ਪੰਜਾਬੀ ਗਾਇਕ ਹਰਦੀਪ ਗਿੱਲ ਜਿਨ੍ਹਾਂ ਨੇ ਸਭ ਦੇ ਦਿਲਾਂ 'ਚ ਘਰ ਕਰ ਲਿਆ ਹੈ। ਥੋੜਾ ਸਮਾਂ ਪਹਿਲਾਂ ਆਪਣੀ ਫਿਲਮ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ। ਹਰਦੀਪ ਗਰੇਵਾਲ ਇੰਨੀਂ ਦਿਨੀਂ ਆਪਣੀ ਡੈਬਿਊ ਫ਼ਿਲਮ 'ਤੁਣਕਾ-ਤੁਣਕਾ' ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹੁਣ ਇਕ ਵਾਰ ਫਿਰ ਗਾਇਕ ਹਰਦੀਪ ਗਰੇਵਾਲ ਆਪਣਾ ਨਵਾਂ ਟਰੈਕ ਵੀ ਲੈ ਕੇ ਆ ਰਹੇ ਹਨ।
ਉਹ 'ਰਕਾਨ' ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆ ਰਹੇ ਹਨ। ਤੇ ਲੋਕਾਂ ਨੂੰ ਫਿਰ ਤੋਂ ਫ਼ਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ ਇਸ ਗੀਤ ਦੇ ਬੋਲ ਖ਼ੁਦ ਹਰਦੀਪ ਗਰੇਵਾਲ ਨੇ ਆਪਣੀ ਕਲਮ ਚੋ ਕਦੇ ਨੇ , ਜਿਸ ਦਾ ਮਿਊਜ਼ਿਕ Yeah Proof ਵਲੋਂ ਤਿਆਰ ਕੀਤਾ ਗਿਆ ਹੈ। ਹੈਰੀ ਰਾਏ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ।

ਵੀਡੀਓ 'ਚ ਖ਼ੁਦ ਹਰਦੀਪ ਗਰੇਵਾਲ ਤੇ ਫੀਮੇਲ ਮਾਡਲ ਲਵ ਗਿੱਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਬਹੁਤ ਜਲਦ ਇਹ ਪੂਰਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਹਨ।

'ਜੁੱਤੀ ਝਾੜ ਕੇ', 'ਮੋੜ ਸਕਦਾ', 'ਠੋਕਰ', 'ਬੁਲੰਦੀਆਂ', 'ਪੈਸੇ', 'ਪਲੈਟੀਨਮ', 'ਖਰੇ ਬੰਦੇ', '40 ਕਿੱਲੇ', 'ਉਡਾਰੀ', 'ਪੁੱਤ ਜ਼ਿਮੀਂਦਾਰ ਦਾ' ਵਰਗੇ ਕਈ ਗੀਤਾਂ ਨਾਲ ਹਰਦੀਪ ਗਰੇਵਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ, ਤੇ ਓਥੇ ਹੀ ਤੁਣਕਾ ਤੁਣਕਾ ਨੇ ਵੀ ਲੋਕਾਂ ਅੰਦਰ ਕਾਫੀ ਜਾਗਰੂਕਤਾ ਪੈਦਾ ਕੀਤੀ ਹੈ , ਹਰਦੀਪ ਗਰੇਵਾਲ ਹੁਣ ਆਉਣ ਵਾਲੇ ਸਮੇ 'ਚ ਆਪਣੇ ਫੈਨਸ ਦਾ ਇਸੇ ਤਰ੍ਹਾਂ ਹੀ entertainment ਕਰਦੇ ਰਹਿਣਗੇ ਕੇ ਨਹੀੰ ਇਹ ਤਾਂ ਸਮੇਂ ਸਮੇਂ ਤੇ ਓਹਨਾ ਵਲੋਂ ਦਿੱਤੇ ਅੱਪਡੇਟ ਤੋਂ ਹੀ ਪਤਾ ਲਗ ਸਕਿਆ ਕਰੇਗਾ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।