ਕਪਿਲ ਸ਼ਰਮਾ, ਕ੍ਰਿਸ਼ਨ ਅਭਿਸ਼ੇਕ, ਭਾਰਤੀ ਸਿੰਘ, ਸੁਮੋਨਾ ਸਮੇਤ ਕਈ ਕਲਾਕਾਰ ਨੂੰ ਆਪਣੇ ਜ਼ਬਰਦਸਤ ਕਾਮਿਕ ਟਾਈਮਿੰਗ ਕਾਰਨ ਕਈ ਸਾਲਾਂ ਤੋਂ ਪਸੰਦ ਕੀਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦ ਕਪਿਲ ਸ਼ਰਮਾ ਸ਼ੋਅ ਦੇ ਅਦਾਕਾਰ ਸਾਨੂੰ ਹੱਸਣ ਲਈ ਕਿੰਨਾ ਕਮਾ ਲੈਂਦੇ ਹਨ? ਅਸੀਂ ਤੁਹਾਨੂੰ ਦੱਸਦੇ ਹਾਂ।
ਕਾਮੇਡੀਅਨ, ਅਦਾਕਾਰ ਅਤੇ ਟਾਕ-ਸ਼ੋਅ ਹੋਸਟ ਕਪਿਲ ਸ਼ਰਮਾ ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਸ਼ੋਅ ਵਿੱਚੋਂ ਇੱਕ ਹੈ।
ਅਤੇ ਹਾਲਾਂਕਿ ਕਾਮੇਡੀਅਨ-ਅਦਾਕਾਰ ਇਸ ਮਈ ਵਿੱਚ ਇੱਕ ਨਵੇਂ ਸੀਜ਼ਨ ਨਾਲ ਵਾਪਸ ਆਉਣ ਲਈ ਤਿਆਰ ਹੈ, ਪੁਰਾਣੀ ਕਾਸਟ ਬਰਕਰਾਰ ਹੈ ਅਤੇ ਹੋਰ ਕਲਾਕਾਰਾਂ ਅਤੇ ਲੇਖਕਾਂ ਦੇ ਸ਼ਾਮਲ ਹੋਣ ਨਾਲ ਇਹ ਸ਼ੋਅ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ ।
ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੂੰ ਇਸ ਸ਼ੋਅ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਰਹਿੰਦੀਆਂ ਹਨ।ਪਰ ਕੀ ਤੁਸੀਂ ਜਾਣਦੇ ਹੋ ਕਿ ਦਿ ਕਪਿਲ ਸ਼ਰਮਾ ਸ਼ੋਅ ਦੇ ਅਭਿਨੇਤਾ ਸਾਨੂੰ ਹਸਾਉਣ ਲਈ ਕਿੰਨੀ ਕਮਾਈ ਕਰਦੇ ਹਨ? ਆਓ ਤੁਹਾਨੂੰ ਇਹ ਦੱਸ ਦੇਈਏ।
BollywoodLife.com ਦੀ ਇੱਕ ਰਿਪੋਰਟ ਅਨੁਸਾਰ, 'ਟੈਲੀਵਿਜ਼ਨ ਦਾ ਕਾਮੇਡੀ ਕਿੰਗ' ਕਪਿਲ ਸ਼ਰਮਾ ਬਾਰੇ ਗੱਲ ਕਰੀਏ। ਕਪਿਲ ਨੇ ਆਪਣੀ ਕਾਮੇਡੀ ਅਤੇ ਹਾਸੇ ਮਜ਼ਾਕ ਕਰਕੇ ਇੱਕ ਖ਼ਾਸ ਪਛਾਣ ਬਣਾਈ ਹੈ। ਬਾਲੀਵੁੱਡ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਸ਼ੋਅ 'ਤੇ ਆਉਣ ਲਈ ਬਹੁਤ ਉਤਸ਼ਾਹਤ ਰਹਿੰਦੇ ਹਨ। ਗੱਲ ਕਪਿਲ ਦੀ ਕਮਾਈ ਦੀ ਕਰੀਏ ਤਾਂ ਕਪਿਲ ਸ਼ਰਮਾ ਨੇ ਖ਼ੁਦ ਇੱਕ ਵਾਰ ਦੱਸਿਆ ਸੀ ਕਿ ਉਸਨੇ 15 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
2. ਕ੍ਰਿਸ਼ਨਾ ਅਭਿਸ਼ੇਕ (ਸਪਨਾ): ਸਪਨਾ ਨਾਂ ਦਾ ਕਿਰਦਾਰ ਗੋਵਿੰਦਾ ਦਾ ਭਤੀਜਾ ਕ੍ਰਿਸ਼ਣਾ ਅਭਿਸ਼ੇਕ ਨਿਭਾ ਰਿਹਾ ਹੈ। ਸਪਨਾ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਜੋ ਮਸ਼ਹੂਰ ਹਸਤੀਆਂ ਸ਼ੋਅ 'ਤੇ ਆਉਂਦੀਆਂ ਹਨ ਉਹ ਉਨ੍ਹਾਂ ਨੂੰ ਅਜੀਬ ਮਸਾਜ ਸੁਣ ਕੇ, ਉਨ੍ਹਾਂ ਨੂੰ ਹਸਾਉਂਦੀ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਕ੍ਰਿਸ਼ਨਾ ਸ਼ੋਅ ਵਿਚ ਆਪਣੇ ਇੱਕ ਪ੍ਰਫਾਰਮੈਂਸ਼ ਲਈ 10-12 ਲੱਖ ਰੁਪਏ ਲੈਂਦਾ ਹੈ।
