Nikamma: ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਦਸਾਨੀ (Abhimanyu Dassani) ਅਤੇ ਗਾਇਕੀ ਦੀ ਸਨਸਨੀ ਸ਼ਰਲੀ ਸੇਟੀਆ (Shirley Setia) ਸਟਾਰਰ ਨਿਕੰਮਾ ਜਲਦ ਹੀ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਫਿਲਮ ਦੇ ਹਾਲ ਹੀ 'ਚ ਰਿਲੀਜ਼ ਹੋਏ ਮੋਸ਼ਨ ਪੋਸਟਰ ਤੋਂ ਬਾਅਦ ਹੁਣ ਇਸ ਦਾ ਦੂਜਾ ਪੋਸਟਰ ਰਿਲੀਜ਼ ਹੋ ਗਿਆ ਹੈ। ਸਾਹਮਣੇ ਆਏ ਫਿਲਮ ਦੇ ਇਸ ਨਵੇਂ ਪੋਸਟਰ 'ਚ ਅਭਿਮਨਿਊ ਦਸਾਨੀ ਦਾ ਦਲੇਰਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਸ਼ਰਲੀ ਸੇਟੀਆ ਬਬਲੀ ਅੰਦਾਜ਼ 'ਚ ਕਾਫੀ ਕਿਊਟ ਲੱਗ ਰਹੀ ਹੈ।
ਇਸ ਫਿਲਮ ਦੇ ਐਲਾਨ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਮੇਕਰਸ ਨੇ ਇਸ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਵੀ ਜਾਰੀ ਕਰ ਦਿੱਤੀ ਹੈ। ਸ਼ੇਅਰ ਕੀਤੇ ਗਏ ਇਸ ਨਵੇਂ ਪੋਸਟਰ 'ਚ ਟ੍ਰੇਲਰ ਦੀ ਰਿਲੀਜ਼ ਡੇਟ ਲਿਖੀ ਗਈ ਹੈ। ਮੇਕਰਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਭਿਮਨਿਊ ਅਤੇ ਸ਼ਰਲੀ ਸਟਾਰਰ ਇਸ ਫਿਲਮ ਦਾ ਟ੍ਰੇਲਰ 17 ਮਈ ਨੂੰ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਸੋਨਾ ਪਿਕਚਰਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਫਿਲਮ ਦਾ ਮੋਸ਼ਨ ਪੋਸਟਰ ਵੀ ਜਾਰੀ ਕੀਤਾ ਸੀ।
ਗਾਇਕੀ ਦੇ ਖੇਤਰ 'ਚ ਆਪਣੀ ਪਛਾਣ ਬਣਾਉਣ ਵਾਲੀ ਸ਼ਰਲੀ ਫਿਲਮ 'ਨਿਕੰਮਾ' ਨਾਲ ਸਿਲਵਰ ਸਕ੍ਰੀਨ 'ਤੇ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਕੰਮਾ ਵਿੱਚ ਅਭਿਮਨਿਊ ਨਾਲ ਉਸਦੀ ਆਨ-ਸਕਰੀਨ ਕੈਮਿਸਟਰੀ ਯਕੀਨੀ ਤੌਰ 'ਤੇ ਇਸ ਐਕਸ਼ਨ ਐਂਟਰਟੇਨਰ ਵਿੱਚ ਦੇਖਣ ਯੋਗ ਹੋਵੇਗੀ। ਇਸ ਦੇ ਨਾਲ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਇਸ 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ, ਸ਼ਿਲਪਾ ਨੇ ਸਾਲ 2021 ਵਿੱਚ ਫਿਲਮ ਹੰਗਾਮਾ 2 ਤੋਂ 14 ਸਾਲ ਬਾਅਦ ਫਿਲਮਾਂ ਵਿੱਚ ਵਾਪਸੀ ਕੀਤੀ ਸੀ। ਹਾਲਾਂਕਿ, ਉਸਦੀ ਕੋਸ਼ਿਸ਼ ਅਸਫਲ ਰਹੀ।
ਫਿਲਮ ਦੀ ਗੱਲ ਕਰੀਏ ਤਾਂ ਨਿਕੰਮਾ ਇੱਕ ਆਉਣ ਵਾਲੀ ਬਾਲੀਵੁੱਡ ਐਕਸ਼ਨ ਡਰਾਮਾ ਫਿਲਮ ਹੈ। ਇਹ ਸੋਨੀ ਪਿਕਚਰਜ਼ ਦੇ ਸਹਿਯੋਗ ਨਾਲ ਸਬੀਰ ਖਾਨ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਹੈ। ਫਿਲਮ 'ਚ ਅਦਾਕਾਰਾ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਦਸਾਨੀ ਅਤੇ ਸ਼ਰਲੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਸੁਨੀਲ ਗਰੋਵਰ, ਸਮੀਰ ਸੋਨੀ ਵੀ ਇਸ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 17 ਜੂਨ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।