Home /News /entertainment /

Gurlez Akhtar: ਗੁਰਲੇਜ਼ ਅਖਤਰ ਦਾ ਪਹਿਲਾ ਬਾਲੀਵੁੱਡ ਗੀਤ 'ਮੋਰ-ਮੋਰ' ਰਿਲੀਜ਼, ਵੀਡੀਓ 'ਚ ਦੇਖੋ ਜਾਨ੍ਹਵੀ ਕਪੂਰ ਦਾ ਕਮਾਲ

Gurleez Akhtar New Song Bollywood: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰਨ ਵਾਲੀ ਗਾਇਕਾ ਗੁਰਲੇਜ ਅਖਤਰ (Gurlej Akhtar) ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਕਦਮ ਰੱਖ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਦਾ ਪਹਿਲਾ ਬਾਲੀਵੁੱਡ ਗੀਤ 'ਮੋਰ-ਮੋਰ' ਰਿਲੀਜ਼ ਹੋ ਗਿਆ ਹੈ। ਜਿਸਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਇਸਦੀ ਜਾਣਕਾਰੀ ਗਾਇਕਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ। ਪੋਸਟ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਈਆ- ਮੈਂ ਤੁਹਾਡੇ ਸਾਰਿਆਂ ਨਾਲ ਇੱਕ ਸ਼ਾਨਦਾਰ ਅਤੇ ਅਵਿਸ਼ਵਾਸ਼ਯੋਗ ਖਬਰ ਸਾਂਝੀ ਕਰਨ ਲਈ ਉਤਸ਼ਾਹਿਤ ਅਤੇ ਖੁਸ਼ ਹਾਂ🤩🥺, ਮੈਨੂੰ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫਿਲਮ 'ਗੁੱਡਲਕ ਜੈਰੀ', "ਮੋਰ ਮੋਰ" ਦੇ ਇੱਕ ਬਾਲੀਵੁੱਡ ਗੀਤ ਦਾ ਹਿੱਸਾ ਬਣ ਕੇ ਖੁਸ਼ੀ ਹੋ ਰਹੀ ਹੈ। ਬਹੁਤ ਹੀ ਪ੍ਰਤਿਭਾਸ਼ਾਲੀ ਪਰਾਗ ਛਾਬੜਾ, ਵਿਵੇਕ ਹਰੀਹਰਨ ਅਤੇ ਦੀਦਾਰ ਕੌਰ ਨਾਲ। ਗੀਤ ਹੁਣ ਆਉਟ ਹੈ, ਇਸ ਲਈ ਇਸਨੂੰ YouTube 'ਤੇ ਦੇਖੋ ਅਤੇ ਟਿੱਪਣੀ ਕਰੋ ਕਿ ਤੁਹਾਨੂੰ ਇਹ ਕਿਵੇਂ ਪਸੰਦ ਹੈ!😍 ਅਸੀਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ, ਮੈਂ ਕਦੇ ਵੀ ਪਰਮਾਤਮਾ ਦਾ ਧੰਨਵਾਦ ਨਹੀਂ ਕਰ ਸਕਦਾ ਕਿ ਮੈਨੂੰ ਇੰਨਾ ਪਿਆਰ ਦਿੱਤਾ ਅਤੇ ਤੁਸੀਂ ਦੋਸਤੋ, ਮੇਰੇ ਸਰੋਤੇ, ਮੇਰੇ ਚੇਲੇ , ਮੇਰੇ ਸਮਰਥਕ, ਮੇਰਾ ਪਰਿਵਾਰ, ਤੁਹਾਡੇ ਸਾਰਿਆਂ ਤੋਂ ਬਿਨਾਂ ਮੈਂ ਇਹ ਪ੍ਰਾਪਤ ਨਹੀਂ ਕਰ ਸਕਦਾ ਸੀ!😇 ਇਹ ਸਿਰਫ ਮੇਰੀ ਸਫਲਤਾ ਨਹੀਂ ਹੈ, ਇਹ ਤੁਹਾਡੀ ਵੀ ਹੈ!

ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਲਵਾ ਬਿਖੇਰ ਰਹੀ ਹੈ। ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਮਿਸ ਪੂਜਾ ਤੇ ਹੋਰ ਕਈ ਵੱਡੇ ਕਲਾਕਾਰਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ `ਤੇ ਪਾਲੀਵੁੱਡ `ਚ ਹੀ ਨਹੀਂ, ਸਗੋਂ ਬਾਲੀਵੁੱਡ `ਚ ਵੀ ਨਾਂ ਕਮਾਇਆ ਹੈ। ਹੁਣ ਇਸ ਕੜੀ `ਚ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਗੁਰਲੇਜ਼ ਅਖਤਰ ਨੂੰ ਆਪਣਾ ਪਹਿਲਾ ਬਾਲੀਵੁੱਡ ਪ੍ਰਾਜੈਕਟ ਮਿਲ ਗਿਆ ਹੈ। ਜਿਸ ਨੂੰ ਲੈਕੇ ਗਾਇਕਾ ਕਾਫ਼ੀ ਐਕਸਾਈਟਡ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਗੁੱਡ ਲੱਕ ਜੈਰੀ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਮੁੱਖ ਕਿਰਦਾਰ `ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਗੀਤ ਨੂੰ ਤਕਰੀਬਨ 2 ਘੰਟਿਆਂ `ਚ ਹੀ 3 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਗੀਤ ਨੂੰ ਗੁਰਲੇਜ਼ ਅਖਤਰ ਦੇ ਨਾਲ ਨਾਲ ਦੀਦਾਰ ਕੌਰ, ਵਿਵੇਕ ਹਰੀਹਰਨ ਤੇ ਪਰਾਗ ਛਾਬੜਾ ਨੇ ਵੀ ਆਪਣੀਆਂ ਅਵਾਜ਼ਾਂ ਦਿਤੀਆਂ ਹਨ। ਗੀਤ ਦੇ ਬੋਲ ਰਾਜ ਸ਼ੇਖਰ ਨੇ ਲਿਖੇ ਜਦਕਿ ਮਿਊਜ਼ਿਕ ਪਰਾਗ ਛਾਬੜਾ ਨੇ ਦਿੱਤਾ ਹੈ।
Published by:rupinderkaursab
First published:

Tags: Bollywood, Entertainment news, Gurlez Akhtar, Pollywood, Punjabi industry

ਅਗਲੀ ਖਬਰ