Home /News /entertainment /

Hardy Sandhu-Parineeti: ਹਾਰਡੀ ਸੰਧੂ-ਪਰੀਣੀਤੀ ਚੋਪੜਾ ਦੀ ਫਿਲਮ 'Code Name Tiranga' ਦੀ ਰਿਲੀਜ਼ ਡੇਟ ਆਊਟ

Hardy Sandhu-Parineeti: ਹਾਰਡੀ ਸੰਧੂ-ਪਰੀਣੀਤੀ ਚੋਪੜਾ ਦੀ ਫਿਲਮ 'Code Name Tiranga' ਦੀ ਰਿਲੀਜ਼ ਡੇਟ ਆਊਟ

Hardy-Parineeti Movie: ਹਾਰਡੀ ਸੰਧੂ-ਪਰੀਣੀਤੀ ਚੋਪੜਾ ਦੀ ਫਿਲਮ 'ਤਿਰੰਗਾ' ਦੀ ਰਿਲੀਜ਼ ਡੇਟ ਆਊਟ, ਫੈਨਜ਼ ਜ਼ਰੂਰ ਜਾਣ ਲਓ

Hardy-Parineeti Movie: ਹਾਰਡੀ ਸੰਧੂ-ਪਰੀਣੀਤੀ ਚੋਪੜਾ ਦੀ ਫਿਲਮ 'ਤਿਰੰਗਾ' ਦੀ ਰਿਲੀਜ਼ ਡੇਟ ਆਊਟ, ਫੈਨਜ਼ ਜ਼ਰੂਰ ਜਾਣ ਲਓ

Hardy Sandhu-Parineeti Chopra Movie: ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ (Hardy Sandhu) ਦੀ ਬਾਲੀਵੁੱਡ ਫਿਲਮ (Code Name Tiranga) ਕੋਡ ਨੇਮ ਤਿਰੰਗਾ ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਇਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਇਸ ਫਿਲਮ ਵਿੱਚ ਹਾਰਡੀ ਸੰਧੂ ਅਦਾਕਾਰਾ ਪਰੀਣੀਤੀ ਚੋਪੜਾ (Parineeti Chopra) ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਰਿਭੂ ਦਾਸਗੁਪਤਾ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਕਲਾਕਾਰ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਨੈਸ਼ਨ. ਲਵ. ਕੁਰਬਾਨੀ. 🇮🇳 #CodeNameTiranga 14 ਅਕਤੂਬਰ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਵਿੱਚ ਹਾਰਡੀ ਸੰਧੂ ਅਤੇ ਪਰੀਣੀਤੀ ਚੋਪੜਾ ਤੋਂ ਇਲਾਵਾ ਸ਼ਰਦ ਕੇਲਕਰ, ਰਜਿਤ ਕਪੂਰ, ਦਿਬਯੇਂਦੂ ਭੱਟਾਚਾਰੀਆ, ਸ਼ਿਸ਼ੀਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਅਤੇ ਦੇਸ਼ ਮਾਰੀਵਾਲਾ ਵਰਗੇ ਅਨੁਭਵੀ ਕਲਾਕਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਦੋਵੇ ਸਿਤਾਰੇ ਪਹਿਲੀ ਵਾਰ ਇੱਕ-ਦੂਜੇ ਨਾਲ ਕੰਮ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਇਸ ਫਿਲਮ ਦੇ ਸ਼ੂਟ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਕਲਾਕਾਰਾਂ ਵੱਲੋਂ ਸ਼ੇਅਰ ਕੀਤੇ ਗਏ ਸੀ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਦਰਸ਼ਕ ਵੀ ਉਨ੍ਹਾਂ ਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਜੋ ਕਿ ਹੁਣ ਖਤਮ ਹੋ ਗਿਆ ਹੈ। 14 ਅਕਤੂਬਰ ਨੂੰ ਫੈਨਜ਼ ਹਾਰਡੀ ਅਤੇ ਪਰੀਣੀਤੀ ਦਾ ਜਲਵਾ ਵੱਡੇ ਪਰਦੇ ਤੇ ਦੇਖਣਗੇ।

ਕਾਬਿਲੇਗੌਰ ਹੈ ਕਿ ਫਿਲਮ ਕੋਡ ਨੇਮ ਤਿਰੰਗਾ ਤੋਂ ਪਹਿਲਾ ਹਾਰਡੀ ਸੰਧੂ ਕਬੀਰ ਖਾਨ ਦੀ ਫਿਲਮ 83 ਵਿੱਚ ਨਜ਼ਰ ਆਏ ਸੀ। ਇਸ ਫਿਲਮ ਵਿੱਚ ਅਦਾਕਾਰ ਰਣਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਗਾਇਕ ਹਾਰਡੀ ਸੰਧੂ ਨੇ ਮਦਨ ਲਾਲ ਦਾ ਕਿਰਦਾਰ ਨਿਭਾਇਆ ਸੀ। ਪਰ, ਕੀ ਤੁਸੀਂ ਜਾਣਦੇ ਹੋ ਕਿ ਅਭਿਨੇਤਾ ਅਤੇ ਗਾਇਕ ਨੇ ਭਾਰਤ ਲਈ ਅੰਡਰ-19 ਅਤੇ ਪੰਜਾਬ ਲਈ ਰਣਜੀ ਟਰਾਫੀ ਮੈਚ ਖੇਡੇ ਹਨ। ਕਲਾਕਾਰ ਦੀ ਇਸ ਖਾਸੀਅਤ ਤੋਂ ਬਹੁਤ ਘੱਟ ਲੋਕ ਜਾਣੂ ਹਨ।

Published by:Rupinder Kaur Sabherwal
First published:

Tags: Bollywood, Entertainment, Entertainment news, Pollywood, Punjabi industry