HOME » NEWS » Films

ਜਨਮ ਦਿਨ ਮੁਬਾਰਕ ਦੀਪਿਕਾ: 'ਕੇਕੜੇ' ਦੇ ਕਾਰਣ ਦੀਪਿਕਾ ਨੂੰ ਹੋਇਆ ਸੀ ਰਣਵੀਰ ਨਾਲ ਵਿਆਹ, ਜਾਣੋ ਇਹ ਦਿਲਚਸਪ ਕਹਾਣੀ

News18 Punjab
Updated: January 5, 2019, 9:02 AM IST
share image
ਜਨਮ ਦਿਨ ਮੁਬਾਰਕ ਦੀਪਿਕਾ: 'ਕੇਕੜੇ' ਦੇ ਕਾਰਣ ਦੀਪਿਕਾ ਨੂੰ ਹੋਇਆ ਸੀ ਰਣਵੀਰ ਨਾਲ ਵਿਆਹ, ਜਾਣੋ ਇਹ ਦਿਲਚਸਪ ਕਹਾਣੀ
ਦੀਪਿਕਾ ਪਾਦੁਕੋਣ

  • Share this:
  • Facebook share img
  • Twitter share img
  • Linkedin share img
ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਦਾ ਇਹ ਪਹਿਲਾ ਜਨਮ ਦਿਨ ਹੈ। ਭਲੇ ਹੀ ਦੋਨੋਂ ਦਾ ਪਿਆਰ ਬਹੁਤ ਪਹਿਲਾਂ ਜ਼ਾਹਿਰ ਹੋ ਗਿਆ ਹੋਵੇ ਪਰ ਦੋਨਾਂ ਨੇ ਆਪਣੇ ਰਿਸ਼ਤੇ ਨੂੰ ਕਰੀਬ 6 ਸਾਲ ਤੱਕ ਦੁਨੀਆਂ ਤੋਂ ਲੁਕਾਏ ਰੱਖਿਆ। ਦੋਨਾਂ ਨੇ ਵਿਆਹ ਦੇ ਕਾਰਡ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਆਪਣੇ ਵਿਆਹ ਦੀ ਜਾਣਕਾਰੀ ਆਪਣੇ ਫੈਨਸ ਨੂੰ ਦਿੱਤੀ ਸੀ।

ਵਿਆਹ ਤੋਂ ਬਾਅਦ ਦਿੱਤੇ ਗਏ ਇੰਟਰਵਿਊ ਵਿੱਚ ਦੀਪਿਕਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਰਣਵੀਰ ਦੀ ਮਾਂ ਨੇ ਉਨ੍ਹਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਣਵੀਰ ਕਿਸ ਮਿਜਾਜ਼ ਦਾ ਲੜਕਾ ਹੈ? ਤਾਂ ਦੀਪਿਕਾ ਕਹਿੰਦੀ ਹੈ ਕਿ, 'ਬਿਲਕੁੱਲ ਨਹੀਂ, ਉਹ ਆਪਣੇ ਮਾਤਾ-ਪਿਤਾ ਤੇ ਭੈਣ ਤੋਂ ਜ਼ਿਆਦਾ ਮੇਰੇ ਤੋਂ ਡਰਦੇ ਹਨ। ਅਗਰ ਰਣਵੀਰ ਤੋਂ ਕੋਈ ਕੰਮ ਕਰਵਾਉਣਾ ਹੈ ਤਾਂ ਉਸਦੇ ਘਰਵਾਲੇ ਚਾਹੁਣਗੇ ਕਿ ਇਸਦੇ ਲਈ ਮੈਂ ਰਣਵੀਰ ਨੂੰ ਮਨਾਵਾਂ।'

