ਪਾਲੀਵੁੱਡ ਕਲਾਕਾਰ ਅੰਬਰਦੀਪ ਸਿੰਘ (Pollywood actor Amberdeep Singh) ਅੱਜ ਯਾਨਿ 13 ਦਸੰਬਰ ਨੂੰ ਆਪਣਾ 41ਵਾਂ ਜਨਮਦਿਨ (Amberdeep Singh Birthday) ਮਨਾ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ਤੀਜਾ ਪੰਜਾਬ (Teeja Punjab) ਰਿਲੀਜ਼ ਹੋਈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਉਨ੍ਹਾਂ ਦੀ ਫ਼ਿਲਮ ਨੇ ਉਨ੍ਹਾਂ ਇਸ ਜਨਮਦਿਨ ਨੂੰ ਹੋਰ ਖ਼ਾਸ ਬਣਾ ਦਿੱਤਾ ਹੈ। ਪਰ ਕੀ ਤੁਹਾਨੂੰ ਪਤਾ ਹੈ ਅੰਬਰਦੀਪ ਨੂੰ ਸਫ਼ਲਤਾ ਲਈ ਕਿੰਨਾ ਸੰਘਰਸ਼ (Amberdeep Singh biography) ਕਰਨਾ ਪਿਆ ਹੈ।
ਉਹ ਹਮੇਸ਼ਾ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸੀ, ਜਿਸ ਦੇ ਲਈ ਉਹ ਐਕਟਿੰਗ ਦੀ ਪੜ੍ਹਾਈ ਕਰਕੇ ਮੁੰਬਈ ਗਏ, ਪਰ ਉੱਥੇ ਜਾ ਕੇ ਉਨ੍ਹਾਂ ਲੰਮੇ ਸਮੇਂ ਤੱਕ ਸੰਘਰਸ਼ ਕਰਨਾ ਪਿਆ। ਇੰਨੇਂ ਸੰਘਰਸ਼ ਬਾਅਦ ਉਨ੍ਹਾਂ ਨੂੰ ਕਾਮੇਡੀ ਸ਼ੋਅਜ਼ ਵਿੱਚ ਡਾਇਲੌਗ ਤੇ ਸਕ੍ਰਿਪਟ ਰਾਈਟਰ ਦਾ ਕੰਮ ਮਿਲਿਆ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੰਬਰਦੀਪ ਬਾਰੇ ਕੁੱਝ ਦਿਲਚਸਪ ਗੱਲਾਂ ਜੋ ਉਨ੍ਹਾਂ ਫ਼ੈਨਜ਼ ਜਾਣ ਕੇ ਖ਼ੁਸ਼ ਹੋਣਗੇ।
ਅੰਬਰਦੀਪ ਸਿੰਘ ਦਾ ਜਨਮ 13 ਦਸੰਬਰ 1979 ਨੂੰ ਅਬੋਹਰ ਵਿਖੇ ਹੋਇਆ। ਇਸੇ ਸ਼ਹਿਰ ਵਿਚ ਉਨ੍ਹਾਂ ਦਾ ਬਚਪਨ ਬੀਤਿਆ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਅਬੋਹਰ ਦੇ ਸਰਕਾਰੀ ਸਕੂਲ ‘ਚ ਕੀਤੀ, ਜਦਕਿ ਕਾਲਜ ਦੀ ਪੜ੍ਹਾਈ ਡੀਏਵੀ ਕਾਲਜ ਅਬੋਹਰ ਤੋਂ। ਇਸ ਤੋਂ ਬਾਅਦ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਵਿੱਚ ਮਾਸਟਰਜ਼ (ਐਮ.ਏ.) ਦੀ ਡਿਗਰੀ ਹਸਾਲ ਕੀਤੀ। ਇਸ ਤੋਂ ਬਾਅ ਉਹ 2001 ਵਿੱਚ ਮੁੰਬਈ ਚਲੇ ਗਏ।
