'ਬਿਗ ਬੌਸ 13' ਦੇ ਘਰ ਤੋਂ ਸ਼ੁਰੂ ਹੋਈ ਹਿਮਾਸ਼ੀ ਖੁਰਾਨਾ ਤੇ ਆਸਿਮ ਰਿਯਾਜ਼ ਦੀ ਮਹੁੱਬਤ ਦਾ ਸਫ਼ਰ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਹਿਮਾਸ਼ੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਇਕ ਅਜਿਹਾ ਟਵੀਟ ਕੀਤਾ ਹੈ ਜਿਸ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਸਿਮ ਤੇ ਹਿਮਾਂਸ਼ੀ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਆਸਿਮ ਤੇ ਹਿਮਾਂਸ਼ੀ ਹਾਲ ਹੀ 'ਚ ਇਕ ਮਿਊਜ਼ਿਕ ਐਲਬਮ 'ਚ ਨਜ਼ਰ ਆਏ ਸੀ। ਬਿਗ ਬੋਸ ਦੇ ਘਰ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਗਾਣਾ ਸੀ। ਦੋਵੇਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਸੀ। ਇਸ ਦੌਰਾਨ ਹਿਮਾਂਸ਼ੀ ਦਾ ਲੇਟੈਸਟ ਟਵੀਟ ਉਨ੍ਹਾਂ ਦੇ ਫੈਂਨਜ਼ ਦੇ ਦਿਮਾਗ਼ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ।
Nobody wana see us together.....💔
— Himanshi khurana (@realhimanshi) April 6, 2020
ਹਾਲਾਂਕਿ ਆਸਿਮ ਨੇ ਇਸ ਟਵੀਟ ਦੇ ਜਵਾਬ ਵਿਚ ਕਿਹਾ ਕਿ "ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ".
@realhimanshi BABE I AM WITH YOU NO MATTER WHAT THEY SAY OR DO.!!!
— Asim Riaz (@imrealasim) April 7, 2020
ਪਰ ਇਹ ਆਸਿਮ ਦਾ ਅਧਿਕਾਰਿਤ ਟਵਿਟਰ ਹੈਂਡਲ ਨਹੀਂ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Himanshi khurana