The Kapil Sharma Show: 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਇਸ ਵਾਰ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa), ਯੋ ਯੋ ਹਨੀ (Yo Yo Honey Singh) ਸਿੰਘ ਅਤੇ ਦਿਵਿਆ ਖੋਸਲਾ (Divya Khosla) ਨਜ਼ਰ ਆਉਣਗੇ। ਸ਼ੋਅ ਦੇ ਪ੍ਰੋਮੋ ਤੋਂ ਲੱਗਦਾ ਹੈ ਕਿ ਇਸ ਵੀਕੈਂਡ 'ਚ ਕਪਿਲ ਸ਼ਰਮਾ ਦੇ ਮਜ਼ਾਕੀਆ ਸਵਾਲਾਂ 'ਤੇ ਖੂਬ ਮਸਤੀ ਅਤੇ ਹਾਸਾ-ਮਜ਼ਾਕ ਦੇਖਣ ਨੂੰ ਮਿਲੇਗਾ। ਆਉਣ ਵਾਲਾ ਐਪੀਸੋਡ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਜਾ ਰਿਹਾ ਹੈ, ਕਿਉਂਕਿ ਗੀਤਾਂ ਦੇ ਨਾਲ-ਨਾਲ ਹਾਸੇ ਦੀ ਮਹਫਿਲ ਵੀ ਲੱਗੇਗੀ।
ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਵੀਕੈਂਡ ਐਪੀਸੋਡ 'ਚ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਸਿਤਾਰੇ ਆ ਰਹੇ ਹਨ। ਗੁਰੂ ਰੰਧਾਵਾ ਗਾਇਕ ਹਨੀ ਸਿੰਘ ਅਤੇ ਦਿਵਿਆ ਖੋਸਲਾ ਕੁਮਾਰ ਨਾਲ ਸਟੇਜ 'ਤੇ ਐਂਟਰੀ ਲੈਂਦੇ ਨਜ਼ਰ ਆ ਰਹੇ ਹਨ। ਫਿਰ ਕਪਿਲ ਸ਼ਰਮਾ ਗਾਇਕ ਗੁਰੂ ਰੰਧਾਵਾ ਦੀ ਟੰਗ ਖਿੱਚਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ 'ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਵੀ ਮੁੰਡਿਆਂ ਨਾਲ ਆਉਂਦੇ ਹੋ, ਕਿਉਂਕਿ ਮੈਂ ਸੋਚਦਾ ਸੀ ਕਿ ਨੋਰਾ ਤੋਂ ਬਿਨਾਂ ਤੁਸੀ ਘਰ ਤੋਂ ਨਹੀਂ ਨਿਕਲਦੇ'। ਇਹ ਸੁਣ ਕੇ ਗੁਰੂ ਸ਼ਰਮਾਏ ਅਤੇ ਬਾਕੀ ਸਾਰੇ ਹੱਸਣ ਲੱਗ ਪਏ।
ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਨੂੰ ਪਸੰਦ ਕਰਦੇ ਹਨ ਫੈਨਜ਼
ਦਰਅਸਲ, ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਦੀ ਜੋੜੀ ਕਈ ਸੰਗੀਤ ਐਲਬਮਾਂ ਦੀ ਸ਼ੂਟਿੰਗ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰੋਮੋ 'ਚ ਦੇਖਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਗੁਰੂ ਤੋਂ ਪੁੱਛਦੇ ਹਨ ਕਿ ਕੀ ਤੁਹਾਡੇ ਮਿਊਜ਼ਿਕ ਵੀਡੀਓ 'ਚ ਮਹਿਲਾ ਡਾਂਸਰ ਤੁਹਾਡੇ ਵੱਲ ਆਕਰਸ਼ਿਤ ਹਨ ਜਾਂ ਉਨ੍ਹਾਂ ਨੂੰ ਡਾਂਸ ਕਰਦੇ ਦੇਖ ਕੇ ਤੁਹਾਨੂੰ ਊਰਜਾ ਮਿਲਦੀ ਹੈ। ਗੁਰੂ ਵੀ ਕਿਸੇ ਤੋਂ ਘੱਟ ਨਹੀਂ, ਕਪਿਲ ਸ਼ਰਮਾ ਦੇ ਇਸ ਸਵਾਲ ਦਾ ਮਜ਼ਾਕੀਆ ਜਵਾਬ ਦਿੰਦੇ ਹੋਏ ਗੁਰੂ ਕਹਿੰਦੇ ਹਨ ਕਿ 'ਸਾਨੂੰ ਵੀ ਲੱਗਦਾ ਹੈ ਕਿ ਅਸੀਂ ਵੀ ਖੁੱਲ੍ਹ ਕੇ ਨੱਚਦੇ ਹਾਂ, ਮੁੰਡਿਆਂ ਨੂੰ ਦੇਖ ਕੇ ਕਦੋਂ ਤੱਕ ਨੱਚੋਗੇ?' ਇਹ ਸੁਣ ਕੇ ਸਾਰੇ ਹੱਸ ਪੈਂਦੇ ਹਨ।
ਦਿਵਿਆ ਅਤੇ ਹਨੀ ਸਿੰਘ ਦਾ ਅੰਦਾਜ਼
ਦਿਵਿਆ ਖੋਸਲਾ ਦੀ ਤਾਰੀਫ ਕਰਦੇ ਹੋਏ, ਕਪਿਲ ਸ਼ਰਮਾ ਨੇ 'ਬਾਈ ਰੋਡ ਆਈ ਹੈ ਜਾਂ ਤੈਰਾਕੀ ਕਰ ਆਈ ਹੈ ਆਪ' ਪੁੱਛਿਆ ਅਤੇ ਦਿਵਿਆ ਨੇ ਐਕਸ਼ਨ ਕਰ ਇਸਦਾ ਜਵਾਬ ਦਿੱਤਾ। ਇਸ ਤੋਂ ਬਾਅਦ ਕਪਿਲ ਯੋ-ਯੋ ਹਨੀ ਸਿੰਘ ਨੂੰ ਕਹਿੰਦਾ ਹੈ ਕਿ ਤੁਸੀਂ ਲੁੰਗੀ ਡਾਂਸ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਲੋਕ ਆਪਣੀਆਂ ਪਤਨੀਆਂ ਦੀ ਸਾੜੀ ਪਾ ਕੇ ਲੁੰਗੀ ਡਾਂਸ ਕਰਦੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।