HOME » NEWS » Films

ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ ਦੇ ਵਿਵਹਾਰ ’ਤੇ ਹਿਮਾਸ਼ੀ ਨੇ ਕਹੀ ਇਹ ਵੱਡੀ ਗੱਲ੍ਹ

News18 Punjabi | News18 Punjab
Updated: January 14, 2020, 5:16 PM IST
share image
ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ ਦੇ ਵਿਵਹਾਰ ’ਤੇ ਹਿਮਾਸ਼ੀ ਨੇ ਕਹੀ ਇਹ ਵੱਡੀ ਗੱਲ੍ਹ
ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ ਦੇ ਵਿਵਹਾਰ ’ਤੇ ਹਿਮਾਸ਼ੀ ਨੇ ਕਹੀ ਇਹ ਵੱਡੀ ਗੱਲ੍ਹ

ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ ਗਿੱਲ ਇਸ ਵੇਲੇ ਸਿਧਾਰਥ ਦੇ ਪਿਆਰ ਚ ਘੁੰਮ ਰਹੀ ਹੈ। ਨਾਲ ਹੀ ਸ਼ਹਿਨਾਜ ਗਿੱਲ ਦਾ ਵਖਰਾ ਰੂਪ ਦੇਖਣ ਨੂੰ ਮਿਲਿਆ। ਜਿਸ ਤੇ ਹਿਮਾਸ਼ੀ ਖੁਰਾਨਾ ਨੇ ਕਿਹਾ ਕਿ ਉਸਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਸੀ।

  • Share this:
  • Facebook share img
  • Twitter share img
  • Linkedin share img
ਬਿੱਗ ਬੌਸ 13 ’ਚ ਬੀਤੇ ਹਫਤੇ ’ਚ ਸ਼ਹਿਨਾਜ ਗਿੱਲ ਨੇ ਕਾਫੀ ਹੰਗਾਮਾ ਕੀਤਾ ਇੰਨਾਂ ਹੀ ਨਹੀਂ ਉਨ੍ਹਾਂ ਦੇ ਫੈਨਸ ਨੂੰ ਸ਼ਹਿਨਾਜ ਗਿੱਲ ਦਾ ਇਕ ਵੱਖ ਰੂਪ ਦੇਖਣ ਨੂੰ ਮਿਲਿਆ। ਨਾਲ ਹੀ ਸਲਮਾਨ ਖਾਨ ਵੀ ਸ਼ਹਿਨਾਜ ਦੇ ਇਸ ਰੂਪ ਤੋਂ ਕਾਫੀ ਹੈਰਾਨ ਤੇ ਗੁੱਸਾ ਵੀ ਹੋਏ। ਸ਼ਹਿਨਾਜ ਗਿੱਲ ਦਾ ਸਿਧਾਰਥ ਸ਼ੁਕਲਾ ਨੂੰ ਲੈਕੇ ਪਿਆਰ ਵਧਦਾ ਹੀ ਜਾ ਰਿਹਾ ਹੈ। ਪਿਆਰ ਚ ਪਈ ਸ਼ਹਿਨਾਜ ਗਿੱਲ ਕਦੇ ਸਿਧਾਰਥ ਨੂੰ ਥੱਪੜ ਮਾਰਦੀ ਹੋਈ ਦਿਖਦੀ ਹੈ ਤੇ ਕਦੇ ਖੁਦ ਨੂੰ ਮਾਰਦੀ ਹੋਈ ਦਿਖਦੀ ਹੈ। ਸ਼ਹਿਨਾਜ ਦੇ ਇਸ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੋਅ ਦੀ ਸਾਬਕਾ ਕੰਟੇਸਟੇਂਟ ਹਿਮਾਸ਼ੀ ਖੁਰਾਨਾ ਨੇ ਵੀ ਆਪਣਾ ਬਿਆਨ ਦਿੱਤਾ ਹੈ।

ਸ਼ਹਿਨਾਜ ਗਿੱਲ ਨੇ ਸ਼ਹਿਨਾਜ ਦੇ ਵਿਵਹਾਰ ’ਤੇ ਕੀਤਾ ਟਵੀਟ


ਸ਼ਹਿਨਾਜ ਗਿੱਲ ਦੇ ਵਿਵਹਾਰ ਤੇ ਹਿਮਾਸ਼ੀ ਖੁਰਾਨਾ ਨੇ ਟਵੀਟ ਕੀਤਾ ਕਿ ਸ਼ਹਿਨਾਜ ਗਿੱਲ ਦੇ ਇਸੇ ਵਿਵਹਾਰ ਦੇ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਹਿਮਾਂਸ਼ੀ ਨੇ ਆਪਣੇ ਟਵੀਟ ਤੇ ਲਿਖਿਆ ਹੈ ਕਿ ਲੋਕ ਹੁਣ ਸਮਝਣਗੇ। ਇਹੀ ਸ਼ਹਿਨਾਜ ਨੇ ਮੇਰੀ ਨਿੱਜੀ ਜਿੰਦਗੀ ’ਚ ਕੀਤਾ ਸੀ। ਮੇਰੀ ਨਿੱਜੀ ਜਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਗਈ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਖਾਈ ਗਈ ਇਕ ਇਕ ਚੀਜ਼ ਸੇਮ ਹੈ। ਹਿਮਾਸ਼ੀ ਨੇ ਇਹ ਵੀ ਕਿਹਾ ਕਿ ਉਹ ਚੁੱਪ ਰਹਿੰਦੀ ਹੈ ਇਸਦਾ ਮਤਲਬ ਇਹ ਨਹੀਂ ਕੀ ਉਹ ਰੂਡ ਹੈ।
Published by: Sukhwinder Singh
First published: January 14, 2020, 5:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading