Home /News /entertainment /

'High End Yaariyaan' ਦਾ ਟਰੇਲਰ ਹੋਇਆ ਜਾਰੀ, ਜੱਸੀ-ਨਿੰਜਾ ਤੇ ਬਾਵੇ ਦੀ ਦਿਲਚਸਪ ਦੋਸਤੀ ਆਈ ਨਜ਼ਰ

'High End Yaariyaan' ਦਾ ਟਰੇਲਰ ਹੋਇਆ ਜਾਰੀ, ਜੱਸੀ-ਨਿੰਜਾ ਤੇ ਬਾਵੇ ਦੀ ਦਿਲਚਸਪ ਦੋਸਤੀ ਆਈ ਨਜ਼ਰ

ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ

ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ

  • Share this:

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਪੰਕਜ ਬੱਤਰਾ ਦੀ High End Yaariyaan ਪੰਜਾਬੀ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਜਿਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਦਿਲਚਸਪ ਦੋਸਤੀ ਦੇਖਣ ਨੂੰ ਮਿਲ ਰਹੀ ਹੈ। ਜ਼ਾਹਿਰ ਹੈ ਕਿ ਇਹ ਫ਼ਿਲਮ ਨੌਜਵਾਨ ਵਰਗ ਨੂੰ ਆਪਣੇ ਵੱਲ ਖਿੱਚੇਗੀ ਖ਼ਾਸ ਕਰਕੇ ਜਿਹੜੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਨ। ਟਰੇਲਰ ਵਿੱਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਦੀ ਦੋਸਤੀ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਉਹ ਵਿਦੇਸ਼ ਵਿੱਚ ਆਪਣਾ ਪਿਆਰ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੀ ਦੋਸਤੀ ਵਿੱਚ ਦਰਾਰ ਵੀ ਪੈਂਦੀ ਹੈ ਤੇ ਆਖਿਰ ਕਿਸ ਤਰ੍ਹਾਂ ਉਹਨਾਂ ਵਿੱਚ ਸਭ ਸਹੀ ਹੁੰਦਾ ਹੈ ਇਹ ਦੇਖਣ ਲਈ ਤੁਹਾਨੂੰ ਫ਼ਿਲਮ ਦੇਖਣ ਜਾਣਾ ਪਏਗਾ।


ਟਰੇਲਰ ਵਿੱਚ ਜਿੱਥੇ ਰਣਜੀਤ ਬਾਵਾ ਮਜ਼ਾਕੀਆ ਤੇ ਮਨ-ਮੌਜੀ ਨਜ਼ਰ ਆ ਰਿਹਾ ਹੈ ਉੱਥੇ ਹੀ ਨਿੰਜਾ ਕੇ ਜੱਸੀ ਗਿੱਲ ਸ਼ਰਾਰਤੀ ਸੁਭਾਅ ਦੇ ਨਜ਼ਰ ਆ ਰਹੇ ਹਨ, ਹਾਂ ਇੱਕ ਗੱਲ ਹੋਰ ਟਰੇਲਰ ਵਿੱਚ ਗੁਰਨਾਮ ਭੁੱਲਰ ਦੀ ਵੀ ਝਲਕ ਦੇਖਣ ਨੂੰ ਮਿਲੀ ਹੈ ਜੋ ਕਿ ਕਾਫ਼ੀ ਅੜ੍ਹਬ ਸੁਭਾਅ ਦਾ ਨਜ਼ਰ ਆ ਰਿਹਾ।


ਇਹ ਫ਼ਿਲਮ ਪੰਕਜ ਬਤਰਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਪਹਿਲਾਂ ਸੱਜਣ ਸਿੰਘ ਰੰਗਰੂਟ,  ਬੰਬੂਕਾਟ ਤੇ ਗੋਰਿਆਂ ਨੂੰ ਦਫ਼ਾ ਕਰੋ ਵੀ ਬਣਾਈ ਜਾ ਚੁੱਕੀ ਹੈ ਤੇ ਇਹ ਫ਼ਿਲਮ 22 ਫਰਵਰੀ ਨੂੰ ਰਿਲੀਜ਼ ਹੋਵੇਗੀ।


First published:

Tags: Jassi Gill, Punjabi Cinema, Punjabi movie