Oye Makhna New Song Ammy Virk-Guggu Gill with Sapna Choudhary: ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ (Ammy Virk) ਇੰਨ੍ਹੀ ਦਿਨੀਂ ਆਪਣੀ ਨਵੀਂ ਫਿਲਮ `ਓਏ ਮੱਖਣਾ`ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿੱਚ ਐਮੀ ਤੋਂ ਇਲਾਵਾ ਉੱਘੇ ਕਲਾਕਾਰ ਗੱਗੂ ਗਿੱਲ (Guggu Gill) ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਹਾਲ ਫਿਲਮ ਦਾ ਗੀਤ `ਚੜ੍ਹ ਗਈ ਚੜ੍ਹ ਗਈ`ਦਰਸ਼ਕਾਂ ਵਿੱਚ ਧਮਾਲ ਮਚਾ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ ਅਗਲੇ ਮਹੀਨੇ ਯਾਨਿ 4 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਰਾਕੇਸ਼ ਧਵਨ ਦੁਆਰਾ ਲਿਖਿਆ ਗਿਆ ਹੈ।
ਐਮੀ ਵਿਰਕ ਤੋਂ ਇਲਾਵਾ `ਚੜ੍ਹ ਗਈ ਚੜ੍ਹ ਗਈ`ਗੀਤ ਨੂੰ ਨੇਹਾ ਕੱਕੜ ਨੇ ਵੀ ਆਪਣੀ ਅਵਾਜ਼ ਦਿੱਤੀ ਹੈ। ਗੀਤ `ਚ ਹਰਿਆਣਵੀ ਡਾਂਸਰ ਨੇ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਦਿਲ ਜਿੱਤ ਲਿਆ। ਇਸ ਆਈਟਮ ਸੌਂਗ ਵਿੱਚ ਨੇਹਾ ਨੇ ਆਪਣੀ ਅਵਾਜ਼ ਤੇ ਸਪਨਾ ਨੇ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਫਿਲਮ ਦੀ ਗੱਲ ਕਰਿਏ ਤਾਂ ਐਮੀ ਵਿਰਕ ਅਤੇ ਤਾਨੀਆ ਤੀਸਰੀ ਵਾਰ ਇੱਕਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋੇ ਫਿਲਮ "ਸੁਫ਼ਨਾ" ਅਤੇ "ਬਾਜਰੇ ਦਾ ਸਿੱਟਾ" ਵਿੱਚ ਨਜ਼ਰ ਆਏ ਸੀ। ਦੋਵਾਂ ਦੀ ਕੈਮਿਸਟ੍ਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਫਿਲਮ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰਾਂ, ਗੁੱਗੂ ਗਿੱਲ ਅਤੇ ਸਿਧੀਕਾ ਸ਼ਰਮਾ ਵਰਗੀਆਂ ਮੁੱਖ ਹਸਤੀਆਂ ਨੇ ਕਹਾਣੀ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Pollywood, Sapna chaudhary