HOME » NEWS » Films

ਹਿਮਾਂਸ਼ੀ ਨੂੰ ਵੇਖ ਕੇ ਸ਼ਹਿਨਾਜ਼ ਦੇ ਉਡੇ ਹੋਸ਼, ਪਾਇਆ ਚੀਕ ਚਿਹਾੜਾ ਤੇ ਖੁਦ ਨੂੰ ਲਾਏ ਥੱਪੜ

News18 Punjab
Updated: November 4, 2019, 10:20 AM IST
ਹਿਮਾਂਸ਼ੀ ਨੂੰ ਵੇਖ ਕੇ ਸ਼ਹਿਨਾਜ਼ ਦੇ ਉਡੇ ਹੋਸ਼, ਪਾਇਆ ਚੀਕ ਚਿਹਾੜਾ ਤੇ ਖੁਦ ਨੂੰ ਲਾਏ ਥੱਪੜ

  • Share this:
ਬਿੱਗ ਬੌਸ 13 ਵਿੱਚ ਵਾਈਲਡ ਕਾਰਡ ਕੰਟੈਸਟੈਂਟ ਦੀ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ। ਵਾਈਲਡ ਕਾਰਡ ਕੰਟੈਸਟੈਂਟ ਦੇ ਸ਼ੋਅ ਵਿੱਚ ਆਉਣ ਤੋਂ ਬਾਅਦ ਬਿੱਗ ਬੌਸ ਦੇ ਘਰ ਵਿੱਚ ਤਹਿਲਕਾ ਮੱਚਣ ਵਾਲਾ ਹੈ। ਦਰਸ਼ਕਾਂ ਦੇ ਲਈ ਡਰਾਮੇ ਦਾ ਡੋਜ ਡਬਲ ਹੋਣ ਵਾਲਾ ਹੈਇਹ ਐਪੀਸੋਡ ਤੋਂ ਬਾਅਦ ਦਿਖਾਏ ਗਏ ਪ੍ਰੋਮੋ ਤੋਂ ਸਾਫ ਹੋ ਗਿਆ ਹੈ।ਬਿੱਗ ਬੌਸ ਦੇ ਘਰ ਵਿੱਚ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਿਣ ਵਾਲੀ ਸ਼ਹਿਨਾਜ ਗਿੱਲ ਦੀ ਪੰਜਾਬੀ ਇੰਡਸਟਰੀ ਦੀ ਕਾਮਪੀਟੀਟਰ ਹਿਮਾਂਸ਼ੀ ਖੁਰਾਣਾ ਦੀ ਐਂਟਰੀ ਹੋ ਚੁੱਕੀ ਹੈ।ਹਿਮਾਂਸ਼ੀ ਅਤੇ ਸ਼ਹਿਨਾਜ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੀਆਂ ਹਨ ਇਹ ਤਾਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ ਪਰ ਹਿਮਾਂਸ਼ੀ ਨੂੰ ਬਿੱਗ ਬੌਸ ਦੇ ਘਰ ਵਿੱਚ ਦੇਖ ਕੇ ਸ਼ਹਿਨਾਜ ਨੇ ਜਿਸ ਤਰ੍ਹਾਂ ਵਰਤਾਅ ਕੀਤਾ। ਉਸ ਨੂੰ ਦੇਖ ਕੇ ਕੰਟੈਸਟੈਂਟ ਸਮੇਤ ਬਿੱਗ ਬੌਸ ਦੇ ਸਾਰੇ ਫੈਨਜ਼ ਸ਼ਾਕਡ ਹਨ।



Loading...
ਦੱਸ ਦੇਈਏ ਕਿ ਹਿਮਾਂਸ਼ੀ ਨੂੰ ਘਰ ਵਿੱਚ ਦੇਖ ਕੇ ਸ਼ਹਿਨਾਜ ਹੈਰਾਨ ਰਹਿ ਜਾਂਦੀ ਹੈ। ਉਹ ਬਿੱਗ ਬੌਸ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆਉਂਦੀ ਹੈ। ਸ਼ਹਿਨਾਜ ਬਿੱਗ ਬੌਸ ਤੋਂ ਸ਼ਿਕਾਇਤ ਕਰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਨੇ ਸ਼ੋਅ ਵਿੱਚ ਹਿਮਾਂਸ਼ੀ ਨੂੰ ਲਿਆ ਕੇ ਚੰਗਾ ਨਹੀਂ ਕੀਤਾ ਅਤੇ ਗੁੱਸੇ ਵਿੱਚ ਆਪਣਾ ਮਾਈਕ ਵੀ ਸੁੱਟ ਦਿੰਦੀ ਹੈ। ਇਸ ਤੋਂ ਬਾਅਦ ਸ਼ਹਿਨਾਜ ਆਪਣਾ ਆਪਾ ਖੋਂਦੇ ਹੋਏ ਦਿਖਾਈ ਦਿੱਤੀ। ਸ਼ਹਿਨਾਜ ਜੋਰ ਜੋਰ ਨਾਲ ਚੀਕ ਕੇ ਰੋਂਦੀ ਹੈ ਅਤੇ ਖੁਦ ਨੂੰ ਮਾਰਨ ਲੱਗਦੀ ਹੈ। ਸ਼ਹਿਨਾਜ ਦੇ ਇਸ ਵਰਤਾਅ ਨੂੰ ਦੇਖ ਕੇ ਘਰਵਾਲੇ ਹੀ ਹੈਰਾਨ ਹੋ ਜਾਂਦੇ ਹਨ ਅਤੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਸ਼ਹਿਨਾਜ ਕਿਸੇ ਦੀ ਨਹੀਂ ਸੁਣਦੀ ਅਤੇ ਜੋਰ ਜੋਰ ਨਾਲ ਰੋਂਦੀ ਹੈ।
First published: November 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...