Home /News /entertainment /

Happy birthday Shehnaaz Gill: ਜਦੋਂ ਸਿੱਧਾਰਥ ਸ਼ੁਕਲਾ ਨੇ ਚੁੱਕ ਕੇ ਪੂਲ `ਚ ਸੁੱਟਿਆ ਸੀ ਸ਼ਹਿਨਾਜ਼ ਨੂੰ, ਪੁਰਾਣਾ VIDEO ਹੋਇਆ VIRAL

Happy birthday Shehnaaz Gill: ਜਦੋਂ ਸਿੱਧਾਰਥ ਸ਼ੁਕਲਾ ਨੇ ਚੁੱਕ ਕੇ ਪੂਲ `ਚ ਸੁੱਟਿਆ ਸੀ ਸ਼ਹਿਨਾਜ਼ ਨੂੰ, ਪੁਰਾਣਾ VIDEO ਹੋਇਆ VIRAL

Happy birthday Shehnaaz Gill: ਜਦੋਂ ਸਿੱਧਾਰਥ ਸ਼ੁਕਲਾ ਨੇ ਚੁੱਕ ਕੇ ਸੁੱਟਿਆ ਸੀ ਪੂਲ `ਚ ਸ਼ਹਿਨਾਜ਼ ਨੂੰ, ਪੁਰਾਣਾ VIDEO ਹੋਇਆ VIRAL

Happy birthday Shehnaaz Gill: ਜਦੋਂ ਸਿੱਧਾਰਥ ਸ਼ੁਕਲਾ ਨੇ ਚੁੱਕ ਕੇ ਸੁੱਟਿਆ ਸੀ ਪੂਲ `ਚ ਸ਼ਹਿਨਾਜ਼ ਨੂੰ, ਪੁਰਾਣਾ VIDEO ਹੋਇਆ VIRAL

ਸ਼ਹਿਨਾਜ਼ ਗਿੱਲ (Shehnaaz Gill) ਉਰਫ਼ ਸਨਾ (Sanaa) ਜਿਸ ਨੂੰ ਪੰਜਾਬ ਦੀ ਕੈਟਰੀਨਾ ਤੇ ਮਾਝੇ ਦੀ ਜੱਟੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਯਾਨਿ 27 ਜਨਵਰੀ ਨੂੰ ਆਪਣਾ 29ਵਾਂ (Shehnaaz Gill Age) ਜਨਮਦਿਨ ਮਨਾ ਰਹੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ, ਸ਼ਹਿਨਾਜ਼ ਆਪਣਾ ਪਹਿਲਾ ਜਨਮਦਿਨ (ਸ਼ਹਿਨਾਜ਼ ਗਿੱਲ ਜਨਮਦਿਨ) ਮਨਾ ਰਹੀ ਹੈ ਅਤੇ ਉਸਦੇ ਪ੍ਰਸ਼ੰਸਕ ਉਸਨੂੰ ਦਿਲੋਂ ਦੁਆਵਾਂ ਦੇ ਰਹੇ ਹਨ।

ਹੋਰ ਪੜ੍ਹੋ ...
  • Share this:

    ਸ਼ਹਿਨਾਜ਼ ਦਾ ਜਨਮ 27 ਜਨਵਰੀ 1993 (Shehnaaz Gill Birthday) ਨੂੰ ਅੰਮ੍ਰਿਤਸਰ `ਚ ਹੋਇਆ ਸੀ। ਸ਼ਹਿਨਾਜ਼ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲਿੰਗ ਦਾ ਕਾਫ਼ੀ ਸ਼ੌਕ ਸੀ। ਸ਼ਹਿਨਾਜ਼ ਦਾ ਮਾਡਲਿੰਗ ਕਰੀਅਰ ਸ਼ੁਰੂ ਹੋਇਆ ਗੁਰਵਿੰਦਰ ਬਰਾੜ ਦੇ ਗੀਤ "ਸ਼ਿਵ ਦੀ ਕਿਤਾਬ" (Shiv Di Kitab Song) ਤੋਂ।

    ਇਸ ਗੀਤ ਵਿੱਚ ਸਨਾ ਦੀ ਐਕਟਿੰਗ ਤੇ ਮਾਸੂਮੀਅਤ ਨੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਸ਼ਹਿਨਾਜ਼ ਦਾ ਇੱਕ ਹੋਰ ਗੀਤ "ਮਾਝੇ ਦੀ ਜੱਟੀ" ਕਾਫ਼ੀ ਮਸ਼ਹੂਰ ਹੋਇਆ।

    ਪਰ ਗਿੱਲ ਨੂੰ ਅਸਲੀ ਪਹਿਚਾਣ ਮਿਲੀ ਬਿੱਗ ਬੌਸ 13 (Bigg Boss 13) ਤੋਂ। ਇੱਥੇ ਆਪਣੀ ਭੋਲੀਆਂ ਗੱਲਾਂ ਤੇ ਸ਼ਰਾਰਤਾਂ ਨਾਲ ਸ਼ਹਿਨਾਜ਼ ਨੇ ਆਪਣੇ ਪ੍ਰਤੀਭਾਗੀਆਂ ਦਾ ਹੀ ਨਹੀਂ, ਸਗੋਂ ਪੂਰੇ ਹਿੰਦੁਸਤਾਨ ਦਾ ਦਿਲ ਜਿੱਤਿਆ।

