ਹਿਮਾਂਸ਼ੀ ਖੁਰਾਣਾ ਦੇ ਬੁਆਏ ਫਰੈਂਡ ਆਸਿਮ ਰਿਆਜ਼ ’ਤੇ ਹਮਲਾ, ਗੰਭੀਰ ਜ਼ਖਮੀ

ਆਸਿਮ ਨੂੰ ਇੱਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ ਹੈ, ਜਿਸ ਵਿੱਚ ਉਹ ਜ਼ਖਮੀ ਹੋ ਗਏ । ਇਸ ਗੱਲ ਦੀ ਜਾਣਕਾਰੀ ਖੁਦ ਆਸਿਮ ਰਿਆਜ਼ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।ਆਸਿਮ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਹ ਆਪਣੀ ਸਾਈਕਲ ਤੇ ਜਾ ਰਹੇ ਸਨ ਕਿ ਅਚਾਨਕ ਇੱਕ ਬਾਈਕ ਸਵਾਰ ਨੇ ਜਾਣਬੁੱਝ ਕੇ ਉਹਨਾਂ ਦੇ ਵਿੱਚ ਟੱਕਰ ਮਾਰ ਦਿੱਤੀ ।

ਹਿਮਾਂਸ਼ੀ ਖੁਰਾਣਾ ਦੇ ਬੁਆਏ ਫਰੈਂਡ ਆਸਿਮ ਰਿਆਜ਼ ’ਤੇ ਹਮਲਾ, ਗੰਭੀਰ ਜ਼ਖਮੀ

ਹਿਮਾਂਸ਼ੀ ਖੁਰਾਣਾ ਦੇ ਬੁਆਏ ਫਰੈਂਡ ਆਸਿਮ ਰਿਆਜ਼ ’ਤੇ ਹਮਲਾ, ਗੰਭੀਰ ਜ਼ਖਮੀ

 • Share this:
  ਚੰਡੀਗੜ੍ਹ( ਮਨਪ੍ਰੀਤ ਕੌਰ): ਬਿੱਗ  ਬੌਸ ਮਸ਼ਹੂਰ ਜੋੜੀ ਅਸੀਮ ਤੇ ਹਿਮਾਂਸ਼ੀ ਆਏ ਦਿਨ ਫੈਨਸ ਦਾ ਮਨੋਰੰਜਨ ਕਰਦੇ  ਰਹਿੰਦੇ ਹਨ। ਜਿੱਥੇ ਕੁਝ ਦਿਨ ਪਹਿਲਾਂ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਦੀ ਕਾਰ ਤੇ ਹਮਲਾ ਹੋਇਆ ਸੀ, ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ  ਤੇ ਦਿੱਤੀ  ਸੀ  ਉਸੇ ਤਰ੍ਹਾਂ ਦਾ ਇੱਕ ਹਮਲਾ ਉਹਨਾਂ ਦੇ ਬੁਆਏ ਫਰੈਂਡ ਆਸਿਮ ਰਿਆਜ਼ ਤੇ ਹੋਇਆ ਹੈ।  ਆਸਿਮ ਨੂੰ ਇੱਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ ਹੈ, ਜਿਸ ਵਿੱਚ ਉਹ ਜ਼ਖਮੀ ਹੋ ਗਏ । ਇਸ ਗੱਲ ਦੀ ਜਾਣਕਾਰੀ ਖੁਦ ਆਸਿਮ ਰਿਆਜ਼ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।ਆਸਿਮ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਹ ਆਪਣੀ ਸਾਈਕਲ ਤੇ ਜਾ ਰਹੇ ਸਨ ਕਿ ਅਚਾਨਕ ਇੱਕ ਬਾਈਕ ਸਵਾਰ ਨੇ ਜਾਣਬੁੱਝ ਕੇ ਉਹਨਾਂ ਦੇ ਵਿੱਚ ਟੱਕਰ ਮਾਰ ਦਿੱਤੀ ।
  ਆਸਿਮ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਉਹਨਾਂ ਨੂੰ ਕਿੰਨੀਆਂ ਗੰਭੀਰ ਸੱਟਾਂ ਵੱਜੀਆਂ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਸਿਮ ਨੂੰ ਕਿਸ ਤਰ੍ਹਾਂ ਸੱਟਾਂ ਲੱਗੀਆ ਹਨ ।ਹਾਲਾਂਕਿ ਟੱਕਰ ਮਾਰਨ ਵਾਲਾ ਹਾਲੇ ਤੱਕ ਫੜਿਆ ਨਹੀਂ ਗਿਆ । ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਲਚਲ ਸ਼ੁਰੂ ਹੋ ਗਈ ਹੈ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਦਾ ਹਾਲ ਜਾਣ ਰਹੇ ਹਨ । ਹੁਣ ਤੱਕ ਹਜ਼ਾਰਾਂ ਲੋਕਾਂ ਨੇ ਟਵੀਟ ਕਰਕੇ ਉਹਨਾਂ ਦੀ ਸਲਾਮਤੀ ਦੀ ਦੁਆ ਕੀਤੀ ਹੈ । ਟਵੀਟਸ ਵੀ ਲਗਾਤਾਰ ਵਾਇਰਲ  ਹੋ ਰਹੇ ਨੇ , ਅਖੀਰ ਕੌਣ ਕਰ ਸਕਦਾ ਹੈ ਅਜੇਹੀ ਹਰਕਤ  ਇਹ ਤਾਂ ਹੁਣ ਆਉਣ ਆਲੇ ਸਮੇ ਤੇ ਪਤਾ ਲਗੇਗਾ
  Published by:Sukhwinder Singh
  First published: