Home /News /entertainment /

Harbhajan Maan: ਹਰਭਜਨ ਮਾਨ ਨੇ ਪਤਨੀ ਦਾ ਕੀਤਾ ਧੰਨਵਾਦ, ਰੋਮਾਂਟਿਕ ਅੰਦਾਜ਼ 'ਚ ਜਨਮਦਿਨ ਕੀਤਾ Wish

Harbhajan Mann Wife: ਪੰਜਾਬੀ ਗਾਇਕ ਹਰਭਜਨ ਮਾਨ (Harbhajan Mann) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਅਕਸਰ ਆਪਣੀ ਪਤਨੀ ਹਰਮਨਦੀਪ ਕੌਰ (harmandeep kaur) ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੇ ਹਨ। ਜੋ ਕਿ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾਂਦੀਆ ਹਨ। ਇਸ ਵਿਚਕਾਰ ਹੀ ਕਲਾਕਾਰ ਵੱਲੋਂ ਆਪਣੀ ਪਤਨੀ ਨੂੰ ਜਨਮਦਿਨ ਉੱਪਰ ਰੋਮਾਂਟਿਕ ਤਰੀਕੇ ਨਾਲ ਵਧਾਈ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਅੱਜ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਦਾ ਜਨਮਦਿਨ ਹੈ। ਉਨ੍ਹਾਂ ਨੇ ਇਸ ਮੌਕੇ ਪਤਨੀ ਨਾਲ ਸੋਸ਼ਲ ਮੀਡੀਆ ਤੇ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ `ਚ ਪਤਨੀ ਲਈ ਖਾਸ ਰੋਮਾਂਟਿਕ ਸੰਦੇਸ਼ ਵੀ ਲਿਖਿਆ। ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਮੇਰੀ ਸਾਹਾਂ ਤੋਂ ਵੀ ਪਿਆਰੀ, ਮੇਰਾ ਹੌਸਲਾ, ਮੇਰੀ ਹਿੰਮਤ, ਮੇਰੀ ਪਿਆਰੀ ਹਰਮਨ, ਜਨਮਦਿਨ ਮੁਬਾਰਕ। ਤੂੰ ਜੋ ਕੁਝ ਮੇਰੇ ਲਈ ਕੀਤਾ, ਉਸ ਦੇ ਲਈ ਮੈਂ ਜਿੰਨੀਂ ਵਾਰੀ ਤੇਰਾ ਧੰਨਵਾਦ ਕਰਾਂ ਘੱਟ ਹੋਵੇਗਾ। ਤੂੰ ਬੇਹੱਦ ਖਾਸ, ਦੁਨੀਆ `ਚ ਸਭ ਤੋਂ ਅਲੱਗ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਇਨਸਾਨ ਹੈਂ। ਮੇਰੀ ਪਿਆਰੀ ਪਤਨੀ ਹਰਮਨ। ਜਨਮਦਿਨ ਮੁਬਾਰਕ। ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਖੁਸ਼ੀ, ਗ਼ਮੀ ਕਿਸੇ ਵੀ ਚੁਣੌਤੀ `ਤੇ ਨਾਲ ਖਲੋਣ ਵਾਲੀ ਤੇ ਸਾਡੇ ਪਰਿਵਾਰ ਦਾ ਧੁਰਾ ਹਰਮਨ ਇੱਕ ਵਾਰ ਫ਼ਿਰ ਜਨਮਦਿਨ ਮੁਬਾਰਕ।"

ਕਾਬਿਲਗੌਰ ਹੈ ਕਿ ਹਾਲ ਹੀ ਵਿੱਚ ਕਲਾਕਾਰ ਵੱਲੋਂ ਵਰਲਡ ਟੂਰ ਲਗਾਇਆ ਗਿਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਅਥਾਹ ਪਿਆਰ ਲਈ ਧੰਨਵਾਦ ਵੀ ਕੀਤਾ। ਇਸ ਵਿਚਕਾਰ ਉਨ੍ਹਾਂ ਦੀ ਪਤਨੀ ਹਰਮਨ ਵੀ ਉਨ੍ਹਾਂ ਦਾ ਨਾਲ ਨਜ਼ਰ ਆਈ। ਹਰਭਜਨ ਮਾਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਹਰਮਨ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਵੀ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾਂਦੀਆਂ ਹਨ।
Published by:Rupinder Kaur Sabherwal
First published:

Tags: Entertainment, Entertainment news, Pollywood, Punjabi, Punjabi industry, Punjabi singer, Singer

ਅਗਲੀ ਖਬਰ