Gurnam Bhullar 1 Min Music Video: ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਇੰਨ੍ਹੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਕਲਾਕਾਰ ਆਪਣੀਆਂ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ (Sohreyan Da Pind Aa Gaya) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਿਚਕਾਰ ਹੀ ਅਦਾਕਾਰ ਵੱਲੋਂ ਆਪਣਾ ਇੱਕ ਮਿੰਟ ਦਾ ਮਿਊਜ਼ਿਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸ਼ੋਸ਼ਲ ਅਕਾਊਂਟ ਉੱਪਰ ਸ਼ੇਅਰ ਕੀਤੀ ਹੈ।
View this post on Instagram
ਗੁਰਨਾਮ ਫਿਲਮਾਂ ਦੇ ਨਾਲ-ਨਾਲ ਆਪਣੇ ਗੀਤਾਂ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਦਰਅਸਲ, ਕਲਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਮਿੰਟ ਦਾ ਰੋਮਾਂਟਿਕ (1 Min Music Video) ਹਿੰਦੀ ਮਿਊਜ਼ਿਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਗੁਰਨਾਮ ਨੇ ਲਿਖਿਆ- ਤੁਹਾਡੇ ਸਭ ਲਈ. ਹੋਰ ਪਿਆਰ ਭਰਿਆ ਗੀਤ ਹਾਜ਼ਿਰ ਹੈ - ਪਹਿਲੀ ਦਫਾ। ਇਸ ਗੀਤ ਨੂੰ ਆਪਣਾ ਪਿਆਰ ਦਿਓ ਅਤੇ ਮੇਰੇ #1MinMusic 'ਤੇ ਆਪਣੀਆਂ ਰੀਲਾਂ ਬਣਾਉਣਾ ਨਾ ਭੁੱਲੋ. ਇਸ ਹਿੰਦੀ ਮਿਊਜ਼ਿਕ ਵੀਡੀਓ ਨੂੰ ਫੈਨਜ਼ ਦਾ ਪਿਆਰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਇਹ ਬੇਹੱਦ ਪਸੰਦ ਆ ਰਹੀ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗੁਰਨਾਮ ਦੀ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ ਰਿਲੀਜ਼ ਹੋਈ। ਇਸ ਫਿਲਮ ਵਿੱਚ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਦੇਖਣ ਨੂੰ ਮਿਲੀ। 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ਨੂੰ ਦੇਖ ਦਰਸ਼ਕ ਭਾਵੁਕ ਵੀ ਹੋਏ ਅਤੇ ਇਸਨੇ ਸਭ ਨੂੰ ਹਸਾਇਆ ਵੀ ਖੂਬ। ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਸੁਰਖੀ ਬਿੰਦੀ ਵਿੱਚ ਦੇਖੇ ਗਏ ਸੀ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਫਿਲਮ ਦੇ ਗੀਤ ਅਤੇ ਉਨ੍ਹਾਂ ਦੀ ਰੋਮਾਂਟਿਕ ਕੇਮਿਸਟਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਦੋਵਾਂ ਦੀ ਰੋਮਾਂਟਿਕ ਡ੍ਰਾਮਾ ਫਿਲਮ ਨੂੰ ਪ੍ਰਸ਼ੰਸ਼ਕ ਕਿੰਨਾ ਪਿਆਰ ਦਿੰਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਵਿੱਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ਕੋਕਾ ਫਿਲਮ ਦੀ ਗੱਲ ਕਰਿਏ ਤਾਂ ਇਸ ਵਿੱਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫਿਲਮ 'ਸੌਂਕਣ ਸੌਂਕਣੇ' ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Gurnam Bhullar, Pollywood, Punjabi industry, Punjabi singer, Sargun Mehta