ਅੰਬਰਦੀਪ ਦੇ ਪਿਤਾ ਇੱਕ ਪੱਤਰਕਾਰ ਹਨ ਅਤੇ ਆਪਣੇ ਪਿਤਾ ਤੋਂ ਹੀ ਉਨ੍ਹਾਂ ਲਿਖਣ ਦਾ ਹੁਨਰ ਮਿਲਿਆ। ਇੱਕ ਇੰਟਰਵਿਊ ਵਿੱਚ ਅੰਬਰਦੀਪ ਨੇ ਦਸਿਆ ਕਿ ਉਹ ਮੁੰਬਈ ਕਲਾਕਾਰ ਬਣਨ ਗਏ। ਪਰ ਕਿਸਮਤ ਨੇ ਉਨ੍ਹਾਂ ਨੂੰ ਡਾਇਲੌਗ ਰਾਈਟਰ ਬਣਾ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਅੰਬਰਦੀਪ ਨੇ ਕਈ ਕਾਮੇਡੀ ਸ਼ੋਅਜ਼ ਦੀਆਂ ਸਕ੍ਰਿਪਟਜ਼ ਲਿਖੀਆਂ। ਇਹੀ ਨਹੀਂ ਉਹ ਲੰਮੇ ਸਮੇਂ ਤੱਕ ਕਲਰਜ਼ ਟੀਵੀ ਦੇ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿੱਚ ਵੀ ਬਤੌਰ ਰਾਈਟਰ ਯਾਨਿ ਲੇਖਕ ਜਾਂ ਫ਼ਿਰ ਸਕ੍ਰਿਪਟ ਰਾਈਟਰ ਵਜੋਂ ਕੰਮ ਕਰਦੇ ਰਹੇ।
ਡਾਇਲੌਗ ਲਿਖਣ ਵਿੱਚ ਅਤੇ ਡਾਇਰੈਕਸ਼ਨ ਵਿੱਚ ਅੰਬਰਦੀਪ ਦਾ ਕੋਈ ਮੁਕਾਬਲਾ ਨਹੀਂ। ਇਸੇ ਕਰਕੇ ਆਪਣੇ ਇਸ ਹੁਨਰ ਲਈ ਅੰਬਰਦੀਪ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। 2015 ਵਿੱਚ ਉਨ੍ਹਾਂ ਨੂੰ ਪੰਜਾਬੀ ਫ਼ਿਲਮ ਗੋਰਿਆਂ ਨੂੰ ਦਫ਼ਾ ਕਰੋ ਲਈ ਬੈਸਟ ਸਕ੍ਰਿਨਪਲੇ ਰਾਈਟਰ ਦਾ ਐਵਾਰਡ ਮਿਲਿਆ।
2016 ਵਿੱਚ ਉਨ੍ਹਾਂ ਨੂੰ ਅਮਰਿੰਦਰ ਗਿੱਲ ਸਰਗੁਣ ਮਹਿਤਾ ਸਟਾਰਰ ਫ਼ਿਲਮ ਅੰਗਰੇਜ਼ ਲਈ ਬੈਸਟ ਸਟੋਰੀ ਤੇ ਸਕ੍ਰਿਨ ਰਾਈਟਰ ਦਾ ਐਵਾਰਡ ਮਿਲਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਬਰਦੀਪ ਬੈਸਟ ਡਾਇਲੌਗ ਰਾਈਟਰ ਹਨ। ਉਨ੍ਹਾਂ ਦੇ ਲਿਖੇ ਡਾਇਲੌਗਜ਼ ਕਿਸੇ ਫ਼ਿਲਮ ਦੀ ਕਹਾਣੀ ਵਿੱਚ ਜਾਨ ਪਾ ਦਿੰਦੇ ਹਨ। ਪਰ ਅੰਬਰਦੀਪ ਹਮੇਸ਼ਾ ਤੋਂ ਅਦਾਕਾਰੀ ਵਿੱਚ ਕਿਸਮਤ ਅਜ਼ਮਾਉਣਾ ਚਾਹੁੰਦੇ ਸੀ। ਅੰਬਰਦੀਪ 2016 ਦੀ ਪੰਜਾਬੀ ਫ਼ਿਲਮ ‘ਲਵ ਪੰਜਾਬ’ ਵਿੱਚ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਸਰਵਣ, ਲਹੌਰੀਏ, ਲੌਂਗ ਲਾਚੀ, ਹਰਜੀਤਾ, ਅਸ਼ਕੇ, ਭੱਜੋ ਵੀਰੋਂ ਵੇ, ਲਾਈਏ ਜੇ ਯਾਰੀਆਂ ਵਰਗੀਆਂ ਫ਼ਿਲਮਾਂ ;ਚ ਦਮਦਾਰ ਭੂਮਿਕਾਵਾਂ ਨਿਭਾਈਆਂ।
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਤੀਜਾ ਪੰਜਾਬ ਰਿਲੀਜ਼ ਹੋਈ ਹੈ, ਜਿਸ ਨੂੰ ਪੰਜਾਬ ਵਿੱਚ ਹੀ ਨਹੀਂ ਸਗੋਂ ਸੱਤ ਸਮੁੰਦਰੋਂ ਪਾਰ ਵੀ ਪਿਆਰ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।