HOME » NEWS » Films

HBD- 54 ਦੀ ਹੋਈ ਧੱਕ-ਧੱਕ ਗਰਲ ਮਾਧੁਰੀ ਦਿਕਸ਼ਿਤ

News18 Punjabi | News18 Punjab
Updated: May 15, 2021, 11:49 AM IST
share image
HBD- 54 ਦੀ ਹੋਈ ਧੱਕ-ਧੱਕ ਗਰਲ ਮਾਧੁਰੀ ਦਿਕਸ਼ਿਤ
HBD- 54 ਦੀ ਹੋਈ ਧੱਕ-ਧੱਕ ਗਰਲ ਮਾਧੁਰੀ ਦਿਕਸ਼ਿਤ

  • Share this:
  • Facebook share img
  • Twitter share img
  • Linkedin share img

ਨਵੀਂ ਦਿੱਲੀ: ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਅੱਜ 54 ਸਾਲ ਦੀ ਹੋ ਗਈ ਹੈ। ਦੇਸ਼ ਭਰ ਤੋਂ ਅਭਿਨੇਤਰੀ ਦੇ ਪ੍ਰਸ਼ੰਸਕ ਉਸਨੂੰ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਉਹ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਵਿਚ ਨਜ਼ਰ ਆ ਚੁੱਕੀ ਹੈ। ਮਾਧੁਰੀ ਦੀਕਸ਼ਿਤ ਦਾ ਜਨਮ 15 ਮਈ 1967 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ 80 ਅਤੇ 90 ਦੇ ਦਹਾਕਿਆਂ ਦੌਰਾਨ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿਚ ਨਜ਼ਰ ਆਈ ਸੀ। ਇਨ੍ਹਾਂ ਵਿਚ ਤੇਜਾਬ, ਦਿਲ, ਸਾਜਨ, ਬੇਟਾ, ਰਾਮ ਲਖਨ, ਪਰਿੰਦਾ, ਦਿਲ ਤੋ ਪਾਗਲ ਹੈ, ਹਮ ਆਪਕੇ ਹੈ ਕੌਨ ਵਰਗੀਆਂ ਫਿਲਮਾਂ ਸ਼ਾਮਲ ਹਨ। ਮਾਧੁਰੀ, ਆਪਣੀ ਅਦਾਕਾਰੀ ਅਤੇ ਖੂਬਸੂਰਤੀ ਤੋਂ ਇਲਾਵਾ, ਉਸਦੇ ਡਾਂਸ ਲਈ ਵੀ ਜਾਣੀ ਜਾਂਦੀ ਹੈ । ਉਸਨੇ ਸਿਰਫ ਤਿੰਨ ਸਾਲ ਦੀ ਉਮਰ ਵਿੱਚ ਡਾਂਸ ਸਿੱਖਣਾ ਸ਼ੁਰੂ ਕੀਤਾ ਅਤੇ ਅੱਠ ਸਾਲ ਦੀ ਉਮਰ ਵਿੱਚ ਕਥਕ ਡਾਂਸ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ। ਮਾਧੁਰੀ ਦੀਕਸ਼ਿਤ, ਜਿਸ 'ਤੇ ਲੱਖਾਂ ਲੋਕ ਆਪਣੀ ਜਾਨ ਛਿੜਕਦੇ ਸਨ , ਪਰ ਉਹਨਾਂ ਦਾ ਦਿਲ ਡਾ. ਸ਼੍ਰੀਰਾਮ ਨੇਨੇ ਤੇ ਆਇਆ । ਮੀਡੀਆ ਰਿਪੋਰਟਾਂ ਅਨੁਸਾਰ ਮਾਧੁਰੀ ਨੇ ਖੁਦ ਇਕ ਇੰਟਰਵਿਊ ਦੌਰਾਨ ਆਪਣੀ ਪ੍ਰੇਮ ਕਹਾਣੀ ਬਾਰੇ ਦੱਸਿਆ ਸੀ। ਮਾਧੁਰੀ ਨੇ ਸ਼੍ਰੀਰਾਮ ਨੇਨੇ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਕਿਹਾ ਸੀ ਕਿ ਸ਼੍ਰੀਰਾਮ ਨਾਲ ਉਸ ਦੀ ਪਹਿਲੀ ਮੁਲਾਕਾਤ ਇਤਫ਼ਾਕ ਨਾਲ ਹੋਈ ਸੀ। ਦੋਵੇਂ ਪਹਿਲੀ ਵਾਰ ਮਾਧੁਰੀ ਦੇ ਭਰਾ ਦੀ ਪਾਰਟੀ (ਲਾਸ ਏਂਜਲਸ) ਵਿਚ ਮਿਲੇ ਸਨ । ਦਿਲਚਸਪ ਗੱਲ ਇਹ ਹੈ ਕਿ ਮਾਧੁਰੀ ਉਦੋਂ ਇਕ ਸੁਪਰਸਟਾਰ ਸੀ ਜਦੋਂ ਉਹ ਸ਼੍ਰੀ ਰਾਮ ਨੂੰ ਮਿਲੀ ਸੀ ਪਰ ਫਿਰ ਵੀ ਸ਼੍ਰੀਰਾਮ ਨੇਨੇ ਉਨ੍ਹਾਂ ਬਾਰੇ ਨਹੀਂ ਜਾਣਦੇ ਸਨ । ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮਾਧੁਰੀ ਇਕ ਅਭਿਨੇਤਰੀ ਹੈ ਅਤੇ ਹਿੰਦੀ ਫਿਲਮਾਂ ਵਿਚ ਕੰਮ ਕਰਦੀ ਹੈ। ਪਹਿਲੀ ਮੁਲਾਕਾਤ ਚ ਹੀ ਮਾਧੁਰੀ ਤੇ ਸ਼੍ਰੀਰਾਮ ਨੇਨੇ ਦੋਸਤ ਬਣ ਗਏ ਸੀ- ਇਕ ਵਾਰ ਡਾ ਨੇਨੇ ਨੇ ਮਾਧੁਰੀ ਨੂੰ ਪੁੱਛਿਆ ਕਿ ਕੀ ਤੁਸੀਂ ਮੇਰੇ ਨਾਲ ਪਹਾੜਾਂ 'ਤੇ ਸਾਈਕਲ ਚਲਾਉਣ ਲਈ ਜਾਓਗੇ? ਉਸ ਸਮੇਂ, ਮਾਧੁਰੀ ਨੂੰ ਲੱਗਾ ਕਿ ਇਹ ਠੀਕ ਹੈ, ਇੱਥੇ ਇਕ ਪਹਾੜ ਅਤੇ ਇਕ ਸਾਈਕਲ ਵੀ ਹੈ, ਪਰ ਉਥੇ ਜਾਣਾ ਬਹੁਤ ਮੁਸ਼ਕਲ ਸੀ । ਇੱਥੋਂ ਹੀ ਮਾਧੁਰੀ ਅਤੇ ਸ਼੍ਰੀਰਾਮ ਨੇਨੇ ਇੱਕ ਦੂਜੇ ਦੇ ਨਜ਼ਦੀਕੀ ਹੋ ਗਏ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ । ਇਸ ਤੋਂ ਬਾਅਦ, ਦੋਹਾਂ ਨੇ ਕੁਝ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕਰਨ ਦਾ ਫੈਸਲਾ ਲੈ ਲਿਆ । ਜਦੋਂ ਮਾਧੁਰੀ ਬਾਲੀਵੁੱਡ ਵਿੱਚ ਆਈ, ਤਾਂ ਉਹ ਅਦਾਕਾਰੀ ਦੇ ਨਾਲ-ਨਾਲ ਆਪਣੇ ਡਾਂਸ ਲਈ ਵੀ ਮਸ਼ਹੂਰ ਹੋ ਗਈ। ਮਾਧੁਰੀ ਨੂੰ ਡਾਂਸ ਵਿੱਚ ਮਸ਼ਹੂਰ ਬਣਾਉਣ ਵਾਲੀ ਸੀ ਕੋਰੀਓਗ੍ਰਾਫਰ ਸਰੋਜ ਖਾਨ, ਜਿਸ ਨੂੰ ਮਾਧੁਰੀ ਆਪਣਾ ਡਾਂਸ ਗੁਰੂ ਮੰਨਦੀ ਸੀ । ਪਿਛਲੇ ਸਾਲ ਸਰੋਜ ਖਾਨ ਦੀ ਮੌਤ ਹੋ ਗਈ ਸੀ। ਇਸ ਸਮੇਂ, ਮਾਧੁਰੀ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' ਨਾਲ ਬਤੌਰ ਜੱਜ ਜੁੜੀ ਹੋਈ ਹੈ । ਮਾਧੁਰੀ ਨੇ ਮੁੰਬਈ ਦੇ ਇੱਕ ਕਾਲਜ ਤੋਂ ਮਾਈਕਰੋਬਾਇਓਲੋਜੀ ਦੀ ਪੜ੍ਹਾਈ ਕੀਤੀ ਹੈ। ਉਹਨਾਂ ਕਦੇ ਨਹੀਂ ਸੋਚਿਆ ਸੀ ਕਿ ਉਹ ਅਦਾਕਾਰੀ ਨੂੰ ਆਪਣਾ ਕਰੀਅਰ ਬਣਾਏਗੀ । ਉਹ ਪਹਿਲੀ ਵਾਰ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਅਬੋਧ' 'ਚ ਨਜ਼ਰ ਆਈ ਸੀ। ਸਾਲ 1984 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਮਾਧੁਰੀ ਦੇ ਨਾਲ ਮਸ਼ਹੂਰ ਬੰਗਾਲੀ ਅਭਿਨੇਤਾ ਤਪਸ ਪਾਲ ਮੁੱਖ ਭੂਮਿਕਾ ਵਿੱਚ ਸੀ।ਫਿਲਮ ਫਲਾਪ ਹੋ ਗਈ, ਪਰ ਆਲੋਚਕਾਂ ਨੂੰ ਇਸ ਫਿਲਮ ਵਿਚ ਮਾਧੁਰੀ ਦੀ ਅਦਾਕਾਰੀ ਨੂੰ ਪਸੰਦ ਕੀਤਾ । ਮਾਧੁਰੀ ਨੂੰ ਆਪਣੀ ਅਸਲ ਪਛਾਣ 1988 ਵਿਚ ਆਈ ਫਿਲਮ 'ਤੇਜਾਬ' ਤੋਂ ਮਿਲੀ। ਇਸ ਫਿਲਮ ਵਿਚ ਉਸਨੇ ਮੋਹਿਨੀ ਦੇ ਕਿਰਦਾਰ ਵਿਚ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਨਿਲ ਕਪੂਰ ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਹੋ ਗਈ ਅਤੇ ਮਾਧੁਰੀ ਫਿਲਮ ਜਗਤ ਦੀ ਸੁਪਰਹਿੱਟ ਅਭਿਨੇਤਰੀ ਬਣ ਗਈ। ਇਸ ਤੋਂ ਬਾਅਦ ਮਾਧੁਰੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

Published by: Ramanpreet Kaur
First published: May 15, 2021, 11:49 AM IST
ਹੋਰ ਪੜ੍ਹੋ
ਅਗਲੀ ਖ਼ਬਰ