Home /News /entertainment /

Maha Shivratri 2022: ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਵਧਾਈ

Maha Shivratri 2022: ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਵਧਾਈ

Shivratri 2022 Wishes

Shivratri 2022 Wishes

Happy Shivratri 2022: ਅੱਜ ਦੇਸ਼ ਭਰ 'ਚ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਵਿਸ਼ੇਸ਼ ਤਰੀਕੇ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਕੇ ਸ਼ਰਧਾਲੂ ਆਪਣੇ ਆਰਾਧਿਆ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਖਾਸ ਮੌਕੇ ਤੇ ਫਿਲਮੀ ਸਿਤਾਰੇ ਵੀ ਆਪਣੇ ਫੈਨਜ਼ ਨੂੰ ਇਸ ਖਾਸ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਵੀ ਫੈਨਜ਼ ਨੂੰ ਖਾਸ ਤਰੀਕੇ ਨਾਲ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ।

ਹੋਰ ਪੜ੍ਹੋ ...
 • Share this:

  ਦੱਸ ਦੇਈਏ ਕਿ ਹਿੰਦੂ ਕੈਲੰਡਰ ਦੇ ਮੁਤਾਬਕ ਮਹਾਸ਼ਿਵਰਾਤਰੀ (Maha Shivratri 2022) ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ, ਸ਼ਰਧਾਲੂ ਵਰਤ ਰੱਖਦੇ ਹਨ ਅਤੇ ਰਾਤ ਨੂੰ ਜਾਗਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਮਹਾ ਸ਼ਿਵਰਾਤਰੀ ਵਾਲੇ ਵੱਡੀ ਗਿਣਤੀ 'ਚ ਸ਼ਿਵ ਭਗਤ ਮੰਦਿਰਾਂ 'ਚ ਪੁੱਜਕੇ ਪੂਜਾ-ਅਰਚਨਾ ਕਰਦੇ ਹਨ। ਸ਼ਰਧਾ ਨਾਲ ਕੀਤੀ ਗਈ ਪੂਜਾ ਦਾ ਸ਼ਰਧਾਲੂਆਂ ਨੂੰ ਜ਼ਰੂਰ ਫਲ ਮਿਲਦਾ ਹੈ।
  ਇਸ ਵਿਚਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ- ਸ਼ੰਭੋ (Shambho). ਅਦਾਕਾਰ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸ਼ਕਾ ਦਾ ਮਨ ਮੋਹ ਲੈਂਦੇ ਹਨ। ਉਹ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾ ਚੁੱਕੇ ਹਨ। ਦੇਸ਼ ਤੇ ਵਿਦੇਸ਼ ਦੇ ਲੋਕ ਉਨ੍ਹਾ ਦੇ ਅੰਦਾਜ਼ ਦੇ ਦੀਵਾਨੇ ਹਨ। ਖੈਰ, ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਦਿਲਜੀਤ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਫੈਨਜ਼ ਵਿੱਚ ਜ਼ਿਆਦਾਤਰ ਐਕਟਿਵ ਨਜ਼ਰ ਆਉਂਦੇ ਹਨ। ਉਹ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।

  ਵਰਕ ਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਬਹੁਤ ਜਲਦ ਆਪਣੀ ਨਵੀਂ EP ਲੈ ਕੇ ਦਰਸ਼ਕਾ ਵਿੱਚ ਮੌਜੂਦ ਹੋਣਗੇ। ਉਨ੍ਹਾ ਦੀ ਨਵੀਂ EP ਦਾ ਨਾਂ ‘ਡਰਾਈਵ ਥਰੂ’ ਹੈ। ਦਿਲਜੀਤ ਦੋਸਾਂਝ ਨੇ ਇਸੇ ਮਹੀਨੇ ਆਪਣੇ ਜਨਮਦਿਨ ਮੌਕੇ ਇਸ ਦਾ ਐਲਾਨ ਕੀਤਾ ਸੀ। ਇਸ ’ਚ ਕੁਲ 5 ਗੀਤ ਹੋਣ ਵਾਲੇ ਹਨ, ਜੋ ਬਹੁਤ ਜਲਦ ਰਿਲੀਜ਼ ਹੋਣਗੇ।
  Published by:rupinderkaursab
  First published:

  Tags: Diljit Dosanjh, Lord Shiva, Mahashivratri, Pollywood, Punjabi industry, Shivratri

  ਅਗਲੀ ਖਬਰ