HOME » NEWS » Films

ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਰਾਹਤ

News18 Punjabi | News18 Punjab
Updated: January 27, 2020, 1:12 PM IST
share image
ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਰਾਹਤ
ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਰਾਹਤ

ਹਾਈਕੋਰਟ ਨੇ ਭਾਰਤੀ ਸਿੰਘ ਦੇ ਖਿਲਾਫ ਦਰਜ ਐਫਆਈਆਰ ਉਤੇ 25 ਮਾਰਚ ਤੱਕ ਕਾਰਵਾਈ ਕਰਨ ਉਤੇ ਰੋਕ ਲਗਾ ਦਿੱਤੀ ਹੈ। ਭਾਰਤੀ ਸਿੰਘ ਨੇ ਇਸ ਨੂੰ ਰੱਦ ਕਰਵਾਉਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਕਾਮੇਡੀਅਨ ਭਾਰਤੀ ਸਿੰਘ ਨੂੰ ਇਕ ਮਾਮਲੇ ਵਿਚ ਹਾਈਕੋਰਟ ਨੇ ਰਾਹਤ ਦਿੱਤੀ ਹੈ। ਇਸਾਈ ਭਾਈਚਾਰੇ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿਚ ਕਾਮੇਡੀਅਨ ਭਾਰਤੀ ਖਿਲਾਫ ਐਫਆਈਆਰ ਦਰਜ ਹੋਈ ਹੈ। ਹਾਈਕੋਰਟ ਨੇ ਭਾਰਤੀ ਸਿੰਘ ਦੇ ਖਿਲਾਫ ਦਰਜ ਐਫਆਈਆਰ ਉਤੇ 25 ਮਾਰਚ ਤੱਕ ਕਾਰਵਾਈ ਕਰਨ ਉਤੇ ਰੋਕ ਲਗਾ ਦਿੱਤੀ ਹੈ। ਭਾਰਤੀ ਸਿੰਘ ਨੇ ਇਸ ਨੂੰ ਰੱਦ ਕਰਵਾਉਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸ ਮਾਮਲੇ ਵਿਚ ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਰਾਹਤ ਮਿਲ ਚੁੱਕੀ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਚੈਨਲ ਤੇ ਟੇਲੀਕਾਸਟ ਹੋਏ ਪ੍ਰੋਗਰਾਮ ’ਚ ਇਸਾਈ ਭਾਈਚਾਰੇ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਬਿਆਨ ਕੀਤਾ ਸੀ। ਜਿਸ ਤੋਂ ਬਾਅਦ ਤਿੰਨਾਂ ਦੇ ਖਿਲਾਫ ਇਸਾਈ ਭਾਈਚਾਰੇ ਨੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਮਾਮਲਾ ਦਰਜ ਕਰਵਾਇਆ ਸੀ। ਮਾਮਲਾ ਭਖਣ ਤੋਂ ਬਾਅਦ ਰਵੀਨਾ ਟੰਡਨ ਅਤੇ ਫਰਾਹ ਖਾਨ ਨੇ ਟਵਿਟ ਕਰਕੇ ਮੁਆਫੀ ਮੰਗੀ ਸੀ।
First published: January 27, 2020
ਹੋਰ ਪੜ੍ਹੋ
ਅਗਲੀ ਖ਼ਬਰ