ਪਹਿਲੀ ਵਾਰ ਰਣਵੀਰ ਨਾਲ ਕਿੱਥੇ ਮੁਲਾਕਾਤ ਹੋਈ ਸੀ - ਇਸ ਤੇ ਦੀਪਿਕਾ ਦੱਸਦੀ ਹੈ ਕਿ ਦੋਨੋਂ ਪਹਿਲੀ ਵਾਰ ਸਿੰਗਾਪੁਰ ਵਿੱਚ ਇੱਕ ਅਵਾੱਰਡ ਪ੍ਰੋਗਰਾਮ ਵਿੱਚ ਮਿਲੇ ਸਨ। ਉਨ੍ਹਾਂ ਨੇ ਕਿਹਾ, 'ਇਸ ਤੋਂ ਬਾਅਦ ਇੱਕ ਦਿਨ ਮੈਂ ਯਸ਼ਰਾਜ ਸਟੂਡੀਓ ਵਿੱਚ ਇੱਕ ਸ਼ੂਟਿੰਗ ਕਰ ਰਹੀ ਸੀ ਤਾਂ ਰਣਵੀਰ ਉੱਥੇ ਪਹੁੰਚੇ ਤੇ ਮੇਰੇ ਨਾਲ ਫਲਰਟ ਕਰਨ ਲੱਗੇ। ਹਾਲਾਂਕਿ ਉਸ ਸਮੇਂ ਉਹ ਕਿਸੇ ਹੋਰ ਨੂੰ ਡੇਟ ਕਰ ਰਹੇ ਸਨ ਇਸਦੇ ਬਾਵਜੂਦ ਉਹ ਮੇਰੇ ਨਾਲ ਫਲਰਟ ਕਰੀ ਜਾ ਰਹੇ ਸਨ।'
'ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਫਲਰਟ ਕਰ ਰਹੇ ਹੋ ਤਾਂ ਰਣਵੀਰ ਨੇ ਕਿਹਾ ਬਿਲਕੁੱਲ ਨਹੀਂ। ਮੈਂ ਜ਼ੋਰ ਦੇ ਕੇ ਕਿਹਾ ਕਿ You are flirting with me. ਉਸ ਤੋਂ ਬਾਅਦ ਅਸੀਂ ਸੰਜੇ ਲੀਲਾ ਭੰਸਾਲੀ ਦੇ ਘਰ 'ਰਾਮਲੀਲਾ' ਫ਼ਿਲਮ ਦੌਰਾਨ ਮਿਲੇ। ਸਾਨੂੰ ਭੰਸਾਲੀ ਜੀ ਨੇ ਲੰਚ ਲਈ ਬੁਲਾਇਆ ਸੀ, ਅਸੀਂ ਖਾਣਾ ਖਾ ਰਹੇ ਸਨ ਤੇ ਮੇਰੇ ਦੰਦ ਵਿੱਚ ਖਾਣੇ ਦਾ ਇੱਕ ਟੁੱਕੜਾ ਫੱਸ ਗਿਆ ਸੀ। ਰਣਵੀਰ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਤੁਹਾਡੇ ਦੰਦ ਵਿੱਚ ਕੇਕੜਾ ਫੱਸਿਆ ਹੋਇਆ ਹੈ ਤਾਂ ਮੈਂ ਕਿਹਾ, 'ਤਾਂ ਫਿਰ ਕੱਢ ਦਿਓ।' ਇਹ ਅਜਿਹਾ ਵਕਤ ਸੀ ਜਦੋਂ ਮੈਨੂੰ ਰਣਵੀਰ ਸਪੈਸ਼ਲ ਲੱਗੇ।'

ਦੀਪਿਕਾ ਦਾ ਜਨਮ 5 ਜਨਵਰੀ 1986 ਨੂੰ ਹੋਇਆ ਸੀ, ਉਨ੍ਹਾਂ ਨੇ ਸਾਲ 2007 ਵਿੱਚ ਪਹਿਲੀ ਬਾੱਲੀਵੁਡ ਫ਼ਿਲਮ (ਓਮ ਸ਼ਾਂਤੀ ਓਮ) ਸ਼ਾਹਰੁੱਖ ਖਾਨ ਨਾਲ ਕੀਤੀ ਸੀ। ਫ਼ਿਲਮ ਸਫ਼ਲ ਰਹੀ ਤੇ ਹੌਲੀ-ਹੌਲੀ ਦੀਪਿਕਾ ਬੁਲੰਦੀਆਂ ਦੀਆਂ ਪੌੜੀਆਂ ਚੜ੍ਹਦੀ ਗਈ। ਪਿਛਲੇ ਸਾਲ ਉਨ੍ਹਾਂ ਨੇ ਇਟਲੀ ਦੀ ਕੋਮੋ ਲੇਕ ਵਿਖੇ ਰਣਵੀਰ ਸਿੰਘ ਨਾਲ ਵਿਆਹ ਕਰ ਲਿਆ।
First published: January 5, 2019
ਹੋਰ ਪੜ੍ਹੋ
ਅਗਲੀ ਖ਼ਬਰ