Home /News /entertainment /

Sonam Bajwa: ਸੋਨਮ ਬਾਜਵਾ ਦੇ ਸ਼ੋਅ ਤੇ ਕੁਲਵਿੰਦਰ ਬਿੱਲਾ ਨਾਲ ਪਹੁੰਚੀ ਹਿਮਾਸ਼ੀ, ਅੱਖਾਂ ਨਮ ਕਰਨਗੀਆਂ ਦਿਲ ਦੀਆਂ ਗੱਲਾਂ

Sonam Bajwa: ਸੋਨਮ ਬਾਜਵਾ ਦੇ ਸ਼ੋਅ ਤੇ ਕੁਲਵਿੰਦਰ ਬਿੱਲਾ ਨਾਲ ਪਹੁੰਚੀ ਹਿਮਾਸ਼ੀ, ਅੱਖਾਂ ਨਮ ਕਰਨਗੀਆਂ ਦਿਲ ਦੀਆਂ ਗੱਲਾਂ

Kulwinder Billa Himashi Khurana

Kulwinder Billa Himashi Khurana

Kulwinder Billa Himashi Khurana arrived at Sonam Bajwa s show: ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਦਾ ਸ਼ੋਅ ਦਿਲ ਦੀਆਂ ਗੱਲਾਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸ ਸ਼ੋਅ ਵਿੱਚ ਪਹੁੰਚਣ ਵਾਲੇ ਸਿਤਾਰੇ ਆਪਣੇ ਸੰਘਰਸ਼ ਅਤੇ ਦਿਲ ਨਾਲ ਜੁੜੀਆਂ ਗੱਲ਼ਾਂ ਸ਼ੇਅਰ ਕਰਦੇ ਹੋਏ ਨਜ਼ਰ ਆਉਂਦੇ ਹਨ। ਜੋ ਕਿ ਸਿਤਾਰਿਆਂ ਦੀਆਂ ਅੱਖਾਂ ਨੂੰ ਨਮ ਕਰ ਦਿੰਦੇ ਹਨ। ਦੱਸ ਦੇਈਏ ਕਿ ਅੱਜ ਇਸ ਸ਼ੋਅ ਵਿੱਚ ਹਿਮਾਸ਼ੀ ਖੁਰਾਣਾ (Himashi Khurana) ਅਤੇ ਕੁਲਵਿੰਦਰ ਬਿੱਲਾ (Kulwinder Billa) ਧਮਾਲ ਮਚਾਉਂਦੇ ਹੋਏ ਦਿਖਾਈ ਦੇਣਗੇ।

ਹੋਰ ਪੜ੍ਹੋ ...
  • Share this:

ਦਰਅਸਲ, ਕੁਲਵਿੰਦਰ ਬਿੱਲਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, ਦਿਲ ਦੀਆਂ ਗੱਲਾਂ ਦੇਖੋ ਸ਼ਾਮ 7 ਵਜੇ @zeepunjabi_off @zee5 with @sonambajwa @iamhimanshikhurana... ਇਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਗੱਲ ਕਰਦੇ ਹੋਏ ਹਿਮਾਸ਼ੀ ਖੁਰਾਣਾ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਫਿਲਹਾਲ ਸ਼ੋਅ ਵਿੱਚ ਕੀ ਕੁਝ ਮਜ਼ੇਦਾਰ ਅਤੇ ਭਾਵੁਕ ਕਰ ਦੇਣ ਵਾਲਾ ਹੋਵੇਗਾ ਉਹ ਅੱਜ ਦਾ ਐਪੀਸੋਡ ਦੇਖ ਪਤਾ ਲੱਗੇਗਾ। ਕੁਲਵਿੰਦਰ ਬਿੱਲਾ ਅਤੇ ਹਿਮਾਸ਼ੀ ਖੁਰਾਣਾ ਦੇ ਪ੍ਰਸ਼ੰਸ਼ਕ ਕਲਾਕਾਰਾਂ ਨਾਲ ਜੁੜੀਆਂ ਡੂੰਘੀਆਂ ਦਿਲ ਦੀਆਂ ਗੱਲਾਂ ਜਾਣਨ ਲਈ ਤਿਆਰ ਰਹਿਣ। ਕਾਬਿਲੇਗੌਰ ਹੈ ਕਿ ਸ਼ੋਅ ਵਿੱਚ ਮਸਤੀ ਕਰਨ ਦੇ ਨਾਲ-ਨਾਲ ਕਲਾਕਾਰ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ। ਹਾਲਾਂਕਿ ਪ੍ਰਸ਼ੰਸ਼ਕ ਕਲਾਕਾਰਾਂ ਨੂੰ ਇਸ ਸ਼ੋਅ ਰਾਹੀਂ ਕਰੀਬ ਤੋਂ ਜਾਣ ਪਾਉਂਦੇ ਹਨ।

Published by:Rupinder Kaur Sabherwal
First published:

Tags: Entertainment, Entertainment news, Himanshi khurana, Pollywood, Punjabi singer, Singer, Sonam, Sonam bajwa