Yo Yo Honey Singh Birthday Special: ਪੰਜਾਬੀ 'ਤੇ ਬਾਲੀਵੁੱਡ ਸੰਗੀਤ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਚਾਣ ਬਣਾਉਣ ਵਾਲੇ ਸਿਤਾਰੇ ਯੋ ਯੋ ਹਨੀ ਸਿੰਘ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਮੌਜੂਦ ਹਨ। ਅੱਜ ਹਨੀ ਸਿੰਘ ਕਿਸੀ ਪਹਚਾਣ ਦੇ ਮੋਹਤਾਜ ਨਹੀ ਹਨ। ਅੱਜ ਗਾਇਕ ਦੇ ਜਨਮਦਿਨ ਮੌਕੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹਨਾਂ ਦੇ 5 ਪ੍ਰਸਿੱਧ ਗੀਤ। ਜਿਸ ਕਾਰਨ ਉਹਨਾਂ ਨੇ ਪ੍ਰਸਿੱਧੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ।
ਬਾਲੀਵੁੱਡ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਲੋਕਾਂ ਨੂੰ ਆਪਣੇ ਗੀਤਾਂ 'ਤੇ ਨੱਚਣ ਲਈ ਮਜਬੂਰ ਕੀਤਾ ਹੈ।ਇਸ ਵਿੱਚ ਸਭ ਕੁਝ ਸ਼ਾਮਿਲ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਲਿਸਟ 'ਚ ਉਨ੍ਹਾ ਨੂੰ ਪਸੰਦ ਕਰਨ ਵਾਲੇ ਬੋਹੇਮੀਆ ਤੋਂ ਲੈ ਕੇ ਰਫਤਾਰ ਤੱਕ ਵੀ ਸ਼ਾਮਲ ਹਨ। ਯੋ ਯੋ ਹਨੀ ਸਿੰਘ ਦੇ ਕਈ ਗੀਤ ਸੁਪਰਹਿੱਟ ਹੋ ਚੁੱਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਗਾਇਕੀ ਅਤੇ ਰੈਪਿੰਗ ਵਿੱਚ ਵੀ ਖਾਸ ਜਗ੍ਹਾ ਬਣਾਈ ਹੈ। ਯੋ ਯੋ ਹਨੀ ਸਿੰਘ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਗਾਇਆ ਹੈ। ਇੱਥੇ ਦੇਖੋ ਯੋ ਯੋ ਹਨੀ ਸਿੰਘ ਦੇ 5 ਦਿਲਚਸਪ ਗੀਤਾਂ ਦੀ ਸੂਚੀ।
Saiyaan Ji
ਹਨੀ ਸਿੰਘ ਦਾ ਗੀਤ 'Saiyaan Ji' ਜੋ ਕਿ ਪਿਛਲੇ ਸਾਲ ਰਿਲੀਜ਼ ਹੋਇਆ ਸੀ। ਇਸ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲੀਆ। ਇਹ ਰਿਲੀਜ਼ ਹੁੰਦੇ ਸਾਰ ਹੀ ਤੁਰੰਤ ਹਿੱਟ ਹੋ ਗਿਆ। ਇਸ ਟਰੈਕ 'ਤੇ ਬਣੀਆਂ ਰੀਲਾਂ ਬਹੁਤ ਮਸ਼ਹੂਰ ਹੋਈਆਂ। ਬਾਲੀਵੁੱਡ ਅਭਿਨੇਤਰੀ ਨੁਸਰਤ ਭਰੂਚਾ ਵੀਡੀਓ ਵਿੱਚ ਦਿਖਾਈ ਦਿੱਤੀ ਹੈ। ਅਦਾਕਾਰਾ ਨੇ ਗੀਤ ਚ ਆਪਣੀ ਹੌਟਨੈੱਸ ਦਾ ਤੜਕਾ ਲਗਾਇਆ ਹੈ।
Lungi Dance
ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਚੇਨਈ ਐਕਸਪ੍ਰੈਸ ਜੋ ਕਿ ਸਾਲ (2013) ਵਿੱਚ ਪ੍ਰਦਰਸ਼ਿਤ ਹੋਈ ਸੀ। ਇਸ ਵਿੱਚ ਹਨੀ ਸਿੰਘ ਦੇ ਗੀਤ 'Lungi Dance' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਹ ਪੈਪੀ ਨੰਬਰ ਸਾਲਾਂ ਤੋਂ ਪ੍ਰਸ਼ੰਸਕਾਂ ਦਾ ਪਸੰਦੀਦਾ ਰਿਹਾ ਹੈ। ਜਦੋਂ ਇਹ ਟਰੈਕ ਚੱਲਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਨੱਚਣ ਤੋ ਰੋਕ ਨਹੀਂ ਸਕੋਗੇ।
Sunny Sunny
ਯੋ ਯੋ ਹਨੀ ਸਿੰਘ ਅਤੇ ਨੇਹਾ ਕੱਕੜ ਨੇ ਨਾਲ ਮਿਲ ਕੇ ਗੀਤ 'Sunny Sunny' ਗਾਇਆ ਸੀ। ਇਹ ਫਿਲਮ ਯਾਰੀਆਂ ਦੀ ਗੀਤ ਸੀ।
High Heels
ਇਹ ਗਰੋਵੀ ਨੰਬਰ ਫਿਲਮ ਕੀ ਐਂਡ ਕਾ (2016) ਵਿੱਚ ਦਿਖਾਇਆ ਗਿਆ ਹੈ। ਇਹ ਗੀਤ ਤੁਹਾਨੂੰ ਕਿਸੇ ਵੀ ਮੌਕੇ 'ਤੇ ਨੱਚਣ ਲਈ ਬਹੁਤ ਉਤਸ਼ਾਹਿਤ ਕਰਦਾ ਹੈ। ਕਈ ਵਿਆਹ ਤੇ ਫੰਕਸ਼ਨਜ ਤੇ ਇਸ ਗੀਤ ਨੇ ਲੋਕਾਂ ਨੂੰ ਨੱਚਣ ਤੇ ਮਜ਼ਬੂਰ ਕਰ ਦਿੱਤਾ ਸੀ। ਅੱਜ ਵੀ ਇਹ ਗੀਤ ਦਰਸ਼ਕ ਬਹੁਤ ਪਸੰਦ ਕਰਦੇ ਹਨ।
Dope Shope
ਇਹ ਯੋ ਯੋ ਹਨੀ ਸਿੰਘ ਦੇ ਸਭ ਤੋਂ ਪ੍ਰਸਿੱਧ ਟਰੈਕਾਂ ਵਿੱਚੋਂ ਇੱਕ ਹੈ। ਇਸ ਨਾਲ ਉਸਨੂੰ ਉਹ ਪ੍ਰਸਿੱਧੀ ਮਿਲੀ ਜਿਸ ਦਾ ਉਹ ਹੱਕਦਾਰ ਸੀ। ਇਹ ਰਿਲੀਜ਼ ਹੋਣ ਤੋਂ ਦਸ ਸਾਲਾਂ ਬਾਅਦ ਵੀ ਸਰੋਤਿਆਂ ਲਈ ਇੱਕ ਪਸੰਦੀਦਾ ਪਾਰਟੀ ਟਰੈਕ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।