ਼ ਨੇਵਰ ਐਂਡ (Lover True Love Stories Never End) 1 ਜੁਲਾਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸਦੀ ਜਾਣਕਾਰੀ ਅਦਾਕਾਰ ਗੁਰੀ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰ ਦਿੱਤੀ ਗਈ ਹੈ। ਫਿਲਮ ਦੇ ਪੋਸਟਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਗੁਰੀ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਆਪਣੀ ਇਸ ਫਿਲਮ ਵਿੱਚ ਗੁਰੀ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਂਣਗੇ।

ਹੋਰ ਪੜ੍ਹੋ ...
  • Share this:

View this post on Instagram

A post shared by Guri (@officialguri_)

ਗੁਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ, ਗੁਰੀ ਨੇ ਲਿਖਿਆ, "ਓਵਰ"ਮੋਸ਼ਨ ਪੋਸਟਰ❤️💔❤️🩹 "ਲਵਰ ਟਰੂ ਲਵ ਸਟੋਰੀਜ਼ ਨੇਵਰ ਐਂਡ" ਫਿਲਮ 1 ਜੁਲਾਈ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਗੁਰੀ ਦੇ ਨਾਲ ਰੌਨਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਕੀਤਾ ਹੈ। ਕਹਾਣੀ ਦਾ ਸਕ੍ਰੀਨਪਲੇਅ ਗੁਰਿੰਦਰ ਡਿੰਪੀ ਦੁਆਰਾ ਅਤੇ ਸੰਗੀਤ ਦੇ ਬੋਲ MP3 ਦੁਆਰਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ।

ਫਿਲਹਾਲ ਗੁਰੀ ਦੀ ਲੁੱਕ ਨੂੰ ਦੇਖ ਕੇ ਪ੍ਰਸ਼ੰਸ਼ਕ ਵੀ ਹੈਰਾਨ ਹੋ ਰਹੇ ਹਨ। ਇਸ ਵਾਰ ਉਹ ਖੁਦ ਨੂੰ ਦਰਸ਼ਕਾਂ ਵਿੱਚ ਇੱਕ ਵੱਖਰੇ ਅੰਦਾਜ਼ ਨਾਲ ਪੇਸ਼ ਕਰਨਗੇ। ਜੋ ਪੋਸਟਰ ਨੂੰ ਦੇਖ ਕੇ ਸਾਫ ਹੁੰਦਾ ਹੈ। ਦੱਸ ਦੇਈਏ ਕਿ ਗੁਰੀ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਪੰਜਾਬੀ ਗੀਤ “ਮਸ਼ੂਕ ਫੱਟੇ ਚੱਕਨੀ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਗੀਤ "ਯਾਰ ਬੇਲੀ" ਰਿਲੀਜ਼ ਕੀਤਾ ਜੋ ਬਹੁਤ ਹਿੱਟ ਰਿਹਾ।

ਗੁਰੀ ਦੇ ਗੀਤਾਂ ਦੀ ਗੱਲ ਕਰਿਏ ਤਾਂ ਨਿਰਾ ਇਸ਼ਕ, ਦੂਰੀਆਂ, ਯਾਰ ਬੇਲੀ, ਬੇਵਫਾ ਤੂੰ, ਸ਼ੂਟਰ, ਬਿੱਲਿਆ-ਬਿੱਲਿਆ, ਮਿਲ ਲੋ ਨਾ, ਲੈਬੋ ਕਾਰ, ਤੇਰੇ ਕਰਕੇ, ਹਿਟਲਰ ਵਰਗੇ ਗੀਤਾਂ ਨਾਲ ਗਾਇਕ ਨੇ ਦਰਸ਼ਕਾਂ ਦਾ ਖੂਬ ਪਿਆਰ ਹਾਸਿਲ ਕੀਤਾ। ਉਨ੍ਹਾਂ ਦੀ ਗਾਇਕੀ ਨੇ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਫਿਲਹਾਲ ਫੈਨਜ਼ ਉਨ੍ਹਾਂ ਦੀ ਫਿਲਮ ਨੂੰ ਦੇਖਣ ਲਈ ਬੇਸਬਰ ਹਨ। ਕਿਉਂਕਿ ਪਹਿਲੀ ਵਾਰ ਗੁਰੀ ਪਰਦੇ ਤੇ ਇੱਕ ਵੱਖਰੇ ਲੁੱਕ ਵਿੱਚ ਦਿਖਾਈ ਦੇਣਗੇ।
Published by:rupinderkaursab
First published:

Tags: Entertainment, Entertainment news, Pollywood, Punjabi industry

ਅਗਲੀ ਖਬਰ