Home /News /entertainment /

Himanshi Khurana: ਹਿਮਾਸ਼ੀ ਖੁਰਾਣਾ ਨੇ ਆਪਣੀ 1 ਮਿੰਟ ਮਿਊਜ਼ਿਕ ਵੀਡੀਓ "ਹਰ ਦਫਾ" ਦਾ ਕੀਤਾ ਐਲਾਨ

Himanshi Khurana: ਹਿਮਾਸ਼ੀ ਖੁਰਾਣਾ ਨੇ ਆਪਣੀ 1 ਮਿੰਟ ਮਿਊਜ਼ਿਕ ਵੀਡੀਓ "ਹਰ ਦਫਾ" ਦਾ ਕੀਤਾ ਐਲਾਨ

Himanshi Khurana: ਹਿਮਾਸ਼ੀ ਖੁਰਾਣਾ ਨੇ ਆਪਣੀ 1 ਮਿੰਟ ਮਿਊਜ਼ਿਕ "ਹਰ ਦਫਾ" ਦਾ ਕੀਤਾ ਐਲਾਨ

Himanshi Khurana: ਹਿਮਾਸ਼ੀ ਖੁਰਾਣਾ ਨੇ ਆਪਣੀ 1 ਮਿੰਟ ਮਿਊਜ਼ਿਕ "ਹਰ ਦਫਾ" ਦਾ ਕੀਤਾ ਐਲਾਨ

Himanshi Khurana Pics: ਪੰਜਾਬੀ ਇੰਡਸਟਰੀ ਵਿੱਚ ਹਿਮਾਸ਼ੀ ਖੁਰਾਣਾ (Himanshi Khurana) ਆਪਣੀ ਗਾਇਕੀ ਤੇ ਅਦਾਕਾਰੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸਦੇ ਨਾਲ-ਨਾਲ ਉਹ ਆਪਣੇ ਖੂਬਸੂਰਤ ਅੰਦਾਜ਼ ਨਾਲ ਵੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਗਾਇਕਾ, ਅਦਾਕਾਰਾ ਅਤੇ ਮਾਡਲ ਦੇ ਰੂਪ ਵਿੱਚ ਹਿਮਾਸ਼ੀ ਨੇ ਖੂਬ ਨਾਮ ਕਮਾਇਆ ਹੈ। ਇਨ੍ਹੀਂ ਦਿਨ੍ਹੀਂ ਹਿਮਾਸ਼ੀ ਆਪਣੇ ਨਵੇਂ ਗੀਤ ਪਿੰਜਰਾ ਨੂੰ ਲੈ ਕੇ ਚਰਚਾ ਵਿੱਚ ਹੈ। ਖਾਸ ਗੱਲ ਇਹ ਹੈ ਕੀ ਇਸ ਵਿੱਚ ਉਨ੍ਹਾਂ ਨਾਲ ਆਸਿਮ ਰਿਆਜ਼ ਵੀ ਨਜ਼ਰ ਆ ਰਿਹਾ ਹੈ। ਦੋਵਾਂ ਦੀ ਲਵ ਕੇਮਿਸਟ੍ਰੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

