HOME » NEWS » Films

ਫ਼ਿਲਮੀ ਹਸਤੀਆਂ ਨੇ ਕਿਵੇਂ ਮਨਾਇਆ ਫਾਦਰਜ਼ ਡੇਅ ?ਹਰ ਇਕ ਕਲਾਕਾਰ ਦੇ ਪਿਤਾ ਦੀ ਤਸਵੀਰ ਆਈ ਸਾਹਮਣੇ

News18 Punjabi | News18 Punjab
Updated: June 21, 2021, 11:52 AM IST
share image
ਫ਼ਿਲਮੀ ਹਸਤੀਆਂ ਨੇ ਕਿਵੇਂ ਮਨਾਇਆ ਫਾਦਰਜ਼ ਡੇਅ ?ਹਰ ਇਕ ਕਲਾਕਾਰ ਦੇ ਪਿਤਾ ਦੀ ਤਸਵੀਰ ਆਈ ਸਾਹਮਣੇ
ਫ਼ਿਲਮੀ ਹਸਤੀਆਂ ਨੇ ਕਿਵੇਂ ਮਨਾਇਆ ਫਾਦਰਜ਼ ਡੇਅ ?ਹਰ ਇਕ ਕਲਾਕਾਰ ਦੇ ਪਿਤਾ ਦੀ ਤਸਵੀਰ ਆਈ ਸਾਹਮਣੇ

  • Share this:
  • Facebook share img
  • Twitter share img
  • Linkedin share img
20 ਜੂਨ ਨੂੰ ਫਾਦਰਜ਼ ਡੇਅ ਮਨਾਇਆ ਹਰ ਪਾਸੇ ਮਨਾਇਆ ਗਿਆ । ਇਸ ਦਿਨ ਨੂੰ ਬੱਚਿਆਂ ਨੇ  ਆਪਣੇ ਪਿਤਾ ਨਾਲ ਖੂਬ ਸਮਾਂ ਬਿਤਾਇਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ । ਇਸ ਦੌਰਾਨ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਵੀ ਫਾਦਰਜ਼ ਡੇਅ ’ਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।ਤੇ ਓਥੇ ਹੀ  ਬਾਲੀਵੁੱਡ ਦੇ ਕਈ  ਸਿਤਾਰਿਆਂ ਨੇ ਫਾਦਰਜ਼ ਡੇਅ ’ਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।ਦਿੱਗਜ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਪਿਤਾ ਅਤੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕੀਤੀ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਆਪਣੇ ਪਿਤਾ ਅਤੇ ਸਹੁਰੇ ਨੂੰ ਯਾਦ ਕੀਤਾ ਹੈ। ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਪਿਤਾ ਅਦਾਕਾਰ ਸ਼ਤਰੂਘਨ ਸਿਨਹਾ ਨਾਲ ਆਪਣੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਸੋਨਾਕਸ਼ੀ ਸਿਨਹਾ ਨੇ ਲਿਖਿਆ, ‘ਹਾਂ ਹਾਂ ਹੂੰ ਮੈਂ ਪਾਪਾ ਕੀ ਪਰੀ।’ਦਿੱਗਜ ਅਦਾਕਾਰ ਰਣਦੀਪ ਹੁੱਡਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਪਿਤਾ ਦੇ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਰਣਦੀਪ ਹੁੱਡਾ ਅਤੇ ਉਨ੍ਹਾਂ ਦੇ ਪਿਤਾ ਹੋਲੀ ਦੇ ਰੰਗ ’ਚ ਰੰਗੇ ਨਜ਼ਰ ਆ ਰਹੇ ਹਨ। ਅਦਾਕਾਰਾ ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ ’ਤੇ ਫਾਦਰਜ਼ ਡੇਅ ’ਤੇ ਪਿਤਾ ਬੋਨੀ ਕਪੂਰ ਨਾਲ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਫਾਦਰਜ਼ ਡੇਅ ਦੀ ਵਧਾਈ ਦਿੱਤੀ ਹੈ।ਫਾਦਰਜ਼ ਡੇ ਦੇ ਮੌਕੇ ’ਤੇ ਅਰਬਾਜ਼ ਖ਼ਾਨ ਨੇ ਪਿਤਾ ਸਲੀਮ ਖਾਨ ਦੀ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ.ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਪਿਤਾ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ।





View this post on Instagram






A post shared by Madhuri Dixit (@madhuridixitnene)





ਹਾਲ ਹੀ ’ਚ ਆਪਣੇ ਵਿਆਹ ਨੂੰ ਲੈ ਕੇ ਚਰਚਾ ’ਚ ਚੱਲ ਰਹੀ ਅਦਾਕਾਰਾ ਯਾਮੀ ਗੌਤਮ ਨੇ ਇੰਸਟਾਗ੍ਰਾਮ ’ਤੇ ਪਿਤਾ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਪਿਤਾ ਨੂੰ ਫਾਦਰਜ਼ ਡੇਅ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਪਿਤਾ ਰਣਧੀਰ ਕਪੂਰ ਅਤੇ ਪਤੀ ਸੈਫ ਅਲੀ ਖ਼ਾਨ ਨਾਲ ਆਪਣੀ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਸੂਪਰਹੀਰੋ।  ਇਸ ਦਿਨ ਹਰ ਇਕ ਦੇ ਸੋਸ਼ਲ ਅਕਾਊਂਟ ਤੇ ਓਹਨਾ ਦੇ ਪਿਤਾ ਦੇਖਣ  ਨੂੰ ਮਿਲੇ ਤੇ ਹਰ ਕਿਸੇ ਨੇ ਬੜੇ ਧੂਮ ਧਾਮ ਨਾਲ ਇਹ ਦਿਨ ਮਨਾਇਆ
Published by: Ramanpreet Kaur
First published: June 21, 2021, 11:52 AM IST
ਹੋਰ ਪੜ੍ਹੋ
ਅਗਲੀ ਖ਼ਬਰ