Home /News /entertainment /

Harbhajan Mann: ਹਰਭਜਨ ਮਾਨ ਨੇ ਰਚਿਆ ਇਤਿਹਾਸ, ਪੰਜਾਬੀਅਤ ਦੀ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ

Harbhajan Mann Creates History In Abroad: ਪੰਜਾਬੀ ਸਿਨੇਮਾ ਜਗਤ ਵਿੱਚ ਗਾਇਕ ਅਤੇ ਅਦਾਕਾਰ ਹਰਭਜਨ ਮਾਨ (Harbhajan Mann) ਪੰਜਾਬੀਅਤ ਦਾ ਮਾਨ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੀ ਪ੍ਰਸ਼ੰਸ਼ਕਾਂ ਦੇ ਦਿਲਾਂ ਉੱਪਰ ਵੱਖਰੀ ਛਾਪ ਛੱਡੀ ਹੈ। ਇਸ ਵਿਚਕਾਰ ਕਲਾਕਾਰ ਨੇ ਇੱਕ ਹੋਰ ਇਤਿਹਾਸ ਰੱਚ ਦਿੱਤਾ ਹੈ। ਦਰਅਸਲ, ਪੰਜਾਬ ਦੇ ਮਾਣ ਨੇ ਵਿਦੇਸ਼ ਵਿੱਚ ਪੰਜਾਬੀਅਤ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਹਰਭਜਨ ਮਾਨ ਨੇ ਬਣਾਇਆ ਰਿਕਾਰਡ

Harbhajan Mann: ਹਰਭਜਨ ਮਾਨ ਨੇ ਰਚਿਆ ਇਤਿਹਾਸ, ਪੰਜਾਬੀਅਤ ਦੀ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ

ਦਰਅਸਲ, ਉਨ੍ਹਾਂ ਦੀ ਗਾਇਕੀ ਦਾ ਆਨੰਦ ਲੈਣ ਵਾਲੇ ਪ੍ਰਸ਼ੰਸ਼ਕ ਵਿਦੇਸ਼ ਵਿੱਚ ਵੀ ਉਨ੍ਹਾਂ ਦੇ ਸ਼ੋਅਜ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਹੀ ਕਲਾਕਾਰ ਨੇ ਵਿਦੇਸ਼ ਵਿੱਚ ਪੰਜਾਬੀਅਤ ਦਾ ਮਾਣ ਵਧਾਇਆ ਹੈ। ਦੱਸ ਦੇਈਏ ਕਿ ਹਰਭਜਨ ਮਾਨ ਵੱਲੋਂ ਪਿਛਲੇ ਦਿਨੀਂ ਆਸਟਰੇਲੀਆ ਤੇ ਨਿਊ ਜ਼ੀਲੈਂਡ `ਚ ਮਿਊਜ਼ਿਕ ਕੰਸਰਟ ਕੀਤਾ ਗਿਆ ਸੀ। ਇਸ ਦੌਰਾਨ ਗਾਇਕ ਨੇ ਕੁੱਲ 16 ਸ਼ੋਅਜ਼ ਕੀਤੇ। ਇੱਥੇ ਇਹ ਦੱਸਣਯੋਗ ਹੈ ਕਿ ਇਹ 16 ਦੇ 16 ਸ਼ੋਅਜ਼ ਹਾਊਸਫੁੱਲ ਰਹੇ ਸੀ। ਮਾਨ ਦੇ ਸ਼ੋਅਜ਼ ਦੌਰਾਨ ਆਡੀਟੋਰੀਅਮ `ਚ ਪੈਰ ਧਰਨ ਦੀ ਵੀ ਥਾਂ ਨਹੀਂ ਹੁੰਦੀ ਸੀ। ਇਨ੍ਹਾਂ ਸ਼ੋਅਜ਼ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ, ਜੋ ਕਿ ਇੱਕ ਪੰਜਾਬੀ ਗਾਇਕ ਨੇ ਬਣਾਇਆ ਹੈ। ਇਸ ਦੇ ਨਾਲ ਹੀ ਅਜਿਹਾ ਇਤਿਹਾਸ ਰਚਣ ਵਾਲੇ ਹਰਭਜਨ ਮਾਨ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਅੱਜ ਤੋਂ ਪਹਿਲਾਂ ਇਹ ਮਾਣ ਕਿਸੇ ਵੀ ਭਾਰਤੀ ਕਲਾਕਾਰ ਨੂੰ ਹਾਸਲ ਨਹੀਂ ਹੋਇਆ ਸੀ।

ਪ੍ਰਸ਼ੰਸ਼ਕਾਂ ਦਾ ਕੀਤਾ ਸੀ ਸ਼ੁਕਰੀਆ ਅਦਾ

ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਇੱਕ ਪੋਸਟ ਸ਼ੇਅਰ ਕਰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਸ਼ੋਅ ਦੇ ਸਾਰੇ ਟਿਕਟ ਬਿਕ ਗਏ ਹਨ। ਜਿਸ ਲਈ ਉਨ੍ਹਾਂ ਲਿਖਿਆ- ਤੁਸੀਂ ਪੰਜਾਬੀਓ ਇਤਿਹਾਸ ਰਚ ਦਿੱਤਾ। ਪਹਿਲੀ ਦਫ਼ਾ ਕਿਸੇ ਪੰਜਾਬੀ ਗਾਇਕ ਦਾ ਸੋਲੋ ਸ਼ੋਅ ਗਲੋ ਬੌਕਸ ਆਰੀਨੇ ਵਿੱਚ ਸੋਲਡ ਆਊਟ ਹੋਇਆ। ਪੰਜਾਬੀਆਂ ਤੇ ਪੰਜਾਬੀ ਮਾਂ ਬੋਲੀ ਦਾ ਰੋਮ-ਰੋਮ ਕਰਜ਼ਦਾਰ 🙏🏻 ਮੁਹੱਬਤਾਂ, ਦੁਆਵਾਂ ਲਈ ਸ਼ੁਕਰਾਨੇ 💐

ਕਲਾਕਾਰ ਹਰਭਜਨ ਮਾਨ ਆਪਣੇ ਪਰਿਵਾਰ ਨਾਲ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਦਾ ਹੈ। ਉਨ੍ਹਾਂ ਦਾ ਹਰ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਵਿੱਚ ਬੱਲੇ-ਬੱਲੇ ਕਰਵਾਉਣ ਤੋਂ ਬਾਅਦ ਕਲਾਕਾਰ ਦਾ ਨਾਂ ਵਿਦੇਸ਼ ਵਿੱਚ ਬੈਠੇ ਪ੍ਰਸ਼ੰਸ਼ਕ ਵਿੱਚ ਵੀ ਗੂੰਜ ਉੱਠਿਆ ਹੈ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi Cinema, Punjabi industry