Gurleez Akhtar: ਗੁਰਲੇਜ ਅਖਤਰ ਨੇ ਨਵੇਂ ਗੀਤ 'JET' ਦਾ ਕੀਤਾ ਐਲਾਨ, ਪੋਸਟਰ ਸ਼ੇਅਰ ਕਰ ਕਹੀ ਇਹ ਗੱਲ

Gurleez Akhtar New Song: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰਨ ਵਾਲੀ ਗਾਇਕਾ ਗੁਰਲੇਜ ਅਖਤਰ (Gurlej Akhtar) ਅੱਜ ਹਰ ਕਿਸੇ ਦੀ ਪਸੰਦੀਦਾ ਕਲਾਕਾਰ ਹੈ। ਆਪਣੀ ਮਨਮੋਹਕ ਆਵਾਜ਼ ਨਾਲ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ, ਤੇ ਆਪਣੀ ਕੋਈ-ਨਾ-ਕੋਈ ਤਸਵੀਰ ਤੇ ਵੀਡੀਓ ਵੀ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ 'ਚ ਗੁਰਲੇਜ ਅਖਤਰ ਨੇ ਆਪਣੇ ਸੋਸ਼ਲ ਤੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ।

Gurleez Akhtar: ਗੁਰਲੇਜ ਅਖਤਰ ਨੇ ਨਵੇਂ ਗੀਤ 'JET' ਦਾ ਕੀਤਾ ਐਲਾਨ, ਪੋਸਟਰ ਸ਼ੇਅਰ ਕਰ ਕਹੀ ਇਹ ਗੱਲ (insta)

  • Share this:
ਰੁਪਿੰਦਰ ਕੋਰ

Gurleez Akhtar New Song: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰਨ ਵਾਲੀ ਗਾਇਕਾ ਗੁਰਲੇਜ ਅਖਤਰ (Gurlej Akhtar) ਅੱਜ ਹਰ ਕਿਸੇ ਦੀ ਪਸੰਦੀਦਾ ਕਲਾਕਾਰ ਹੈ। ਆਪਣੀ ਮਨਮੋਹਕ ਆਵਾਜ਼ ਨਾਲ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ, ਤੇ ਆਪਣੀ ਕੋਈ-ਨਾ-ਕੋਈ ਤਸਵੀਰ ਤੇ ਵੀਡੀਓ ਵੀ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ 'ਚ ਗੁਰਲੇਜ ਅਖਤਰ ਨੇ ਆਪਣੇ ਸੋਸ਼ਲ ਤੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ।
ਜੀ ਹਾਂ, ਗੁਰਲੇਜ ਅਖਤਰ ਨੇ ਗੀਤ ਦਾ ਪੋਸਟ ਸਾਂਝਾ ਕਰ ਲਿਖਿਆ- ਇੱਕ ਬਹੁਤ ਹੀ ਦਿਲਚਸਪ ਗੀਤ ਲਈ ਤਿਆਰ ਰਹੋ! @gurlejakhtarmusic ਦੀ ਦਮਦਾਰ ਅਵਾਜ਼ ਵਿੱਚ 'JET' ਉਡੀਕ ਵਿੱਚ ਹੈ, ਜਲਦੀ ਹੀ ਆ ਰਿਹਾ ਹੈ। ਗਾਇਕਾ ਨੇ ਕਿਹਾ ਕਿ ਸਾਡੇ ਅਧਿਕਾਰਤ YouTube ਚੈਨਲ "ਗੁਰਲੇਜ ਅਖਤਰ ਸੰਗੀਤ" ਨਾਲ ਜੁੜੇ ਰਹੋ 🎶 ਨਵੇਂ ਅੱਪਡੇਟ ਲਈ ਜਾਓ ਅਤੇ ਸਬਸਕ੍ਰਾਈਬ ਕਰੋ। #linkinbio. ਲਾਈਕ ਕਰੋ, ਟਿੱਪਣੀ ਦਿਓ ਅਤੇ ਸ਼ੇਅਰ ਕਰੋ ਕਮੈਂਟਸ ਵਿੱਚ ਕੁਝ ਪਿਆਰ ਦਿਖਾਓ 🔥.

ਜ਼ਿਕਰਯੋਗ ਹੈ ਕਿ ਆਪਣੀ ਦਮਦਾਰ ਆਵਾਜ਼ ਨਾਲ ਗੁਰਲੇਜ ਅਖਤਰ ਪ੍ਰਸ਼ੰਸ਼ਕਾਂ ਨੂੂੰ ਖੂਬ ਪ੍ਰਭਾਵਿਤ ਕਰਦੀ ਹੈ। ਗੁਰਲੇਜ਼ ਅਖਤਰ ਹਾਲੇ ਤੱਕ ਕਈ ਵੱਡੇ ਕਲਾਕਾਰਾਂ ਨਾਲ ਮਿਲ ਕੇ ਗੀਤ ਗਾ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਗੱਲ ਜੇਕਰ ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਕਰੀਏ ਤਾਂ ਗਾਇਕਾ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਗਾ ਚੁੱਕੀ ਹੈ। ਗੁਰਲੇਜ਼ ਅਖਤਰ ਨੇ ਪੰਜਾਬੀ ਗਾਇਕ ਆਰਨੈਟ (R Nait) ਦੇ ਨਾਲ ਗੀਤ Big Men ਤੋਂ ਬਾਅਦ Mukadma, ਪਿਸਤੋਲ, ਅਸਲੇ ਵਰਗੀ, ਪੱਕੇ ਰੰਗ, ਇਜ਼ੀ ਨਾ ਲੈਅ, ਗੇਮ, ਰੋਇਲ ਜੱਟ ਵਰਗੇ ਕਈ ਹਿੱਟ ਗਾਣੇ ਦਕਸ਼ਕਾਂ ਦੀ ਝੌਲੀ ਪਾਏ। ਦੱਸ ਦੇਈਏ ਕਿ ਗੁਰਲੇਜ ਅਖਤਰ ਨੇ ਬਹੁਤ ਛੋਟੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ। ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਪੰਜਾਬੀ ਗਾਇਕ ਹਨ। ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ। ਗੁਰਲੇਜ ਅਕਸਰ ਆਪਣੇ ਪਤੀ ਤੇ ਪੁੱਤਰ ਨਾਲ ਮਸਤੀ ਭਰੇ ਵੀਡੀਓ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੇ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਫੈਨਜ਼ ਵੱਲੋ ਬੇਹੱਦ ਪਸੰਦ ਕੀਤਾ ਜਾਂਦਾ ਹੈ।
Published by:rupinderkaursab
First published: