ਬਾਲੀਵੁੱਡ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਅਦਾਕਾਰ ਮੌਜੂਦ ਹਨ ਜਿਹਨਾਂ ਦੀ ਆਪਣੀ ਇੱਕ ਮਿਸਾਲ ਹੈ। ਇੰਡਸਟਰੀ ਵਿੱਚ ਦਬੰਗ ਅਤੇ ਭਾਈਜਾਨ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ। ਸਲਮਾਨ ਦੇ ਫੈਨ ਹਰ ਵਰਗ ਦੇ ਲੋਕ ਹਨ ਫਿਰ ਚਾਹੇ ਉਹ ਬੱਚੇ, ਜਵਾਨ ਜਾਂ ਬੁੱਢੇ ਹੀ ਕਿਉਂ ਨਾ ਹੋਣ।
ਸਲਮਾਨ ਖਾਨ ਦੇ ਫੈਨਸ ਲਈ ਇਹ ਦਿਨ ਕਾਫੀ ਖਾਸ ਹੈ ਅਤੇ ਲੋਕ ਸਲਮਾਨ ਖਾਨ ਨੂੰ ਵਧਾਈਆਂ ਵੀ ਦੇ ਰਹੇ ਹਨ। ਬਿੱਗ ਬੌਸ (Bigg Boss) ਦੇ ਵੀਕੈਂਡ ਕਾ ਵਾਰ ਐਪੀਸੋਡ 'ਚ ਸਲਮਾਨ ਖਾਨ ਦਾ ਜਨਮਦਿਨ ਖਾਸ ਤਰੀਕੇ ਨਾਲ ਮਨਾਇਆ ਗਿਆ।
ਇਹ ਸ਼ੌਹਰਤ ਅਤੇ ਕਾਮਯਾਬੀ ਕਿਸੇ ਨੂੰ ਇੱਕ ਦਿਨ ਵਿੱਚ ਨਹੀਂ ਮਿਲਦੀ ਬਲਕਿ ਇਸ ਪਿੱਚੇ ਬਹੁਤ ਸਖਤ ਮਿਹਨਤ ਕੰਮ ਕਰਦੀ ਹੈ। ਅੱਜ ਸਲਮਾਨ ਖਾਨ ਨੂੰ ਜਾਨਣ ਵਾਲੇ ਇਹ ਸਮਝਦੇ ਹਨ ਕਿ ਉਸਨੇ ਕਿੰਨੀ ਮਿਹਨਤ ਕੀਤੀ ਹੈ। ਬਹੁਤ ਲੋਕ ਜਾਣਦੇ ਹਨ ਕਿ ਸਲਮਾਨ ਖਾਨ ਦੀ ਪਹਿਲੀ ਕਮਾਈ 100 ਰੁਪਏ ਤੋਂ ਵੀ ਘੱਟ ਸੀ। ਖਬਰਾਂ ਦੀ ਮੰਨੀਏ ਤਾਂ ਸਲਮਾਨ ਨੇ ਆਪਣੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੁੰਬਈ ਦੇ ਤਾਜ ਹੋਟਲ ਵਿੱਚ ਇੱਕ ਸ਼ੋਅ ਵਿੱਚ ਬੈਕਗ੍ਰਾਉਂਡ ਡਾਂਸਰ ਵਜੋਂ ਕੰਮ ਕਰਨ ਤੇ ਉਸਨੂੰ 75 ਰੁਪਏ ਮਿਲੇ ਸਨ ਅਤੇ ਜੇਕਰ ਉਸਦੀ ਪਹਿਲੀ ਹਿੱਟ ਫਿਲਮ 'ਮੈਨੇ ਪਿਆਰ ਕੀਆ' ਦੀ ਗੱਲ ਕਰੀਏ ਤਾਂ ਇਸ ਲਈ ਸਲਮਾਨ ਨੇ 31 ਹਜ਼ਾਰ ਰੁਪਏ ਫੀਸ ਲਈ ਸੀ। ਅੱਜ ਸਲਮਾਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਅਤੇ ਡਿਮਾਂਡ ਸਟਾਰ ਬਣ ਗਏ ਹਨ।
ਕਈ ਸ਼ਾਨਦਾਰ ਫ਼ਿਲਮਾਂ: ਸਲਮਾਨ ਦੀਆਂ ਸ਼ਾਨਦਾਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਮੈਨੇ ਪਿਆਰ ਕੀਆ, ਸਾਜਨ, ਹਮ ਆਪਕੇ ਹੈਂ ਕੌਨ, ਕਰਨ-ਅਰਜੁਨ, ਜੁਡਵਾ, ਪਿਆਰ ਕਿਆ ਤੋ ਡਰਨਾ ਕਯਾ, ਦਬੰਗ, ਬਾਡੀਗਾਰਡ, ਏਕ ਥਾ ਟਾਈਗਰ, ਬਜਰੰਗੀ ਭਾਈਜਾਨ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
ਅੱਜ ਸਲਮਾਨ ਖਾਨ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ, ਜਿਸ ਦਾ ਨਾਂ ਸਲਮਾਨ ਖਾਨ ਫਿਲਮਜ਼ (SKF) ਹੈ। ਸਲਮਾਨ ਇੱਕ ਬ੍ਰਾਂਡ Being Human ਦੇ ਮਾਲਕ ਹਨ। ਇਸ ਤੋਂ ਇਲਾਵਾ ਸਲਮਾਨ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।