Himanshi Khurana Pics: ਪੰਜਾਬੀ ਇੰਡਸਟਰੀ ਵਿੱਚ ਹਿਮਾਸ਼ੀ ਖੁਰਾਣਾ (Himanshi Khurana) ਆਪਣੀ ਗਾਇਕੀ ਤੇ ਅਦਾਕਾਰੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸਦੇ ਨਾਲ-ਨਾਲ ਉਹ ਆਪਣੇ ਖੂਬਸੂਰਤ ਅੰਦਾਜ਼ ਨਾਲ ਵੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਗਾਇਕਾ, ਅਦਾਕਾਰਾ ਅਤੇ ਮਾਡਲ ਦੇ ਰੂਪ ਵਿੱਚ ਹਿਮਾਸ਼ੀ ਨੇ ਖੂਬ ਨਾਮ ਕਮਾਇਆ ਹੈ। ਇਨ੍ਹੀਂ ਦਿਨ੍ਹੀਂ ਹਿਮਾਸ਼ੀ ਆਪਣੇ ਨਵੇਂ ਗੀਤ ਪਿੰਜਰਾ ਨੂੰ ਲੈ ਕੇ ਚਰਚਾ ਵਿੱਚ ਹੈ। ਖਾਸ ਗੱਲ ਇਹ ਹੈ ਕੀ ਇਸ ਵਿੱਚ ਉਨ੍ਹਾਂ ਨਾਲ ਆਸਿਮ ਰਿਆਜ਼ ਵੀ ਨਜ਼ਰ ਆ ਰਿਹਾ ਹੈ। ਦੋਵਾਂ ਦੀ ਲਵ ਕੇਮਿਸਟ੍ਰੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।ਇਸ ਵਿਚਕਾਰ ਹਿਮਾਸ਼ੀ ਆਪਣੇ ਫੈਨਜ਼ ਲਈ ਇੱਕ ਹੋਰ ਖਾਸ ਚੀਜ਼ ਲੈ ਕੇ ਆਈ ਹੈ। ਜੀ ਹਾਂ, ਹਿਮਾਸ਼ੀ ਆਪਣੀ #1MinMusic ਰੀਲਜ਼ ਲੈ ਕੇ ਆਈ ਹੈ। ਦਰਅਸਲ, ਇਸ #1 Min Music ਰੀਲ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵਿੱਚ ਪ੍ਰਸ਼ੰਸ਼ਕਾਂ ਨੂੰ ਸਿਰਫ਼ ਹਿਮਾਸ਼ੀ ਦੇ ਹੀ ਰੀਲਜ਼ ਦੇਖਣ ਨੂੰ ਮਿਲਣਗੇ। ਇਸਦੀ ਜਾਣਕਾਰੀ ਅਦਾਕਾਰਾ ਵੱਲੋਂ ਇੱਕ ਵੀਡੀਓ ਪੋਸਟ ਸ਼ੇਅਰ ਕਰਕੇ ਦਿੱਤੀ ਗਈ ਸੀ। ਆਪਣੀ ਪਹਿਲੀ ਪੋਸਟ ਵਿੱਚ ਹਿਮਾਸ਼ੀ ਨੇ ਕੈਪਸ਼ਨ ਦਿੰਦੇ ਹੋਏ ਕਿਹਾ ਸੀ ਕਿ ਦੋਸਤੋ, ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨ ਲਈ ਬਹੁਤ ਉਤਸੁਕ ਹਾਂ ਕਿ ਮੇਰਾ #1MinMusic 9 ਨੂੰ ਆ ਰਿਹਾ ਹੈ, ਸਿਰਫ਼ ਮੇਰੀਆਂ ਰੀਲਾਂ 'ਤੇ, ਜੁੜੇ ਰਹੋ!!

ਇਸ ਤੋਂ ਬਾਅਦ ਅੱਜ ਹਿਮਾਸ਼ੀ ਨੇ ਆਪਣੀ #1Min Music ਦਰਸ਼ਕਾਂ ਵਿੱਚ ਪੇਸ਼ ਕਰ ਦਿੱਤੀ ਹੈ। ਇਸ ਵਿੱਚ ਗਾਇਕਾ ਵੱਲੋਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸਦੇ ਬੋਲ ਅਤੇ ਰਚਨਾ ਕੁਸ਼ਾਗਰ ਠਾਕੁਰ ਵੱਲੋਂ ਲਿਖੇ ਗਏ ਹਨ। ਦੱਸ ਦੇਈਏ ਕਿ ਬਹੁਤ ਜਲਦ ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ (Asim Riaz) ਆਪਣਾ ਨਵਾਂ ਗੀਤ ਲੈ ਕੇ ਫੈਨਜ਼ ਵਿੱਚ ਹਾਜ਼ਰ ਹੋਣਗੇ। ਇਸਦੀ ਜਾਣਕਾਰੀ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਹੈ।

ਹਿਮਾਸ਼ੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਹਮੇਸ਼ਾ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜਿਸਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ।

Published by:Rupinder Kaur Sabherwal
First published:

Tags: Entertainment news, Himanshi khurana, Pollywood, Punjabi industry