3.ਚੰਦਨ ਪ੍ਰਭਾਕਰ
ਸ਼ੋਅ ’ਚ ਚੰਦਨ ਅਕਸਰ ‘ਚੰਦੂ ਚਾਏਵਾਲਾ’ ਦੇ ਕਿਰਦਾਰ ’ਚ ਨਜ਼ਰ ਆਉਂਦਾ ਹੈ। ਉਹ ਭੂਰੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਭੂਰੀ ਉਸ ਨੂੰ ਕੁਝ ਨਹੀਂ ਸਮਝਦੀ। ਜਿਥੋਂ ਤਕ ਚੰਦਨ ਦੀ ਫੀਸ ਦਾ ਸਵਾਲ ਹੈ, ਇਕ ਵਾਰ ਅਕਸ਼ੈ ਕੁਮਾਰ ਨੇ ਮਸਤੀ ਕਰਦਿਆਂ ਖੁਲਾਸਾ ਕੀਤਾ ਕਿ ਚੰਦਨ ਇਕ ਐਪੀਸੋਡ ਲਈ 7 ਲੱਖ ਰੁਪਏ ਲੈਂਦਾ ਹੈ।
4.ਕਿਕੂ ਸ਼ਾਰਦਾ: ਸ਼ੋਅ ਵਿੱਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਕਿਕੂ ਯਾਦਵ ਦੀ ਐਂਟਰੀ ਵੀ ਬਹੁਤ ਜ਼ਬਰਦਸਤ ਹੁੰਦੀ ਹੈ। ਉਹ ਕਪਿਲ ਦੇ ਸ਼ੋਅ ਦੇ ਪਹਿਲੇ ਸੀਜ਼ਨ ਤੋਂ ਹੈ। ਕਿਕੂ ਸ਼ਾਰਦਾ ਪ੍ਰਤੀ ਐਪੀਸੋਡ ਦੇ 6 ਤੋਂ 7 ਲੱਖ ਰੁਪਏ ਲੈਂਦਾ ਹੈ।
5 ਸੁਮੋਨਾ ਚੱਕਰਵਰਤੀ: 'ਦ ਕਪਿਲ ਸ਼ਰਮਾ ਸ਼ੋਅ' ਵਿਚ ਸੁਮੋਨਾ ਚੱਕਰਵਰਤੀ ਭੂਰੀ ਦਾ ਕਿਰਦਾਰ ਨਿਭਾ ਰਹੀ ਹੈ। ਅਕਸਰ ਹੀ ਕਪਿਲ ਆਪਣੇ ਬੁੱਲ੍ਹਾਂ ਕਰਕੇ ਉਸ ਦਾ ਮਜ਼ਾਕ ਉਡਾਉਂਦਾ ਹੈ। ਸੁਮੌਨਾ ਨੂੰ ਦ ਕਪਿਲ ਸ਼ਰਮਾ ਸ਼ੋਅ ਦੀ ਰੌਣਕ ਕਹਿਣਾ ਗਲਤ ਨਹੀਂ ਹੋਵੇਗਾ। ਜੇਕਰ ਖਬਰਾਂ ਦੀ ਮੰਨੀਏ ਤਾਂ ਸੁਮੋਨਾ ਹਰ ਹਫਤੇ ਵਿਚ 6 ਤੋਂ 7 ਲੱਖ ਰੁਪਏ ਲੈਂਦੀ ਹੈ।
6.ਭਾਰਤੀ ਸਿੰਘ
ਭਾਰਤੀ ਸਿੰਘ 'ਦ ਕਪਿਲ ਸ਼ਰਮ ਸ਼ੋਅ' ਵਿਚ ਵੱਖਰੇ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਕਪਿਲ ਦੀ ਭੁਆ ਬਣ ਜਾਂਦੀ ਹੈ, ਕਈ ਵਾਰ ਉਹ ਯਾਦਵ ਦੀ ਪਤਨੀ ਤਿਤਲੀ ਬਣ ਜਾਂਦੀ ਹੈ। ਦੱਸ ਦਈਏ ਕਿ ਸ਼ੋਅ ਵਿੱਚ ਪੰਜ ਤੋਂ 7 ਮਿੰਟ ਦਾ ਪ੍ਰਫਾਰਮੈਂਸ ਦੇਣ ਵਾਲੀ ਭਾਰਤੀ ਸਿੰਘ ਹਰ ਹਫਤੇ 10 ਤੋਂ 12 ਲੱਖ ਰੁਪਏ ਮਿਲਦੇ ਹਨ।
7.ਅਰਚਨਾ ਪੂਰਨ ਸਿੰਘ
ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਵੀ ਸ਼ੋਅ ਦਾ ਜੀਵਨ-ਖੂਨ ਮੰਨਿਆ ਜਾਂਦਾ ਹੈ। ਉਹ ਮਜ਼ਾਕ ਕਰਦੀ ਹੈ ਅਤੇ ਹੱਸਦੀ ਹੈ। ਕਪਿਲ ਅਕਸਰ ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਨੂੰ ਛੇੜਦਾ ਹੈ। ਜਾਣਕਾਰੀ ਅਨੁਸਾਰ ਅਰਚਨਾ ਪੂਰਨ ਸਿੰਘ ਇੱਕ ਐਪੀਸੋਡ ਲਈ 10 ਲੱਖ ਰੁਪਏ ਵਸੂਲਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Singh, Salary, The Kapil Sharma Show