ਸਿੱਖ ਗਾਇਕਾ ਹਰਸ਼ਦੀਪ ਕੌਰ ਗਾਏਗੀ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ


Updated: October 12, 2018, 5:04 PM IST
ਸਿੱਖ ਗਾਇਕਾ ਹਰਸ਼ਦੀਪ ਕੌਰ ਗਾਏਗੀ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ
ਸਿੱਖ ਗਾਇਕਾ ਹਰਸ਼ਦੀਪ ਕੌਰ ਗਾਏਗੀ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ

Updated: October 12, 2018, 5:04 PM IST
ਆਪਣੀ ਆਵਾਜ਼ ਦੇ ਜਾਦੂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਗਾਇਕਾ ਹਰਸ਼ਦੀਪ ਕੌਰ ਮਸ਼ਹੂਰ ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ ਪਰਫਾਰਮੈਂਸ ਦੇਣ ਜਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਗਾਇਕ ਬ੍ਰਾਇਨ ਐਡਮਸ ਮੁੰਬਈ ਪਹੁੰਚ ਚੁੱਕਿਆ ਹੈ। ਅੱਜ ਬ੍ਰਾਇਨ ਐਡਮਸ ਮੁੰਬਈ ਦੇ ਜਿਓ ਗਾਰਡਨ 'ਚ ਪਰਫਾਰਮੈਂਸ ਦੇਣਗੇ। 13 ਅਕਤੂਬਰ ਨੂੰ ਬੈਂਗਲੁਰੂ 'ਚ ਅਤੇ 14 ਅਕਤੂਬਰ ਨੂੰ ਦਿੱਲੀ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ।

ਦੱਸ ਦੇਈਏ ਕਿ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਦੇ ਕਾਫੀ ਨੇੜੇ ਹਨ। ਬ੍ਰਾਇਨ ਐਡਮਸ 'ਮਿਊਜ਼ਿਕ ਟੂਰ ਦਿ ਅਲਟੀਮੇਟ ਟੂਰ ਟੂ ਇੰਡੀਆ' ਲਈ ਪੰਜਵੀਂ ਵਾਰ ਭਾਰ ਆਏ ਹਨ। ਅੱਜ ਪੂਰਾ ਸਮਾ 'ਦਿ ਸਮਰ ਆਫ 69' ਨਾਲ ਗੂੰਜ ਉਠੇਗਾ।

ਦੱਸਣਯੋਗ ਹੈ ਕਿ ਹਰਸ਼ਦੀਪ ਕੌਰ ਪੰਜਾਬੀ ਤੇ ਸੂਫੀ ਗੀਤਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ 'ਚ ਸੰਕਰ ਮਹਾਦੇਵ ਨਾਲ ਸਟੇਜ ਪਰਫਾਰਮੈਂਸ ਦਿੱਤੀ ਸੀ। ਇਸ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...