• Home
  • »
  • News
  • »
  • entertainment
  • »
  • GURNAM BHULLAR AND JASMINE BAJWA APPEARED AS BRIDE AND GROOM VIDEO CAME OUT FROM THE SET RP

ਗੁਰਨਾਮ ਭੁੱਲਰ ਤੇ ਜੈਸਮੀਨ ਬਾਜਵਾ ਆਏ ਲਾੜਾ ਲਾੜੀ ਦੇ ਰੂਪ 'ਚ ਨਜ਼ਰ, 'ਫੁੱਫੜ ਜੀ' ਦੇ  ਸੈੱਟ ਤੋਂ ਵੀਡੀਓ ਆਈ ਸਾਹਮਣੇ

  • Share this:
ਡਾਇਮੰਡ ਸਟਾਰ ਗੁਰਨਾਮ ਭੁੱਲਰ ਜਿਸ ਨੇ ਆਪਣੀ ਆਵਾਜ਼  ਨਾਲ ਨਾਲ ਲੋਕਾਂ  ਨੂੰ ਕੀਲ ਕੇ ਰੱਖਿਆ ਹੋਇਆ ਹੈ  ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲੀ ਦੇ ਵਿਚ ਗੁਰਨਾਮ ਭੁੱਲਰ ਦਾ ਨਵਾਂ ਗੀਤ ਰੋਕਾ ਆਇਆ।  ਜਿਸ ਤੋਂ ਬਾਅਦ ਹਰ ਕੋਈ ਗੁਰਨਾਮ ਭੁੱਲਰ ਦੇ ਗੀਤ ਤੇ ਰੀਲ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ ,, ਤੇ ਨਾਲ ਹੀ ਗੁਰਨਾਮ ਭੁੱਲਰ ਬੈਕ ਟੂ  ਬੈਕ ਫ਼ਿਲਮ ਚ ਕੰਮ ਕਰਦੇ ਨਜ਼ਰ ਆ ਰਹੇ ਨੇ ,,ਗੁਰਨਾਮ ਭੁੱਲਰ ਦੇ ਪਹਿਲਾਂ  ਵੀ ਗਾਣੇ ਸੁਪਰਹਿੱਟ ਰਹਿੰਦੇ ਨੇ ਤੇ ਅੱਜ ਖੂਬ ਟਰੇਂਡ ਜੋ ਲਗਾਤਾਰ ਚਲ ਰਿਹਾ ।

ਇੰਸਟਾ ਰੀਲਸ ਜਿਸ ਦੀ ਵਜ੍ਹਾ ਨਾਲ ਹਰ ਇਕ ਕਲਾਕਾਰ ਦੇ ਗਾਣੇ ਕਰੋੜਾਂ ਵਿਊਜ਼  ਨਾਲ ਵਾਇਰਲ  ਹੁੰਦੇ ਨੇ ਤੇ ਓਥੇ ਹੀ ਹੁਣ ਗੁਰਨਾਮ ਭੁੱਲਰ ਵੀ ਆਪਣੇ ਗਾਣੇ ਦੀ ਪ੍ਰੋਮੋਸ਼ਨ ਵਿਚ ਲਗਾਤਾਰ ਜੁਟੇ  ਹੋਏ ਨੇ ਹਰ ਦਿਨ ਗੁਰਨਾਮ ਦੀਆ ਕਈ ਵੀਡਿਓਜ਼ ਵੱਖ ਵੱਖ ਕਲਾਕਾਰਾਂ ਨਾਲ ਦੇਖਣ ਨੂੰ ਮਿਲ ਰਹੀਆਂ ਨੇ। , ਇਸ ਵੀਡੀਓ 'ਚ ਉਹ ਲਾੜੇ ਦੀ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨਾਲ ਲਾਲ ਰੰਗ ਦੀ ਸੂਟ 'ਚ ਇੱਕ ਦੁਲਹਨ ਵੀ ਨਜ਼ਰ ਆ ਰਹੀ ਹੈ। ਇਹ ਲਾਲ ਸੂਟ ਵਾਲੀ ਮੁਟਿਆਰ ਅਦਾਕਾਰਾ ਜੈਸਮੀਨ ਬਾਜਵਾ ਹੈ। ਦੋਵੇਂ ਕਲਾਕਾਰ ਲਾੜਾ ਲਾੜੀ ਦੇ ਆਉਟਫਿੱਟ 'ਚ ਨਜ਼ਰ ਆ ਰਹੇ ਹਨ। ਦੋਵੇਂ ਜਾਣੇ ਪੰਜਾਬੀ ਗੀਤ 'ਰੋਕਾ' 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।



ਵੱਡੀ ਗਿਣਤੀ 'ਚ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਕੰਮ ਦੀ ਤਾਂ ਉਹ ਇੰਨੀਂ ਦਿਨੀਂ ਆਪਣੀ ਅਗਲੀ ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਹਨ। ਅਦਾਕਾਰੀ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਜ਼ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਹਾਲ ਹੀ 'ਚ ਗੁਰਨਾਮ ਭੁੱਲਰ 'ਰੋਕਾ' ਟਾਈਟਲ ਹੇਠ ਰੋਮਾਂਟਿਕ ਬੀਟ ਸੌਂਗ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ  ਗੁਰਨਾਮ ਭੁੱਲਰ ਦੀਆ ਫ਼ਿਲਮਾਂ ਨੂੰ ਜਲਦ ਤੋਂ ਜਲਦ ਸਿਨੇਮਾਂ ਘਰ ਦੇਖਿਆ ਜ ਸਕਦਾ ਹੈ।
Published by:Ramanpreet Kaur
First published: