Yo Yo Honey Singh With Girlfriend: ਰੈਪਰ-ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਇਨ੍ਹੀਂ ਦਿਨੀਂ ਆਪਣੀ ਗਰਲਫ੍ਰੈਂਡ-ਮਾਡਲ ਟੀਨਾ ਥਡਾਨੀ (Tina Thadani) ਨੂੰ ਲੈ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸ਼ਕ ਵੀ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਇਸ ਨਵੀਂ ਜੋੜੀ ਨੇ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਦੋਵਾਂ ਦਾ ਰੋਮਾਂਟਿਕ ਅੰਦਾਜ਼ ਸੁਰਖੀਆਂ ਵਿੱਚ ਹੈ। ਤੁਸੀ ਵੀ ਦੇਖੋ ਇਹ ਵੀਡੀਓ...
View this post on Instagram
ਹਨੀ ਸਿੰਘ ਅਤੇ ਟੀਨਾ ਇਵੈਂਟ ਵਿੱਚ ਹੱਥ ਮਿਲਾਉਂਦੇ ਹੋਏ ਨਜ਼ਰ ਆਏ। ਵੀਡੀਓ ਵਿੱਚ ਟੀਨਾ ਅਤੇ ਹਨੀ ਇੱਕ ਦੂਜੇ ਵੱਲ ਵੇਖਦੇ ਅਤੇ ਮੁਸਕਰਾਉਂਦੇ ਹੋਏ ਵੀ ਦਿਖੇ। ਰੈਪਰ ਕਾਲੇ ਸੂਟ ਵਿੱਚ ਚਿੱਟੇ ਰੰਗ ਦੀ ਕਮੀਜ਼ ਵਿੱਚ ਅਤੇ ਟੀਨਾ ਇੱਕ ਕਾਲੇ ਉੱਚੇ-ਸਲਿਟ ਡਰੈੱਸ ਵਿੱਚ ਦਿਖਾਈ ਦਿੱਤੀ।
ਕਾਬਿਲੇਗੌਰ ਹੈ ਕਿ ਹਨੀ ਨੇ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋਣ ਦੇ ਤਿੰਨ ਮਹੀਨੇ ਬਾਅਦ ਟੀਨਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Pollywood, Yo Yo Honey Singh