    ਇਸ ਸ਼ੋਅ ਦੇ ਵਿੱਚ ਸ਼ਹਿਨਾਜ਼ ਤੇ ਸਿੱਧਾਰਥ ਦਾ ਰਿਸ਼ਤਾ (Shehnaaz Gill and Siddharth Shukla) ਚਰਚਾ ਦਾ ਵਿਸ਼ਾ ਤਾਂ ਰਿਹਾ ਹੀ, ਨਾਲ ਨਾਲ ਇਨ੍ਹਾਂ ਦੋਵਾਂ ਦੀ ਜੋੜੀ ਦਾ ਪੂਰਾ ਹਿੰਦੁਸਤਾਨ ਫ਼ੈਨ ਹੋ ਗਿਆ। ਇਨ੍ਹਾਂ ਦੋਵਾਂ ਦੇ ਪ੍ਰਸ਼ੰਸਕਾਂ ਨੇ ਪਿਆਰ ਨਾਲ ਆਪਣੀ ਚਹੇਤੀ ਜੋੜੀ ਨੂੰ "ਸਿਡਨਾਜ਼" ਨਾਂਅ ਦਿੱਤਾ।

    ਹਾਲਾਂਕਿ 'ਸਿਡਨਾਜ਼' (Sidnaaz) ਦੇ ਪ੍ਰਸ਼ੰਸਕ ਅੱਜ ਵੀ ਇਸ ਜੋੜੀ ਨੂੰ ਯਾਦ ਕਰਦੇ ਹਨ। ਅਤੇ ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ 'ਤੇ ਉਹ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ, ਜਦੋਂ ਸ਼ਹਿਨਾਜ਼ ਨੇ ਆਪਣਾ ਜਨਮਦਿਨ ਸਿਧਾਰਥ ਨਾਲ ਮਨਾਇਆ ਸੀ। ਇਹ ਵੀਡੀਓ ਸ਼ਹਿਨਾਜ਼ ਦੇ ਪਿਛਲੇ ਸਾਲ ਦੇ ਜਨਮਦਿਨ ਦੇ ਹਨ, ਜਦੋਂ ਸ਼ਹਿਨਾਜ਼ ਨੇ ਆਪਣਾ ਜਨਮਦਿਨ ਆਪਣੇ ਅਤੇ ਸਿਧਾਰਥ ਦੇ ਪਰਿਵਾਰ ਨਾਲ ਮਨਾਇਆ ਸੀ।

    ਸਿਧਾਰਥ ਅਤੇ ਸ਼ਹਿਨਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਪਿਆਰ ਨਾਲ 'ਸਿਡਨਾਜ਼' ਕਹਿੰਦੇ ਹਨ ਪਰ ਪਿਛਲੇ ਸਾਲ ਸਤੰਬਰ 'ਚ ਅਚਾਨਕ ਸਿਧਾਰਥ ਇਸ ਦੁਨੀਆ ਤੋਂ ਚਲੇ ਗਏ। ਉਨ੍ਹਾਂ ਦੀ ਮੌਤ ਪੂਰੀ ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਵੱਡਾ ਸਦਮਾ ਸੀ। ਸਿਧਾਰਥ ਦੇ ਆਖਰੀ ਦਿਨਾਂ 'ਚ ਵੀ ਸ਼ਹਿਨਾਜ਼ ਉਨ੍ਹਾਂ ਦੇ ਨਾਲ ਸੀ।

    ਪਿਛਲੇ ਸਾਲ ਸ਼ਹਿਨਾਜ਼ ਦਾ ਜਨਮਦਿਨ ਸਿਧਾਰਥ ਨੇ ਅੱਧੀ ਰਾਤ ਨੂੰ ਸੈਲੀਬ੍ਰੇਟ ਕੀਤਾ ਸੀ। ਅਦਾਕਾਰਾ ਨੇ ਆਪਣੀ ਜਨਮਦਿਨ ਪਾਰਟੀ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਸਿਧਾਰਥ ਕੇਕ ਕੱਟਣ ਤੋਂ ਬਾਅਦ ਸ਼ਹਿਨਾਜ਼ ਨੂੰ ਪੂਲ 'ਚ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਦਾ ਪਿਛਲੇ ਸਾਲ ਦਾ ਇਹ ਵੀਡੀਓ ਅੱਜ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਗਮੀ ਦੇ ਹੰਝੂ ਲਿਆ ਰਿਹਾ ਹੈ। ਤੁਸੀਂ ਵੀ ਦੇਖੋ ਇਹ ਪੁਰਾਣੀ ਵੀਡੀਓ...

    ਦੂਜੇ ਵੀਡੀਓ 'ਚ ਸ਼ਹਿਨਾਜ਼ ਸਾਰਿਆਂ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ।

    ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ ਨੇ ਸਲਮਾਨ ਖਾਨ ਦੇ ਸ਼ੋਅ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਿਧਾਰਥ ਸ਼ੁਕਲਾ ਵੀ ਇਸ ਸੀਜ਼ਨ ਦੇ ਜੇਤੂ ਰਹੇ ਸਨ।

    Published by:Amelia Punjabi
    First published:

    Tags: Bigg Boss 13, Punjabi actress, Punjabi Films, Punjabi industry, Punjabi singer, Shehnaaz Gill